ਰੋਪੜ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਨੂੰ ਧਮਕੀ ਦੇਣ ਵਾਲੇ ਮਾਮਲੇ ਦੇ ਵਿੱਚ ਆਪਣਾ ਪ੍ਰਤੀਕਰਮ ਦਿੱਤਾ ਗਿਆ। ਉਹਨਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਸੀ ਅਤੇ ਰੰਗਦਾਰੀ ਮੰਗੀ ਗਈ ਸੀ। ਉਹ ਵਿਅਕਤੀ ਠੇਠ ਪੰਜਾਬੀ ਬੋਲਦਾ ਸੀ ਅਤੇ ਜਿਹੜਾ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਕਿਸੇ ਹੋਰ ਸੂਬੇ ਦੇ ਨਾਲ ਸੰਬੰਧ ਰੱਖਦਾ ਹੈ।
ਗ੍ਰਿਫ਼ਤਾਰੀ ਦਾ ਡਰਾਮਾ: ਸਾਬਕਾ ਸੀਐੱਮ ਚੰਨੀ ਨੇ ਕਿਹਾ ਕਿ ਪੁਲਿਸ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਗ੍ਰਿਫ਼ਤਾਰੀ ਦਾ ਡਰਾਮਾ ਕੀਤਾ ਹੈ ਕਿਉਂਕਿ ਪੁਲਿਸ ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਨੂੰ ਵਧੀਆ ਦਰਸ਼ਾਉਣਾ ਚਾਹੁੰਦੀ ਹੈ ਜਦੋਂ ਕਿ ਸੂਬੇ ਦੇ ਹਲਾਤ ਖ਼ਰਾਬ ਹਨ। ਚੰਨੀ ਮੁਤਾਬਿਕ ਜਿਸ ਵਿਅਕਤੀ ਵੱਲੋਂ ਉਹਨਾਂ ਨੂੰ ਫੋਨ ਕੀਤਾ ਗਿਆ ਉਸ ਦੀ ਭਾਸ਼ਾ ਠੇਠ ਪੰਜਾਬੀ ਸੀ ਅਤੇ ਜਿਹੜਾ ਪੁਲਿਸ ਵੱਲੋਂ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਉਹ ਕਿਸੇ ਹੋਰ ਸੂਬੇ ਹੈ। ਚੰਨੀ ਨੇ ਸ਼ੱਕ ਜਤਾਉਂਦਿਆਂ ਕਿਹਾ ਕਿ ਇਹ ਉਹ ਵਿਅਕਤੀ ਨਹੀਂ ਹੈ ਜਿਸ ਨੇ ਉਹਨਾਂ ਨੂੰ ਫੋਨ ਕੀਤੇ ਸਨ ਅਤੇ ਫਿਰੌਤੀ ਦੀ ਮੰਗ ਕਰਦਿਆਂ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ।
ਇਹ ਸੀ ਮਾਮਲਾ: ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬੀਤੇ ਦਿਨੀ ਇੱਕ ਧਮਕੀ ਭਰਿਆ ਫੋਨ ਆਉਣ ਦੀ ਗੱਲ ਸਾਹਮਣੇ ਆਈ ਸੀ, ਜਿਸ ਦੀ ਜਾਣਕਾਰੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੱਲੋਂ ਵੀ ਦਿੱਤੀ ਗਈ ਸੀ। ਉਹਨਾਂ ਵੱਲੋਂ ਮੋਰਿੰਡਾ ਰਿਹਾਇਸ਼ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਗੱਲਬਾਤ ਕਰਦੇ ਸਮੇਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਤੋਂ ਬਾਅਦ ਗੱਲ ਸਥਾਨਕ ਪੁਲਿਸ ਕੋਲ ਪਹੁੰਚੀ ਅਤੇ ਪੁਲਿਸ ਨੇ ਬੀਤੇ ਦਿਨੀ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦਿਆਂ ਦਾਅਵਾ ਕੀਤਾ ਕਿ ਸਾਬਕਾ ਸੀਐੱਮ ਚੰਨੀ ਨੂੰ ਫਿਰੋਤੀ ਲਈ ਧਮਕੀ ਦੇਣ ਵਾਲਾ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਚੰਨੀ ਨੇ ਇਸ ਕਾਰਵਾਈ ਨੂੰ ਡਰਾਮਾ ਦੱਸਦਿਆਂ ਕਿਹਾ ਕਿ ਪੁਲਿਸ ਨੇ ਕਿਸੇ ਗੈਰ ਪੰਜਾਬ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਧਮਕੀ ਦੇਣ ਵਾਲਾ ਠੇਠ ਪੰਜਾਬ ਬੋਲਦਾ ਅਤੇ ਲਿਖਦਾ ਸੀ।