ETV Bharat / state

ਬਿਆਸ ਦਰਿਆ 'ਚ ਡੁੱਬੇ 4 ਨੌਜਵਾਨਾਂ ਦਾ ਮਾਮਲਾ; 3 ਦਿਨਾਂ ਬਾਅਦ ਵੀ ਗੋਤਾਖੋਰਾਂ ਦੇ ਹੱਥ ਖਾਲੀ, ਹੁਣ ਗੋਇੰਦਵਾਲ ਸਾਹਿਬ ਦੇ ਦਰਿਆ 'ਚ ਸਰਚ ਅਭਿਆਨ ਜਾਰੀ - Boys Drowned Into Beas River

search for youth continues: ਅੰਮ੍ਰਿਤਸਰ ਦੇ ਬਿਆਸ ਦਰਿਆ ਵਿੱਚ ਡੁੱਬੇ ਨੌਜਵਾਨਾਂ ਦੀ ਭਾਲ ਲਾਗਤਾਰ ਜਾਰੀ ਹੈ। ਫਿਰ ਵੀ ਕੋਈ ਪਤਾ ਨਹੀਂ ਲੱਗ ਸਕਿਆ। ਹਾਲੇ ਵੀ ਗੋਤਾਂਖੋਰਾਂ ਦੀ ਟੀਮ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਦੇ ਸੇਵਾਦਾਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਗੋਇੰਦਵਾਲ ਸਾਹਿਬ ਦੇ ਖੇਤਰ ਦਾ ਅਭਿਆਸ ਦਰਿਆ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ। ਪੜ੍ਹੋ ਪੂਰੀ ਖ਼ਬਰ...

search for youth continues
ਬਿਆਸ ਦਰਿਆ 'ਚ ਡੁੱਬੇ ਨੌਜਵਾਨਾਂ ਦੀ ਭਾਲ (ETV Bharat (ਪੱਤਰਕਾਰ ,ਅੰਮ੍ਰਿਤਸਰ))
author img

By ETV Bharat Punjabi Team

Published : Sep 4, 2024, 11:35 AM IST

ਬਿਆਸ ਦਰਿਆ 'ਚ ਡੁੱਬੇ ਨੌਜਵਾਨਾਂ ਦੀ ਭਾਲ (ETV Bharat (ਪੱਤਰਕਾਰ ,ਅੰਮ੍ਰਿਤਸਰ))

ਅੰਮ੍ਰਿਤਸਰ: ਬੀਤੇ ਤਿੰਨ ਦਿਨ ਤੋਂ ਦਰਿਆ ਬਿਆਸ ਦੇ ਵਿੱਚ ਲਾਪਤਾ ਹੋਏ ਚਾਰ ਨੌਜਵਾਨਾਂ ਦੀ ਭਾਲ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਇਸਦੇ ਬਾਵਜੂਦ ਹੁਣ ਤੱਕ ਕਿਸੇ ਵੀ ਨੌਜਵਾਨ ਦਾ ਪਤਾ ਨਹੀਂ ਚੱਲ ਸਕਿਆ ਹੈ। ਫਿਰ ਵੀ ਗੋਤਾਖੋਰਾਂ ਦੀ ਟੀਮ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲ ਦੇ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਮਨਜੋਤ ਸਿੰਘ ਦੀ ਅਗਵਾਈ ਹੇਠ ਲਗਾਤਾਰ ਉਨ੍ਹਾਂ ਦੀ ਭਾਲ ਦੇ ਵਿੱਚ ਕੋਸ਼ਿਸ਼ਾਂ ਜਾਰੀ ਹਨ। ਇਸ ਦੇ ਨਾਲ ਹੀ ਅੱਜ ਤੀਸਰੇ ਦਿਨ ਲਾਪਤਾ ਨੌਜਵਾਨਾਂ ਦੀ ਭਾਲ ਦੇ ਲਈ ਗੋਤਾਂਖੋਰਾਂ ਦੀ ਟੀਮ ਵੱਲੋਂ ਬਿਆਸ ਦਰਿਆ ਦਾ ਦੌਰਾ ਕੀਤਾ ਗਿਆ।

ਗੋਇੰਦਵਾਲ ਸਾਹਿਬ ਦੇ ਖੇਤਰ ਦਾ ਅਭਿਆਸ ਦਰਿਆ: ਇਸ ਦੌਰਾਨ ਗੱਲਬਾਤ ਕਰਦਿਆਂ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਨੇ ਦੱਸਿਆ ਕਿ ਕੱਲ ਉਨ੍ਹਾਂ ਵੱਲੋਂ ਕਰੀਬ 20 ਤੋਂ 25 ਕਿਲੋਮੀਟਰ ਏਰੀਆ ਜੋ ਕਿ ਬਿਆਸ ਦਰਿਆ ਤੋਂ ਗੋਇੰਦਵਾਲ ਸਾਹਿਬ ਤੱਕ ਬਣਦਾ ਹੈ। ਗੋਇੰਦਵਾਲ ਸਾਹਿਬ ਦੇ ਖੇਤਰ ਦਾ ਅਭਿਆਸ ਦਰਿਆ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ।

ਮ੍ਰਿਤਕ ਦੇਹਾਂ ਬਰਾਮਦ ਹੋਣ ਦੀ ਖ਼ਦਸ਼ਾ : ਜਿਸ ਦੌਰਾਨ ਬੀਤੇ ਦਿਨੀ ਲਾਪਤਾ ਹੋਏ ਉਕਤ ਚਾਰ ਨੌਜਵਾਨਾਂ ਦੀ ਭਾਲ ਦੇ ਲਈ ਉਨ੍ਹਾਂ ਵੱਲੋਂ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਗਈਆਂ ਲੇਕਿਨ ਬਾਵਜੂਦ ਇਸ ਦੇ ਕੱਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਫਲਤਾ ਹਾਸਿਲ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਮੁੜ ਤੋਂ ਉਹ ਦਰਿਆ ਬਿਆਸ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਕੰਢੀ ਖੇਤਰਾਂ ਨੂੰ ਬਾਰੀਕੀ ਦੇ ਨਾਲ ਜਾਂਚਿਆ ਜਾਵੇ। ਇਸ ਦੇ ਨਾਲ ਹੀ ਅੱਜ ਕੱਲ ਨਾਲੋਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਕੁਝ ਪੱਧਰ ਘੱਟ ਹੋਣ ਦੇ ਕਾਰਨ ਮ੍ਰਿਤਕ ਦੇਹਾਂ ਬਰਾਮਦ ਹੋਣ ਦੀ ਆਸ਼ੰਕਾ ਹੈ। ਜਿਸ ਨੂੰ ਲੈ ਕੇ ਪੁਲਿਸ ਅਤੇ ਹੋਰਨਾਂ ਵੱਖ-ਵੱਖ ਟੀਮਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ।

ਗੋਤਾਖੋਰਾਂ ਦੀਆਂ ਵੱਖ-ਵੱਖ ਟੀਮਾਂ ਨੂੰ ਨਾਲ ਲੈ ਕੇ ਉਹ ਇਲਾਕੇ ਦਾ ਦੌਰਾ ਕਰ ਰਹੇ: ਇਸ ਦੇ ਨਾਲ ਹੀ ਮੌਕੇ ਉੱਤੇ ਮੌਜੂਦ ਨਾਕਾ ਬਿਆਸ ਇੰਚਾਰਜ ਦਿਲਬਾਗ ਸਿੰਘ ਨੇ ਦੱਸਿਆ ਕਿ ਉੱਚ ਪੁਲਿਸ ਅਧਿਕਾਰੀਆਂ ਦੇ ਹੁਕਮਾਂ ਦੇ ਅਨੁਸਾਰ ਗੋਤਾਖੋਰਾਂ ਦੀਆਂ ਵੱਖ-ਵੱਖ ਟੀਮਾਂ ਨੂੰ ਨਾਲ ਲੈ ਕੇ ਉਹ ਇਲਾਕੇ ਦਾ ਦੌਰਾ ਕਰ ਰਹੇ ਹਨ। ਖਾਸ ਕਰਕੇ ਕੰਢੀ ਖੇਤਰਾਂ ਨੂੰ ਬਰੀਕੀ ਦੇ ਨਾਲ ਛਾਣਿਆ ਜਾ ਰਿਹਾ ਹੈ ਤਾਂ ਜੋ ਮ੍ਰਿਤਕ ਦੇਹਾਂ ਦਾ ਕੁਝ ਪਤਾ ਚੱਲ ਸਕੇ। ਉਨ੍ਹਾਂ ਕਿਹਾ ਕਿ ਕਰੀਬ 72 ਘੰਟੇ ਹੋਣ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਅੱਜ ਮ੍ਰਿਤਕ ਦੇਹਾਂ ਵਿੱਚ ਪਾਣੀ ਭਰ ਜਾਣ ਕਾਰਨ ਉਹ ਦਰਿਆ ਦੇ ਉੱਪਰਲੀ ਹਿੱਸੇ ਦੇ ਉੱਤੇ ਆ ਸਕਦੀਆਂ ਹਨ। ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਉਹ ਜਲਦ ਤੋਂ ਜਲਦ ਲਾਪਤਾ ਨੌਜਵਾਨਾਂ ਦੀ ਭਾਲ ਕਰਨ ਅਤੇ ਉਨ੍ਹਾਂ ਦੀਆਂ ਮ੍ਰਿਤਿਕ ਦੇਹਾਂ ਪਰਿਵਾਰਿਕ ਮੈਂਬਰਾਂ ਨੂੰ ਉਨ੍ਹਾਂ ਦੀਆਂ ਅੰਤਿਮ ਰਸਮਾਂ ਦੇ ਲਈ ਸੌਂਪ ਸਕਣ।

ਮੂਰਤੀ ਵਿਸਰਜਨ ਵੇਲ੍ਹੇ ਡੁੱਬੇ ਸੀ 4 ਨੌਜਵਾਨ: ਕ੍ਰਿਸ਼ਨ ਜਨਮ ਅਸ਼ਟਮੀ ਤੋਂ ਬਾਅਦ ਜਲੰਧਰ ਤੋਂ ਅੰਮ੍ਰਿਤਸਰ ਦੀ ਬਿਆਸ ਨਹਿਰ ਵਿੱਚ ਮੂਰਤੀ ਵਿਸਰਜਨ ਲਈ ਪਹੁੰਚੇ। ਕਰੀਬ 50 ਲੋਕ ਆਏ ਸਨ, ਜਿਨ੍ਹਾਂ 'ਚੋਂ ਚਾਰ ਵਿਅਕਤੀ ਦਰਿਆ 'ਚ ਨਹਾਉਣ ਗਏ ਸਨ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਏ ਸਨ। ਦਰਅਸਲ, ਇਨ੍ਹਾਂ ਦੇ ਨਾਲ ਆਏ ਕੁਝ ਨੌਜਵਾਨਾਂ ਨੇ ਬਿਆਸ ਦਰਿਆ ਵਿੱਚ ਨਹਾਉਂਣ ਦੀ ਇੱਛਾ ਜਾਹਿਰ ਕੀਤੀ, ਜਿਸ ਦੇ ਚਲਦਿਆਂ ਉਹ ਆਪਣੇ ਸਾਥੀਆਂ ਦੇ ਨਾਲੋਂ ਥੋੜੀ ਦੂਰ ਹੱਟ ਕੇ ਬਿਆਸ ਦਰਿਆ ਵਿੱਚ ਨਹਾਉਣ ਲੱਗ ਗਏ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਚਾਰੋਂ ਨੌਜਵਾਨ ਪਾਣੀ ਵਿੱਚ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਅਜੇ ਤੱਕ (ਅੱਜ ਤੀਜੇ ਦਿਨ ਵੀ) ਨੌਜਵਾਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਘਟਨਾ 1 ਸਤੰਬਰ ਨੂੰ ਵਾਪਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.