ਲੁਧਿਆਣਾ: ਲੁਧਿਆਣਾ ਦੇ ਨਾਮੀ ਕਾਰੋਬਾਰੀ ਦੇ ਟਿਕਾਣਿਆਂ ਉੱਪਰ ਈਡੀ ਵੱਲੋਂ ਰੇਡ ਕੀਤੀ ਗਈ ਹੈ। ਅੱਜ ਸਵੇਰੇ ਤੜਕਸਾਰ 8 ਵਜੇ ਤੋਂ ਹੀ ਵੱਡੀ ਗਿਣਤੀ ਵਿੱਚ ਈਡੀ ਕਰਮਚਾਰੀ ਕਲੋਨਾਈਜ਼ਰ ਵਿਕਾਸ ਪਾਸੀ ਦੇ ਘਰ ਪਹੁੰਚੇ ਅਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕਾਰੋਬਾਰੀ ਦੇ ਸਰਾਭਾ ਨਗਰ ਸਥਿਤ ਘਰ ਸਮੇਤ ਦਫਤਰ ਅਤੇ ਹੋਰ ਟਿਕਾਣਿਆਂ ਉੱਪਰ ਕਈ ਘੰਟਿਆਂ ਤੋਂ ਸਰਚ ਜਾਰੀ ਹੈ। ਵਿਕਾਸ ਪਾਸੀ ਦੀ ਰਿਅਲ ਇਸਟੇਟ ਕੰਪਨੀ ਐਪਲ ਹਾਈਡ 'ਚ ਛਾਪੇਮਾਰੀ ਕੀਤੀ ਜਾ ਰਹੀ। ਕਿਹਾ ਜਾ ਰਿਹਾ ਹੈ ਕਿ ਕਰੋੜਾਂ ਰੁਪਏ ਦੇ ਲੈਣ ਦੇਣ ਨੂੰ ਲੈਕੇ ਸੁਚਨਾ ਮਿਲਣ ਤੋਂ ਬਾਅਦ ਐਕਸ਼ਨ ਕੀਤਾ ਗਿਆ। ਵਿਕਾਸ ਪਾਸੀ ਦੇ ਜੋ ਜੋ ਟਿਕਾਣੇ ਹਨ, ਜੋ ਕਾਰੋਬਾਰ ਹਨ ਉਹਨਾਂ ਥਾਂਵਾਂ 'ਤੇ ਵੀ ਰੇਡ ਕੀਤੀ ਜਾਵੇਗੀ।
ਟੈਕਸੀਆਂ 'ਚ ਪਹੁੰਚੇ ਈਡੀ ਅਧਿਕਾਰੀ
ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟਰੇਟ ਦੇ ਅਧਿਕਾਰੀ ਦਿੱਲੀ ਅਤੇ ਪੰਜਾਬ ਨੰਬਰ ਦੀਆਂ ਟੈਕਸੀਆਂ 'ਚ ਆਏ ਸਨ ਤਾਂ ਜੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਸੁਹ ਨਾ ਲੱਗ ਸਕੇ। ਕਾਰੋਬਾਰੀ ਦੇ ਘਰ ਦੇ ਅੰਦਰ ਟੀਮਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਕਿਸੇ ਤਰ੍ਹਾਂ ਦੀ ਬਰਾਮਦਗੀ ਸਬੰਧੀ ਕੋਈ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋਈ। ਟੀਮਾਂ ਵੱਲੋਂ ਅੰਦਰ ਪੜਤਾਲ ਕੀਤੀ ਜਾ ਰਹੀ ਹੈ।
ਪੰਜਾਬ ਸਣੇ 35 ਸੂਬਿਆਂ 'ਚ ਈਡੀ ਦੀ ਕਾਰਵਾਈ
ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਈਡੀ ਵੱਲੋਂ ਰੇਡ ਕੀਤੀ ਜਾ ਰਹੀ ਹੈ। ਕੁਲ 35 ਦੇ ਕਰੀਬ ਸੁਬਿਆਂ 'ਚ ਈਡੀ ਦਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਇਹਨਾਂ ਵਿੱਚ ਦਿੱਲੀ, ਕੋਲਕਾਤਾ, ਪਛੱਮੀ ਬੰਗਾਲ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਕਈ ਹੋਰ ਸੂਬੇ ਸ਼ਾਮਿਲ ਹਨ। ਦੱਸਿਆ ਜਾ ਰਿਹਾ ਹੈ ਕਿ ਪਰਲਜ਼ ਚਿੱਟ ਫੰਡ ਘੁਟਾਲੇ 'ਚ ED ਦਾ ਵੱਡਾ ਐਕਸ਼ਨ ਹੈ ਜਿਸ ਤਹਿਤ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਹੈ। ਦਸੱਣਯੋਗ ਹੈ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਉਹਨਾਂ ਦੀ ਬੇਟੀ ਨੇ ਲੋਕਾਂ ਦਾ ਅਰਬਾਂ ਰੁਪਿਆ ਵਾਪਿਸ ਕਰਨ ਦਾ ਭਰੋਸਾ ਦਿੱਤਾ ਸੀ। ਕਿਉਂਕਿ, ਭੰਗੂ ਵੱਲੋਂ ਆਮ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਤਿਹਾੜ ਜੇਲ੍ਹ ਵਿਚ ਬੰਦ ਪਰਲਜ਼ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ।