ETV Bharat / state

ਜੇਸੀਬੀ ਮਸ਼ੀਨ ਨਾਲ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਕਿਸਾਨਾਂ ਨੇ ਪਾਏ ਚਾਲੇ, ਕਿਹਾ-ਬੇਰੀਕੇਡਿੰਗ ਦਾ ਦੇਵਾਂਗੇ ਮੂੰਹ ਤੋੜ ਜਵਾਬ - ਸ਼ੰਭੂ ਬਾਰਡਰ

ਹਰਿਆਣਾ ਸਰਕਾਰ ਨੇ ਭਾਵੇਂ ਪੰਜਾਬ ਦੇ ਬਾਰਡਰਾਂ ਨੂੰ ਛਾਉਣੀ ਵਿੱਚ ਤਬਦੀਲ ਕਰਦਿਆਂ ਕੰਡਿਆਲੀਆਂ ਤਾਰਾਂ ਲਗਾਈਆਂ ਹੋਣ ਪਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲੇ ਕਿਸਾਨ ਵੀ ਆਪਣੇ ਪੂਰੇ ਪ੍ਰਬੰਧ ਕਰਕੇ ਨਿਕਲ ਰਹੇ ਹਨ। ਬੇਰੀਕੇਡਿੰਗ ਤੋੜਨ ਲਈ ਕਿਸਾਨ ਜੇਸੀਬੀ ਮਸ਼ੀਨਾਂ ਨਾਲ ਲੈਕੇ ਚੱਲ ਰਹੇ ਹਨ।

Farmers moved from Amritsar to Delhi with JCB machine
ਜੇਸੀਬੀ ਮਸ਼ੀਨ ਨਾਲ ਲੈਕੇ ਅੰਮ੍ਰਿਤਸਰ ਤੋਂ ਦਿੱਲੀ ਨੂੰ ਕਿਸਾਨਾਂ ਨੇ ਪਾਏ ਚਾਲੇ
author img

By ETV Bharat Punjabi Team

Published : Feb 12, 2024, 10:28 PM IST

ਕਿਸਾਨ ਆਗੂ

ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ। ਜਿਸ ਦੇ ਚਲਦੇ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਦੇ ਉੱਪਰ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਹਨ ਅਤੇ ਕਈ ਕਾਫ਼ਿਲੇ ਲਗਾਤਾਰ ਰਵਾਨਾ ਹੋ ਰਹੇ ਹਨ। ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਵੱਲੋਂ ਵੱਡੇ ਬੈਰੀਕੇਡ ਅਤੇ ਕਿੱਲ ਗੱਡ ਕੇ ਰਸਤੇ ਰੋਕੇ ਗਏ ਹਨ।

ਜੇਸੀਬੀ ਮਸ਼ੀਨਾਂ ਨਾਲ ਲੈਕੇ ਚੱਲੇ ਕਿਸਾਨ: ਦੂਜੇ ਪਾਸੇ ਉੱਕਤ ਰੋਕਾਂ ਨੂੰ ਤੋੜਨ ਲਈ ਹੁਣ ਕਿਸਾਨ ਵੀ ਪਿੰਡਾਂ ਵਿੱਚੋਂ ਜੇਸੀਬੀ ਮਸ਼ੀਨਾਂ ਲੈ ਕੇ ਤੁਰ ਪਏ ਹਨ। ਜੀ ਹਾਂ ਅੰਮ੍ਰਿਤਸਰ ਵਿੱਚ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਵੱਲੋਂ ਜਿੱਥੇ ਟਰੈਕਟਰ ਟਰਾਲੀਆਂ ਦਾ ਕਾਫਲਾ ਨਾਲ ਲੈ ਕੇ ਦਿੱਲੀ ਨੂੰ ਚਾਲੇ ਪਾਏ ਗਏ ਹਨ। ਉੱਥੇ ਹੀ ਕਿਸਾਨਾਂ ਵੱਲੋਂ ਜੇਸੀਬੀ ਮਸ਼ੀਨ ਵੀ ਨਾਲ ਲਿਜਾਈ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਨਹੀਂ ਬਲਕਿ ਆਮ ਲੋਕਾਂ ਦਾ ਰਾਹ ਰੋਕਣ ਦੇ ਲਈ ਵੱਡੇ-ਵੱਡੇ ਬੈਰੀਕੇਡ ਲਗਾਏ ਗਏ ਹਨ ਅਤੇ ਹੁਣ ਉਨਾਂ ਰਸਤਿਆਂ ਨੂੰ ਸਾਫ ਕਰਨ ਦੇ ਲਈ ਅਤੇ ਬੈਰੀਕੇਡਾਂ ਨੂੰ ਸਾਈਡ ਉੱਤੇ ਕਰਨ ਦੇ ਵਾਸਤੇ ਉਹ ਜੇਸੀਬੀ ਮਸ਼ੀਨਾਂ ਨਾਲ ਲੈ ਕੇ ਜਾ ਰਹੇ ਹਾਂ।

ਕਿਸਾਨ ਆਗੂਆਂ ਦੀ ਮੀਟਿੰਗ: ਉਨ੍ਹਾਂ ਦੱਸਿਆ ਕਿ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਜੇਸੀਬੀ ਵਰਗੀਆਂ ਵੱਡੀਆਂ ਮਸ਼ੀਨਾਂ ਆਪਣੇ ਨਾਲ ਲੈ ਕੇ ਆ ਰਹੀਆਂ ਤਾਂ ਜੋ ਕਿ ਕੱਲ੍ਹ ਨੂੰ ਸ਼ੰਭੂ ਬਾਰਡਰ ਦੇ ਉੱਪਰ ਲੱਗੇ ਵੱਡੇ-ਵੱਡੇ ਬੈਰੀਕੇਟਾਂ ਨੂੰ ਹਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਵਾਰ ਕਿਸਾਨ ਪੱਕੇ ਤੌਰ ਉੱਤੇ ਸਾਰੇ ਬਿੱਲ ਰੱਦ ਕਰਵਾ ਕੇ ਅਤੇ ਆਪਣੀਆਂ ਮੰਗਾਂ ਮਨਵਾ ਕੇ ਹੀ ਵਾਪਸ ਪੰਜਾਬ ਆਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਦੇ ਨਾਲ ਸਾਡੇ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਅਤੇ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੇ ਟਕਰਾਵ ਦੀ ਸਥਿਤੀ ਪੈਦਾ ਨਹੀਂ ਕਰਨੀ ਚਾਹੁੰਦੀ ਤਾਂ ਉਹਨਾਂ ਨੂੰ ਅੱਜ ਹੀ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਅਸੀ ਵੀ ਆਪਣੇ ਕੰਮਕਾਜ ਵਿਚ ਜੁਟ ਸਕੀਏ।।

ETV Bharat Logo

Copyright © 2025 Ushodaya Enterprises Pvt. Ltd., All Rights Reserved.