ਸੰਗਰੂਰ: ਲਹਿਰਾਗਾਗਾ 'ਚ ਬੀਤੇ ਦਿਨ ਸ਼ਾਮ ਘੱਗਰ ਬਰਾਂਚ ਨਹਿਰ ਵਿੱਚ ਪਿਓ ਤੇ ਪੁੱਤਰ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿੰਨਾਂ ਦੀ ਅੱਜ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਵਾਰਡ ਨੰਬਰ 09 ਦੇ ਮੋਹਨ ਸਿੰਘ ਪੁੱਤਰ ਤਰਲੋਕ ਸਿੰਘ ਜਿਸ ਦੀ ਉਮਰ 35 ਸਾਲ ਹੈ ਅਤੇ ਉਸ ਦਾ ਪੁੱਤਰ ਪ੍ਰਿੰਸ ਜਿਸ ਦੀ ਉਮਰ ਨੌ ਸਾਲ ਦੱਸੀ ਜਾ ਰਹੀ ਹੈ।
ਕਰਜ਼ੇ ਕਾਰਨ ਕੀਤੀ ਹੋ ਸਕਦੀ ਖੁਦਕੁਸ਼ੀ: ਇਸ ਮੌਕੇ ਦਰਬਾਰਾ ਸਿੰਘ ਹੈਪੀ ਨੇ ਦੱਸਿਆ ਹੈ ਕਿ ਮੋਹਨ ਸਿੰਘ ਅਤੇ ਉਸ ਦਾ ਪੁੱਤਰ ਪ੍ਰਿੰਸ ਬੀਤੀ ਸ਼ਾਮ ਨਹਿਰ ਵਿੱਚ ਡੁੱਬ ਗਏ ਸਨ। ਮੋਹਨ ਸਿੰਘ ਦੇ ਤਿੰਨ ਬੇਟੀਆਂ ਤੇ ਇੱਕ ਬੇਟਾ ਸੀ ਅਤੇ ਮੋਹਨ ਸਿੰਘ ਉੱਪਰ ਪੰਜ ਤੋਂ ਸੱਤ ਲੱਖ ਰੁਪਏ ਦਾ ਕਰਜ਼ਾ ਵੀ ਸੀ, ਜਿਸ ਦੇ ਚੱਲਦਿਆਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਸ ਵਲੋਂ ਇਸ ਕਰਜ਼ੇ ਕਾਰਨ ਹੀ ਖੁਦਕੁਸ਼ੀ ਕੀਤੀ ਹੋ ਸਕਦੀ ਹੈ। ਉਹਨਾਂ ਨੇ ਦੱਸਿਆ ਕਿ ਬੀਤੀ ਸ਼ਾਮ ਤੋਂ ਹੀ ਲਗਾਤਾਰ ਗੋਤਾਖੋਰਾਂ ਦੀ ਮਦਦ ਨਾਲ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਗੋਤਾਖੋਰਾਂ ਵਲੋਂ ਭਾਲ ਜਾਰੀ: ਉਥੇ ਹੀ ਇਸ ਸਬੰਧੀ ਗੋਤਾਖੋਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ 20 ਸਾਲਾਂ ਤੋਂ ਗੋਤਾਖੋਰੀ ਦੀ ਸੇਵਾ ਨਿਭਾ ਰਿਹਾ ਹਾਂ, ਪਰ ਪ੍ਰਸ਼ਾਸਨ ਵੱਲੋਂ ਸਾਡੀ ਕੋਈ ਮਦਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਅੱਜ ਵੀ ਪੁਲਿਸ ਵੱਲੋਂ ਜਾਣਕਾਰੀ ਮਿਲੀ ਸੀ ਕਿ ਇਥੇ ਦੋ ਵਿਅਕਤੀ ਨਹਿਰ ਵਿੱਚ ਡੁੱਬ ਗਏ ਹਨ। ਉਹਨਾਂ ਦੀ ਭਾਲ ਕਰਨ ਲਈ ਅਸੀਂ ਆਏ ਹਾਂ ਤੇ ਜਲਦੀ ਹੀ ਉਹਨਾਂ ਦੀ ਭਾਲ ਕਰ ਲਈ ਜਾਵੇਗੀ।
ਜਾਂਚ 'ਚ ਜੁਟੀ ਪੁਲਿਸ: ਇਸ ਮੌਕੇ ਲਹਿਰਾ ਸਿਟੀ ਦੇ ਇੰਚਾਰਜ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਬੀਤੀ ਸ਼ਾਮ ਦੀ ਇਤਲਾਹ ਮਿਲੀ ਸੀ ਕਿ ਪਿਓ ਪੁੱਤ ਨਹਿਰ ਵਿੱਚ ਡੁੱਬ ਗਏ ਹਨ। ਉਦੋਂ ਤੋਂ ਹੀ ਅਸੀਂ ਇਹਨਾਂ ਦੋਵਾਂ ਦੀ ਭਾਲ ਵਿੱਚ ਲੱਗੇ ਹੋਏ ਹਾਂ, ਪਰ ਹਜੇ ਤੱਕ ਉਹ ਨਹੀਂ ਮਿਲੇ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਡੇ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਅਤੇ ਵੱਖ-ਵੱਖ ਨਹਿਰ ਦੇ ਝਾਲਾਂ ਉੱਤੇ ਭਾਲ ਕੀਤੀ ਜਾ ਰਹੀ ਹੈ।
- ਸਰਕਾਰ ਵੱਲੋਂ 23 ਫਸਲਾਂ ਵਿੱਚੋਂ 14 ਫਸਲਾਂ ਦੇ ਖ਼ਰੀਦ ਮੁੱਲ ਦੇ ਵਾਧੇ ਨੂੰ ਕਿਸਾਨਾਂ ਨੇ ਦਿੱਤਾ ਨਾਕਾਫ਼ੀ ਕਰਾਰ - Farmers rejected Modi MSP
- ਹਲਕੇ ਵਿੱਚ ਚੱਲ ਰਹੇ ਦੇਹ ਵਪਾਰ ਦੇ ਧੰਦੇ 'ਤੇ AAP ਦੀ ਮਹਿਲਾ ਵਿਧਾਇਕ ਵੱਲੋਂ ਰੇਡ, ਦੋ ਮਹਿਲਾਵਾਂ ਸਣੇ ਇੱਕ ਵਿਅਕਤੀ ਪੁਲਿਸ ਨੇ ਕੀਤੇ ਕਾਬੂ - Aap MLA raid in Ludhiana
- ਡੂੰਘੀ ਖਾਈ 'ਚ ਡਿੱਗੀ ਟਮਾਟਰਾਂ ਨਾਲ ਭਰੀ ਗੱਡੀ, ਵਾਲ-ਵਾਲ ਬਚੀ ਡਰਾਇਵਰਾਂ ਦੀ ਜਾਨ, ਦੇਖੋ ਵੀਡੀਓ - car with tomatoes fell deep ditch