ਲੁਧਿਆਣਾ: ਲੁਧਿਆਣਾ ਦੇ ਵਿੱਚ ਕਈ ਡਾਈਗਾਂ ਬੰਦ ਕਰ ਦਿੱਤੀਆਂ ਗਈਆਂ ਹਨ, 30 ਜੂਨ ਨੂੰ ਉਹਨਾਂ ਨੂੰ ਚਲਾਉਣ ਦੀ ਇਜਾਜ਼ਤ ਖਤਮ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਹੁਣ ਕਾਰੋਬਾਰੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਲੁਧਿਆਣਾ ਦੇ ਕਾਰੋਬਾਰੀਆਂ ਦੇ ਨਾਲ ਸ਼ੇਰੇ ਪੰਜਾਬ ਅਕਾਲੀ ਦਲ ਅਤੇ ਕੁਝ ਹੋਰ ਸਮਾਜ ਸੇਵੀਆਂ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਗਿਆ ਹੈ ਕਿ ਜੇਕਰ 15 ਜੁਲਾਈ ਤੱਕ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਸਰਕਾਰੀ ਦਫਤਰਾਂ ਦੇ ਵਿੱਚ ਪੱਕੇ ਤੌਰ ਤੇ ਤਾਲਾ ਲਗਾ ਦਿੱਤਾ ਜਾਵੇਗਾ।
ਤਰੁਣ ਜੈਨ ਬਾਵਾ ਨੇ ਦੱਸਿਆ ਕਿ ਜਦੋਂ 650 ਕਰੋੜ ਦਾ ਪ੍ਰੋਜੈਕਟ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਸੀ, ਉਦੋਂ ਹੀ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਜੇਕਰ ਟ੍ਰੀਟਮੈਂਟ ਪਲਾਂਟ ਲਗਾਉਣੇ ਹਨ ਤਾਂ 300 ਕਰੋੜ ਦੇ ਵਿੱਚ ਇੰਡਸਟਰੀ ਖੁਦ ਲਾ ਕੇ ਦਿਖਾਵੇਗੀ। ਉਹਨਾਂ ਕਿਹਾ ਕਿ ਪਰ ਉਹਨਾਂ ਦੀ ਗੱਲ ਨੂੰ ਹੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਤਰੁਣ ਜੈਨ ਬਾਵਾ ਨੇ ਕਿਹਾ ਕਿ ਖੁਦ ਉਹਨਾਂ ਨੇ ਜੀਐਨਈ ਤੋਂ ਬੁੱਢੇ ਨਾਲੇ ਦੇ ਪਾਣੀ ਨਪਵਾਇਆ ਸੀ, ਜਿਸ ਵਿੱਚ ਕਿਤੇ ਜਿਆਦਾ ਪਾਣੀ ਆਇਆ ਸੀ। ਉਹਨਾਂ ਦੱਸਿਆ ਕਿ ਇਸ ਵਿੱਚ ਨਗਰ ਨਿਗਮ ਅਤੇ ਪਿਛਲੀ ਕਾਂਗਰਸ ਦੀ ਸਰਕਾਰ ਜਿੰਮੇਵਾਰ ਹੈ, ਇਹਨਾਂ ਹੀ ਨਹੀਂ ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਜੋ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਉਹ ਵੀ ਇਸ ਮਸਲੇ ਦਾ ਹੱਲ ਨਹੀਂ ਕਰ ਸਕੀ।
ਇਸ ਮੌਕੇ ਕਾਰੋਬਾਰੀ ਤਰੁਣ ਜੈਨ ਬਾਵਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਪਟਿਆਲਾ ਜਾਣਗੇ, ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਫਤਰ ਬੰਦ ਕਰਨਗੇ। ਉਹਨਾਂ ਨੇ ਕਿਹਾ ਕਿ ਬੁੱਢੇ ਦਰਿਆ 'ਤੇ 650 ਕਰੋੜ ਰੁਪਿਆ ਕਿੱਥੇ ਗਿਆ, ਇਸ ਦਾ ਹਿਸਾਬ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਕਿਉਂ ਪਾਸ ਕੀਤਾ ਗਿਆ, ਪਾਣੀ ਜਿਆਦਾ ਹੋਣ ਦੇ ਬਾਵਜੂਦ ਘੱਟ ਪਾਣੀ ਟਰੀਟ ਕਰਨ ਵਾਲੇ ਪਲਾਂਟ ਲਗਾਏ ਗਏ, ਲੋਕਾਂ ਦੇ ਟੈਕਸ ਰੂਪੀ ਪੈਸੇ ਦੀ ਬਰਬਾਦੀ ਕੀਤੀ ਗਈ, ਇਸ ਦਾ ਜਵਾਬ ਸਰਕਾਰ ਅਤੇ ਪ੍ਰਸ਼ਾਸਨ ਅਤੇ ਨਗਰ ਨਿਗਮ ਦੇਵੇ।
- ਸਹੁੰ ਚੁੱਕ ਸਮਾਗਮ ਦੌਰਾਨ ਪਰਿਵਾਰ ਨੂੰ ਨਹੀਂ ਮਿਲ ਸਕਣਗੇ ਅੰਮ੍ਰਿਤਪਾਲ ਸਿੰਘ, ਸਾਹਮਣੇ ਆਇਆ ਵੱਡਾ ਕਾਰਨ - Amritpal Singh
- ਜੇ ਤੁਸੀਂ ਵੀ ਕਰਦੇ ਹੋ ਟਰੈਫਿਕ ਨਿਯਮਾਂ ਦੀ ਉਲੰਘਣਾ ਤਾਂ ਹੋ ਜਾਓ ਸਾਵਧਾਨ; ਤੁਹਾਡੇ ਘਰ ਵੀ ਆ ਸਕਦਾ ਹੈ ਚਲਾਨ, ਪੜ੍ਹੋ ਖ਼ਬਰ - Action on violation traffic rules
- ਬਲਾਤਕਾਰ ਦੇ ਮਾਮਲੇ 'ਚ 50 ਲੱਖ ਰੁਪਏ ਮੰਗਣ ਦੇ ਇਲਜ਼ਾਮ ਹੇਠ ਭਾਜਪਾ ਆਗੂ ਦੇ ਪੁੱਤਰ ਖਿਲਾਫ ਮਾਮਲਾ ਦਰਜ - Fatehgarh News
ਕਾਰੋਬਾਰੀਆਂ ਦੇ ਨਾਲ ਸਮਾਜ ਸੇਵੀਆਂ ਅੱਗੇ ਸ਼ੇਰੇ ਪੰਜਾਬ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਬੁੱਢਾ ਦਰਿਆ 'ਚ ਵੀ ਖਸਤਾ ਹਾਲਤ ਦੇ ਵਿੱਚ ਹੈ। ਅੱਜ ਵੀ ਉਸ ਦੀ ਸਫਾਈ ਨਹੀਂ ਹੋ ਸਕੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਇੰਡਸਟਰੀ ਧਰਤੀ ਦੇ ਵਿੱਚ ਪਾਣੀ ਪਾ ਰਹੀ ਹੈ ਤਾਂ ਭਾਵੇਂ ਉਸਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਵੇ ਪਰ ਇਸ ਤਰ੍ਹਾਂ ਇੰਡਸਟਰੀ ਨੂੰ ਬਦਨਾਮ ਨਾ ਕੀਤੀ ਜਾਵੇ। ਅਖੀਰ ਉਹਨਾਂ ਕਿਹਾ ਕਿ ਅਸੀਂ ਆਪਣੇ ਸੀਟੀਪੀ ਪਲਾਂਟ ਲਗਾਏ ਹਨ।