ETV Bharat / state

ਲੁਧਿਆਣਾ 'ਚ ਤੇਜ਼ ਰਫਤਾਰ ਦਾ ਕਹਿਰ, ਲਗਜ਼ਰੀ ਕਾਰ ਚਲਾ ਰਹੀ ਮਹਿਲਾ ਨੇ ਘਰ ਦੀ ਤੋੜੀ ਕੰਧ, ਵੱਡਾ ਨੁਕਸਾਨ - LUDHIANA LUXARY CAR ACCIDENT

ਲੁਧਿਆਣਾ 'ਚ ਇੱਕ ਔਰਤ ਵੱਲੋਂ ਤੇਜ਼ ਰਫਤਾਰ ਕਾਰ ਚਲਾਉਂਦੇ ਹੋਏ ਇੱਕ ਘਰ ਦੀ ਕੰਧ ਤੋੜ ਦਿੱਤੀ। ਇਸ ਨਾਲ ਪੂਰੇ ਘਰ ਦਾ ਵੱਡਾ ਨੁਕਸਾਨ ਹੋ ਗਿਆ।

Fury of high speed in Ludhiana, a woman driving a luxury car also broke the wall of the house, great loss
ਲੁਧਿਆਣਾ 'ਚ ਤੇਜ਼ ਰਫਤਾਰ ਦਾ ਕਹਿਰ, ਲਗਜ਼ਰੀ ਕਾਰ ਚਲਾ ਰਹੀ ਮਹਿਲਾ ਨੇ ਘਰ ਵੀ ਤੋੜੀ ਕੰਧ, ਵੱਡਾ ਨੁਕਸਾਨ (ਲੁਧਿਆਣਾ -ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Oct 14, 2024, 3:26 PM IST

ਲੁਧਿਆਣਾ: ਇੱਕ ਔਰਤ ਵੱਲੋਂ ਲੁਧਿਆਣਾ ਦੇ ਮਾਡਲ ਟਾਊਨ ਪਾਸ਼ ਏਰੀਆ ਇਲਾਕੇ ਵਿੱਚ ਇਨੀਂ ਤੇਜ਼ ਕਾਰ ਚਲਾਈ ਗਈ ਕਿ ਤੇਜ਼ ਰਫਤਾਰ ਦੇ ਕਰਕੇ ਕਾਰ ਘਰ ਦੀ ਕੰਧ ਤੋੜ ਕੇ ਆਰ ਪਾਰ ਹੋ ਗਈ। ਜਿਸ ਨਾਲ ਘਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ। ਕੰਧ ਪਾੜਦੀ ਕਾਰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਸ ਦੀਆਂ ਜੋ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਨੁੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਾਰ ਦੀ ਸਪੀਡ ਕਿੰਨੀ ਤੇਜ਼ ਹੋਵੇਗੀ, ਕਿ ਘਰ ਦੀ ਕੰਧ ਹੀ ਟੁੱਟ ਗਈ।

ਲੁਧਿਆਣਾ 'ਚ ਤੇਜ਼ ਰਫਤਾਰ ਦਾ ਕਹਿਰ (ਲੁਧਿਆਣਾ -ਪੱਤਰਕਾਰ (ਈਟੀਵੀ ਭਾਰਤ))

ਰੇਲਿੰਗ ਤੋੜਦੀ ਹੋਈ ਔਰਤ ਨੇ ਕੰਧ 'ਚ ਮਾਰੀ ਕਾਰ

ਮਾਮਲੇ ਸਬੰਧੀ ਗੱਲ ਕਰਦਿਆਂ ਘਰ ਦੇ ਮਾਲਿਕ ਨੇ ਦੱਸਿਆ ਕਿ ਦੁਸਹਿਰੇ ਵਾਲੀ ਰਾਤ ਦਾ ਇਹ ਹਾਦਸਾ ਹੈ। ਉਹਨਾਂ ਕਿਹਾ ਕਿ ਮਾਡਲ ਟਾਊਨ ਐਕਸਟੈਂਸ਼ਨ ਸੀ ਬਲਾਕ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ। ਜਿੱਥੇ ਕਾਰ ਇੱਕ ਮਹਿਲਾ ਚਲਾ ਰਹੀ ਸੀ। ਇਸ ਦੌਰਾਨ ਕਾਰ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਪਹਿਲਾਂ ਬਾਹਰ ਲੱਗੀ ਰੇਲਿੰਗ ਤੋੜੀ ਅਤੇ ਫਿਰ ਘਰ ਦੀ ਗੇਟ 'ਤੇ ਆ ਕੇ ਗੱਡੀ ਵੱਜੀ। ਜਿਸ ਕਰਕੇ ਘਰ ਦੀ ਕੰਧ ਵੀ ਟੁੱਟ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਰਫਤਾਰ ਕਿੰਨੀ ਜ਼ਿਆਦਾ ਹੋਵੇਗੀ।

ਮਹਿਲਾ ਦੇ ਨਸ਼ੇ 'ਚ ਹੋਣ ਦਾ ਖਦਸ਼ਾ

ਇਸ ਮੌਕੇ ਘਰ ਦੇ ਮਾਲਿਕ ਨੇ ਕਿਹਾ ਕਿ ਕਾਰ ਦੇ ਵਿੱਚ ਕਿੰਨੇ ਲੋਕ ਸਵਾਰ ਸਨ, ਇਸ ਦੀ ਜਾਣਕਾਰੀ ਨਹੀਂ ਹੈ। ਜੇਕਰ ਗੱਲ ਕੀਤੀ ਜਾਵੇ ਚਸ਼ਮਦੀਦਾਂ ਦੀ ਤਾਂ ਉਹਨਾਂ ਤੋਂ ਪਤਾ ਲੱਗਾ ਹੈ ਕਿ ਕਾਰ ਕੋਈ ਮਹਿਲਾ ਚਲਾ ਰਹੀ ਸੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ। ਹਾਦਸੇ ਤੋਂ ਤੂਰੰਤ ਬਾਅਦ ਉਹ ਬੱਚੇ ਦੇ ਰੋਣ ਦਾ ਬਹਾਨਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਈ। ਨਾਲ ਹੀ ਉਹਨਾਂ ਕਿਹਾ ਕਿ ਪੁਲਿਸ ਨੂੰ ਮਾਮਲੇ ਸੰਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਪੁਲਿਸ ਤੋਂ ਪੂਰੀ ਉਮੀਦ ਕਰਦੇ ਹਨ ਕਿ ਪੁਲਿਸ ਉਹਨਾਂ ਨੂੰ ਇਨਸਾਫ ਦਵਾਏਗੀ ਅਤੇ ਉਕਤ ਮੁਲਜ਼ਮ ਨੂੰ ਕਾਬੂ ਕਰੇਗੀ। ਕਿਊਂਕਿ ਕਿਸੇ ਹੋਰ ਦੀ ਗਲਤੀ ਦਾ ਨਤੀਜਾ ਹੈ ਕਿ ਘਰ ਦਾ ਇਨਾਂ ਜ਼ਿਆਦਾ ਨੁਕਸਾਨ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.