ਦਿੱਲੀ: ਡੋਨ ਕਿੰਨਾਂ ਹੀ ਸ਼ਾਤਿਰ ਕਿਉਂ ਨਾ ਹੋਵੇ ਕਾਨੂੰਨ ਦੇ ਹੱਥ ਇੱਕ ਨਾ ਇੱਕ ਦਿਨ ਉਸ ਤੱਕ ਜ਼ਰੂਰ ਪਹੁੰਚ ਜਾਂਦੇ ਹਨ। ਅਜਿਹਾ ਹੀ ਲੇਡੀ ਡੋਨ ਅਨੂੰ ਧਨਖੜ ਨਾਲ ਹੋਇਆ ਹੈ।ਅਨੂ ਨੂੰ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਦੇ ਇਸ਼ਾਰੇ ‘ਤੇ ਬਦਮਾਸ਼ਾਂ ਨੇ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ ‘ਚ 40 ਗੋਲੀਆਂ ਚਲਾਈਆਂ ਅਤੇ ਅਮਨ ਨਾਂ ਦੇ ਵਿਅਕਤੀ ਦਾ ਕਤਲ ਕੀਤਾ ਸੀ। ਉਸ ਸਮੇਂ ਤੋਂ ਹੀ ਪੁਲਿਸ ਉਸ ਦੀ ਭਾਲ ਕਰ ਰਹੀ ਸੀ। ਅਨੂੰ ਜੋ ਪੁਰਤਗਾਲ 'ਚ ਬੈਠੇ ਗੈਂਗਸਟਰ ਹਿਮਾਂਸ਼ੂ ਭਾਊ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ। ਆਪਣਾ ਦਬਦਬਾ ਕਾਇਮ ਕਰਨ ਲਈ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਅਨੂੰ ਧਨਖੜ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਬਰਗਰ ਕਿੰਗ ਕਾਂਡ
ਦਰਅਸਲ ਅਨੂ ਦੇ ਇਸ਼ਾਰੇ ‘ਤੇ ਬਦਮਾਸ਼ਾਂ ਨੇ ਦਿੱਲੀ ਦੇ ਬਰਗਰ ਕਿੰਗ ਰੈਸਟੋਰੈਂਟ ‘ਚ 40 ਗੋਲੀਆਂ ਚਲਾਈਆਂ ਅਤੇ ਕਤਲ ਕੀਤਾ। ਉਦੋਂ ਤੋਂ ਇਸ ਦੀ ਭਾਲ ਚੱਲ ਰਹੀ ਸੀ। ਅਨੂੰ ਨੇ ਦੁਬਈ ਭੱਜਣ ਦੀ ਯੋਜਨਾ ਬਣਾਈ ਸੀ। ਟਿਕਟ ਵੀ ਕਨਫਰਮ ਹੋ ਗਈ, ਪਰ ਲੇਡੀ ਡੌਨ ਇਕ ਗਲਤੀ ਕਾਰਨ ਉਸ ਦਾ ਸਾਰਾ ਪਲਾਨ ਫੇਲ੍ਹ ਹੋ ਗਿਆ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਭਾਰਤ-ਨੇਪਾਲ ਸਰਹੱਦ 'ਤੇ ਸਥਿਤ ਯੂਪੀ ਦੇ ਲਖੀਮਪੁਰੀ ਤੋਂ ਅੰਨੂ ਧਨਖੜ ਨੂੰ ਗ੍ਰਿਫ਼ਤਾਰ ਕੀਤਾ ਹੈ। ਕਤਲ ਦੇ ਬਾਅਦ ਤੋਂ ਉਹ ਫਰਾਰ ਸੀ। ਉਸ ਨੂੰ 23 ਸਤੰਬਰ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਉਸ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਲਈ ਦਿੱਲੀ ਲਿਆਂਦਾ ਜਾ ਰਿਹਾ ਹੈ। ਪੁਲਿਸ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਅਮਿਤ ਕੌਸ਼ਿਕ ਅਨੁਸਾਰ ਤਿੰਨ ਨੌਜਵਾਨ 18, 24 ਜੂਨ ਨੂੰ ਬਾਈਕ 'ਤੇ ਸਵਾਰ ਹੋ ਕੇ ਦਿੱਲੀ ਦੇ ਰਾਜੌਰੀ ਗਾਰਡਨ ਦੇ ਨਜਫ਼ਗੜ੍ਹ ਰੋਡ 'ਤੇ ਸਥਿਤ ਬਰਗਰ ਕਿੰਗ ਵਿਖੇ ਆਏ ਸਨ ਙ ਇਕ ਦੋਸ਼ੀ ਬਾਈਕ 'ਤੇ ਬਾਹਰ ਖੜ੍ਹਾ ਸੀ ਅਤੇ ਦੋ ਬਰਗਰ ਕਿੰਗ ਦੇ ਅੰਦਰ ਚਲੇ ਗਏ। ਨੇੜਿਓਂ ਕਰੀਬ 20-25 ਰਾਊਂਡ ਗੋਲੀਆਂ ਚਲਾਈਆਂ ਗਈਆਂ। ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਵਿਚ ਹਿਮਾਂਸ਼ੂ ਭਾਊ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ।
Annu Dhankar, an associate of Himanshu Bhau gang apprehended from Indo-Nepal Border by Special Cell(NR)
— Special Cell, Delhi Police (@CellDelhi) October 25, 2024
She was absconding in the murder case of a sympathiser of rival gang@LtGovDelhi @DelhiPolice pic.twitter.com/2byNx0x8bT
ਕਿਹੜੇ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜ਼ਿੰਮੇਵਾਰੀ
ਇਸ ਕਤਲ ਤੋਂ ਬਾਅਦ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਦੇ ਨਾਲ, ਇੰਸਪੈਕਟਰ ਪੂਰਨ ਪੰਤ, ਇੰਸਪੈਕਟਰ ਰਵੀ ਤੁਸ਼ੀਰ, ਇੰਸਪੈਕਟਰ ਕੁਲਵੀਰ ਅਤੇ ਵਿਕਰਮ ਦੀ ਟੀਮ ਵੀ ਏਸੀਪੀ, ਸਪੈਸ਼ਲ ਸੈੱਲ/ਐਨਆਰ ਰਾਹੁਲ ਕੁਮਾਰ ਸਿੰਘ ਦੀ ਨਿਗਰਾਨੀ ਹੇਠ ਜਾਂਚ ਕਰ ਰਹੀ ਸੀ। ਟੀਮ ਨੇ ਇਸ ਮਾਮਲੇ 'ਚ ਪਹਿਲਾਂ 27 ਜੂਨ ਨੂੰ ਹਰਿਆਣਾ ਦੇ ਰੋਹਤਕ ਦੇ ਰਿਤੋਲੀ ਦੇ ਰਹਿਣ ਵਾਲੇ ਬਿਜੇਂਦਰ ਉਰਫ ਗੋਲੂ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਦੀ ਪਛਾਣ ਬਿਜੇਂਦਰ ਉਰਫ਼ ਗੋਲੂ ਵਾਸੀ ਪਿੰਡ ਖਰੀਆ ਜ਼ਿਲ੍ਹਾ ਹਿਸਾਰ ਹਰਿਆਣਾ, ਵਿਕਾਸ ਉਰਫ਼ ਵਿੱਕੀ ਵਾਸੀ ਪਿੰਡ ਰਿਧਾਣਾ ਜ਼ਿਲ੍ਹਾ ਝੱਜਰ ਹਰਿਆਣਾ ਅਤੇ ਅਨੂੰ ਧਨਖੜ ਵਾਸੀ ਰੋਹਤਕ ਹਰਿਆਣਾ ਵਜੋਂ ਹੋਈ ਹੈ।
ਡੋਨ ਦੀ ਭੂਮਿਕਾ ਦਾ ਖੁਲਾਸਾ
ਜਦੋਂ ਪੁਲਿਸ ਨੇ ਅਮਨ ਦੇ ਕਤਲ ਦੀ ਕੀਤੀ ਤਾਂ ਜਾਂਚ ਦੌਰਾਨ ਮੁੱਖ ਮੁਲਜ਼ਮ ਵਜੋਂ ਅਨੂ ਧਨਖੜ ਦੀ ਭੂਮਿਕਾ ਦਾ ਖੁਲਾਸਾ ਹੋਇਆ। ਉਸ ਨੇ ਅਮਨ ਨੂੰ ਦੋਸਤੀ ਦੇ ਬਹਾਨੇ ਬਰਗਰ ਕਿੰਗ ਰੈਸਟੋਰੈਂਟ, ਰਾਜੌਰੀ ਗਾਰਡਨ, ਦਿੱਲੀ ਬੁਲਾਇਆ ਸੀ। ਇਸ ਦੀ ਜਾਣਕਾਰੀ ਹਿਮਾਂਸ਼ੂ ਉਰਫ ਭਾਊ ਅਤੇ ਸਾਹਿਲ ਰਿਟੋਲੀਆ ਨੇ ਦਿੱਤੀ। ਇਸ ਤੋਂ ਬਾਅਦ ਆਸ਼ੀਸ਼ ਉਰਫ ਲਾਲੂ, ਵਿਕਾਸ ਉਰਫ ਵਿੱਕੀ ਅਤੇ ਬਿਜੇਂਦਰ ਉਰਫ ਗੋਲੂ ਨੂੰ ਹਿਮਾਂਸ਼ੂ ਉਰਫ ਭਾਊ ਅਤੇ ਸਾਹਿਲ ਰਿਟੋਲੀਆ ਨੇ ਬਰਗਰ ਕਿੰਗ ਰੈਸਟੋਰੈਂਟ ਵਿੱਚ ਭੇਜਿਆ। ਅਨੂ ਧਨਖੜ ਨੂੰ ਆਖਰੀ ਵਾਰ 19, 24 ਜੂਨ ਨੂੰ ਕਟੜਾ ਰੇਲਵੇ ਸਟੇਸ਼ਨ 'ਤੇ ਦੇਖਿਆ ਗਿਆ ਸੀ ਅਤੇ ਉਦੋਂ ਤੋਂ ਉਸ ਦੀਆਂ ਹਰਕਤਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਦੂਜੇ ਦੋ ਮੁਲਜ਼ਮ ਆਸ਼ੀਸ਼ ਉਰਫ ਲਾਲੂ ਅਤੇ ਵਿਕਾਸ ਉਰਫ ਵਿੱਕੀ 12 ਜੁਲਾਈ ਨੂੰ ਸੋਨੀਪਤ ਇਲਾਕੇ ਵਿੱਚ ਹੋਏ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ।
ਸੋਹਣੀ ਜ਼ਿੰਦਗੀ ਦੇ ਸੁਪਨੇ
"ਉਸ ਦੀ ਹਿਮਾਂਸ਼ੂ ਉਰਫ ਭਾਊ ਅਤੇ ਸਾਹਿਲ ਰਿਟੋਲੀਆ ਨਾਲ ਦੋਸਤੀ ਹੈ। ਉਸਨੇ ਵਾਅਦਾ ਕੀਤਾ ਕਿ ਉਹ ਆਪਣੇ ਖਰਚੇ 'ਤੇ ਅਮਰੀਕਾ ਦੇ ਇਮੀਗ੍ਰੇਸ਼ਨ ਲਈ ਵੀਜ਼ਾ ਅਤੇ ਹੋਰ ਦਸਤਾਵੇਜ਼ਾਂ ਦਾ ਪ੍ਰਬੰਧ ਕਰੇਗਾ ਅਤੇ ਉਹ ਅਮਰੀਕਾ 'ਚ ਸ਼ਾਨਦਾਰ ਜ਼ਿੰਦਗੀ ਬਤੀਤ ਕਰੇਗੀ"।ਮੁਲਜ਼ਮ ਅਨੂ
#WATCH | Delhi Police Special Cell has apprehended one female associate of Himanshu alias Bhau Gang namely Annu Dhankar involved in a sensational murder case at Burger King Restaurant in Rajouri Garden, Delhi. She was apprehended near the International Indo-Nepal border at UP's… pic.twitter.com/aXG8yMJS1w
— ANI (@ANI) October 26, 2024
ਸੋਸ਼ਲ ਮੀਡੀਆ 'ਤੇ ਅਮਨ ਨਾਲ ਦੋਸਤੀ ਹੋਈ
ਅਨੂੰ ਨੇ ਆਪਣੇ ਪ੍ਰੇਮੀ ਭਾਊ ਦੇ ਨਿਰਦੇਸ਼ਾਂ ਤਹਿਤ ਸੋਸ਼ਲ ਮੀਡੀਆ ਰਾਹੀਂ ਅਮਨ ਨਾਲ ਦੋਸਤੀ ਕੀਤੀ। ਘਟਨਾ ਵਾਲੇ ਦਿਨ ਉਸ ਨੇ ਅਮਨ ਨੂੰ ਬਰਗਰ ਕਿੰਗ ਰੈਸਟੋਰੈਂਟ, ਰਾਜੌਰੀ ਗਾਰਡਨ, ਦਿੱਲੀ ਵਿਖੇ ਮਿਲਣ ਲਈ ਬੁਲਾਇਆ। ਕਤਲ ਤੋਂ ਬਾਅਦ ਉਹ ਮੁਖਰਜੀ ਨਗਰ ਪੀ.ਜੀ. ਵਾਪਸ ਗਈ ਅਤੇ ਆਪਣਾ ਸਮਾਨ ਇਕੱਠਾ ਕੀਤਾ ਅਤੇ ਕਸ਼ਮੀਰੀ ਗੇਟ ਤੋਂ ਉਹ ਬੱਸ ਰਾਹੀਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਰਾਹੀਂ ਕਟੜਾ ਪਹੁੰਚੀ। ਜਦੋਂ ਉਹ ਕਟੜਾ ਦੇ ਇੱਕ ਗੈਸਟ ਹਾਊਸ ਵਿੱਚ ਸੀ ਤਾਂ ਹਿਮਾਂਸ਼ੂ ਉਰਫ਼ ਭਾਊ ਨੇ ਉਸ ਨੂੰ ਤੁਰੰਤ ਗੈਸਟ ਹਾਊਸ ਖਾਲੀ ਕਰਨ ਲਈ ਕਿਹਾ। ਇਸ 'ਤੇ ਉਹ ਰੇਲ ਗੱਡੀ ਰਾਹੀਂ ਜਲੰਧਰ ਪਹੁੰਚੀ ਅਤੇ ਅੱਗੇ ਚੰਡੀਗੜ੍ਹ ਤੋਂ ਬੱਸ ਰਾਹੀਂ ਹਰਿਦੁਆਰ ਗਈ। ਉਹ 3-4 ਦਿਨ ਹਰਿਦੁਆਰ ਵਿਚ ਰਹੀ ਅਤੇ ਫਿਰ ਬੱਸ ਰਾਹੀਂ ਕੋਟਾ ਚਲੀ ਗਈ। 4 ਮਹੀਨੇ ਰਾਜਸਥਾਨ ਦੇ ਕੋਟਾ ਦੇ ਤਲਵੰਡੀ ਵਿੱਚ ਇੱਕ ਪੀਜੀ ਵਿੱਚ ਰਿਹਾ। ਇਸ ਦੌਰਾਨ ਉਹ ਭਾਊ ਅਤੇ ਸਾਹਿਲ ਦੇ ਸੰਪਰਕ ਵਿੱਚ ਸੀ।
ਭਾਊ ਕਿਵੇਂ ਭੇਜਦਾ ਸੀ ਪੈਸਾ
ਜਾਣਕਾਰੀ ਮੁਤਾਬਿ ਦੋਵੇਂ ਗੈਂਗਸਟਰ ਉਸ ਨੂੰ ਦੁਕਾਨ ਦੇ ਵਿਕਰੇਤਾ/ਮਨੀ ਐਕਸਚੇਂਜਰ ਰਾਹੀਂ ਆਨਲਾਈਨ ਪੈਸੇ ਭੇਜਦੇ ਸਨ। ਭਾਊ ਨੇ 22 ਅਕਤੂਬਰ ਨੂੰ ਉਸ ਨੂੰ ਦੱਸਿਆ ਕਿ ਹੁਣ ਮਾਮਲਾ ਸ਼ਾਂਤ ਹੋ ਗਿਆ ਹੈ। ਉਸਨੂੰ ਪੀਜੀ ਖਾਲੀ ਕਰ ਦੇਣਾ ਚਾਹੀਦਾ ਹੈ। ਉਸ ਨੇ ਅੱਗੇ ਦੱਸਿਆ ਕਿ ਉਹ ਦੁਬਈ ਤੋਂ ਨੇਪਾਲ ਰਾਹੀਂ ਅਮਰੀਕਾ ਆ ਸਕਦੀ ਹੈ। ਇਸ ਅਨੁਸਾਰ, ਉਹ ਪੀਜੀ ਛੱਡ ਕੇ ਲਖਨਊ ਦੇ ਰਸਤੇ ਲਖੀਮਪੁਰ, ਯੂਪੀ ਪਹੁੰਚ ਗਈ, ਜਿੱਥੇ ਉਹ ਭਾਊ ਦੇ ਨਿਰਦੇਸ਼ਾਂ 'ਤੇ ਢੁਕਵੇਂ ਸਮੇਂ 'ਤੇ ਸਰਹੱਦ ਪਾਰ ਕਰਨ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਸਪੈਸ਼ਲ ਸੈੱਲ ਦੀ ਟੀਮ ਨੇ ਉੱਥੇ ਪਹੁੰਚ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।
#WATCH | Female associate of Himanshu alias Bhau Gang namely Annu Dhankar involved in the murder case was brought to Patiala House Court, in Delhi
— ANI (@ANI) October 26, 2024
She was apprehended near the International Indo-Nepal border at UP's Lakimpur Kheri: Delhi Police https://t.co/BPa4OJhni2 pic.twitter.com/02HvwEsnGd
ਆਪਣੀ ਧੌਂਸ ਜਮਾਉਣ ਲਈ ਅਮਨ ਦਾ ਕਤਲ ਕੀਤਾ
ਦੱਸਿਆ ਜਾ ਰਿਹਾ ਕਿ ਪੁਰਤਗਾਲ 'ਚ ਰਹਿਣ ਵਾਲਾ ਗੈਂਗਸਟਰ ਹਿਮਾਂਸ਼ੂ ਭਾਊ ਹਰਿਆਣਾ ਅਤੇ ਹੋਰ ਥਾਵਾਂ 'ਤੇ ਆਪਣਾ ਦਬਦਬਾ ਕਾਇਮ ਕਰਨ ਤੋਂ ਬਾਅਦ ਹੁਣ ਦਿੱਲੀ 'ਚ ਵੀ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦਾ ਹੈ। ਇਸ ਦੇ ਲਈ ਉਹ ਅਮਨ ਨੂੰ ਦਿੱਲੀ ਲੈ ਕੇ ਆਇਆ ਸੀ ਅਤੇ ਉਸ ਦਾ ਕਤਲ ਕਰਵਾ ਦਿੱਤਾ ਸੀ। ਜੇਕਰ ਗਿਰੋਹ ਦੇ ਮੈਂਬਰ ਚਾਹੁੰਦੇ ਤਾਂ ਹਰਿਆਣਾ 'ਚ ਵੀ ਅਮਨ ਦਾ ਕਤਲ ਕਰ ਸਕਦੇ ਸਨ। ਇਹ ਕਤਲ ਭਾਊ ਦੇ ਇਸ਼ਾਰੇ 'ਤੇ ਦਿੱਲੀ 'ਚ ਹੋਇਆ ਸੀ।ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਹੋਰ ਕਿਹੜੇ ਖੁਲਾਸੇ ਹੁੰਦੇ ਹਨ।
- ਲਾਰੈਂਸ ਬਿਸ਼ਨੋਈ ਨੂੰ ਲੱਗਿਆ ਝਟਕਾ, ਵੱਡੇ ਕਤਲ ਤੋਂ ਪਹਿਲਾਂ ਹੀ ਹੋਇਆ ਖੁਲਾਸਾ, ਨਿਸ਼ਾਨੇ 'ਤੇ ਕੌਣ ਸੀ? ਇੱਕ ਕਲਿੱਕ 'ਤੇ ਜਾਣੋ
- ਬਾਬਾ ਸਦੀਕੀ ਕਤਲ ਮਾਮਲੇ ਦਾ ਪੰਜਾਬ ਕਨੈਕਸ਼ਨ ਆਇਆ ਸਾਹਮਣੇ, ਲਾਰੈਂਸ ਗੈਂਗ ਨਾਲ ਸਬੰਧਿਤ ਇੱਕ ਮੁਲਜ਼ਮ ਲੁਧਿਆਣਾ ਤੋਂ ਗ੍ਰਿਫਤਾਰ
- ਜੇਲ੍ਹ 'ਚੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਵਾਲਿਆਂ 'ਤੇ ਸਖ਼ਤ ਐਕਸ਼ਨ, ਅਧਿਕਾਰੀ ਅਤੇ ਮੁਲਾਜ਼ਮ ਕੀਤੇ ਗਏ ਸਸਪੈਂਡ