ETV Bharat / state

ਮੌਤ ਦੇ ਝੂਠੇ ਸਰਟੀਫਿਕੇਟ ਦੇ ਅਧਾਰ 'ਤੇ ਮਾਰੀ ਕਰੋੜਾਂ ਦੀ ਠੱਗੀ, ਫਿਰੋਜ਼ਪੁਰ ਦੀ ਬੀਮਾ ਕੰਪਨੀ ਨੇ ਕੀਤੀ ਵੱਡੀ ਕਾਰਵਾਈ - Fraud of fake death certificate

author img

By ETV Bharat Punjabi Team

Published : Aug 27, 2024, 4:38 PM IST

Fake death certificate: ਫ਼ਿਰੋਜ਼ਪੁਰ ਦੇ ਥਾਣਾ ਮੱਲਾਵਾਲਾ ਦੀ ਪੁਲਿਸ ਨੇ ਇੱਕ ਬੀਮਾ ਕੰਪਨੀ ਤੋਂ ਜਾਅਲੀ ਦਸਤਾਵੇਜ਼ ਦਿਖਾ ਕਰੋੜਾਂ ਦੀ ਠੱਗੀ ਮਾਰਨ ਦੇ ਮਾਮਲੇ 'ਚ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।

Fraud of crores of rupees on the basis of false death certificate, Ferozepur insurance company took action
ਮੌਤ ਦੇ ਝੂਠੇ ਸਰਟੀਫਿਕੇਟ ਦੇ ਅਧਾਰ 'ਤੇ ਮਾਰੀ ਕਰੋੜਾਂ ਦੀ ਠੱਗੀ,ਫਿਰੋਜ਼ਪੁਰ ਦੀ ਬੀਮਾ ਕੰਪਨੀ ਨੇ ਕੀਤੀ ਕਾਰਵਾਈ (FIROZEPUR REPORTER)

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਦੇ ਥਾਣਾ ਮੱਲਾਵਾਲਾ ਦੀ ਪੁਲਿਸ ਨੇ ਇੱਕ ਬੀਮਾ ਕੰਪਨੀ ਤੋਂ ਜਾਅਲੀ ਦਸਤਾਵੇਜ਼ ਦਿਖਾ ਕੇ ਮੌਤ ਦੇ ਝੁਠੇ ਸਰਟੀਫਿਕੇਟ ਦੇ ਅਧਾਰ 'ਤੇ 5 ਕਰੋੜ 68 ਲੱਖ ਰੁਪਏ ਦਾ ਕਲੇਮ ਲੈਣ ਵਾਲੇ 16 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸਾਰੇ ਹੀ ਬਦਮਾਸ਼ ਠੱਗ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨਾਂ ਖਿਲਾਫ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

ਬੀਮਾ ਕੰਪਨੀ ਨਾਲ ਠੱਗੀ : ਦੱਸਣਯੋਗ ਹੈ ਕਿ ਅੱਜ ਕੱਲ੍ਹ ਸ਼ਰਾਰਤੀ ਠੱਗ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ ਅਤੇ ਇਸ ਤਰ੍ਹਾਂ ਦੀ ਧੋਖਾਧੜੀ ਕਰਕੇ ਇਹ ਠੱਗ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਭੱਜ ਜਾਂਦੇ ਹਨ। ਅੱਜ ਕੱਲ੍ਹ ਅਜਿਹੇ ਇੰਸ਼ੋਰੈਂਸ ਅਤੇ ਵੱਡੇ ਬੈਂਕ ਹਨ, ਅਜਿਹਾ ਹੀ ਕੁਝ ਹੋਇਆ ਫ਼ਿਰੋਜ਼ਪੁਰ ਦੀ ਇੱਕ ਵੱਡੀ ਬੀਮਾ ਕੰਪਨੀ ਨਾਲ ਜਦੋਂ ਬੀਮਾ ਕੰਪਨੀ ਨੂੰ ਕੁਝ ਠੱਗਾਂ ਵੱਲੋਂ ਠੱਗੀ ਮਾਰਨ ਦਾ ਪਤਾ ਲੱਗਾ ਤਾਂ ਲੁਟੇਰਿਆਂ ਨੇ ਕੰਪਨੀ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ। ਉਸ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਰਕਮ ਉਸ ਦੇ ਜ਼ਿੰਦਾ ਹੋਣ ਦੇ ਬਾਵਜੂਦ ਉਸ ਨੂੰ ਮ੍ਰਿਤਕ ਦਿਖਾ ਕੇ ਉਸ ਦੇ ਨਾਂ 'ਤੇ ਕੰਪਨੀ ਤੋਂ ਕਰੋੜਾਂ ਰੁਪਏ ਦੀ ਰਕਮ ਲੈ ਕੇ ਭੱਜ ਗਏ। ਇਸ ਸਬੰਧੀ ਫ਼ਿਰੋਜ਼ਪੁਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ 'ਤੇ ਕਾਰਵਾਈ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ 16 ਲੁਟੇਰਿਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਅਲੀ ਮੌਤ ਸਰਟੀਫਿਕੇਟ ਪੇਸ਼: ਜਾਣਕਾਰੀ ਦਿੰਦੇ ਹੋਏ ਐਸਪੀ ਰਣਧੀਰ ਕੁਮਾਰ ਨੇ ਦੱਸਿਆ ਕਿ ਭਾਰਤੀ ਐਕਸਾ ਇੰਸ਼ੋਰੈਂਸ ਕੰਪਨੀ ਦੇ ਰੀਜਨਲ ਮੈਨੇਜਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇਨ੍ਹਾਂ 16 ਵਿਅਕਤੀਆਂ ਨੇ ਸਾਡੀ ਕੰਪਨੀ ਦੇ ਬੀਮੇ ਦੇ 5 ਕਰੋੜ 68 ਲੱਖ ਰੁਪਏ ਦੇ ਕਲੇਮ ਦੀ ਰਕਮ ਜਾਅਲੀ ਮੌਤ ਸਰਟੀਫਿਕੇਟ ਪੇਸ਼ ਕਰਕੇ ਵੱਖ-ਵੱਖ ਖਾਤਿਆਂ ਵਿੱਚ ਡਾਇਵਰਟ ਕਰ ਲਈ ਹੈ। ਹਾਲਾਂਕਿ ਦਾਅਵਾ ਕਰਨ ਵਾਲੇ ਕਿਸੇ ਵਿਅਕਤੀ ਦੀ ਮੌਤ ਨਹੀਂ ਹੋਈ ਹੈ, ਅਸੀਂ ਜਾਂਚ ਕੀਤੀ ਹੈ ਅਤੇ ਦੋਸ਼ ਸਹੀ ਪਾਏ ਹਨ, ਅਸੀਂ ਕੁੱਲ 16 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.