ETV Bharat / state

ਇੱਥੇ ਦੁਸਹਿਰਾ ਨਹੀਂ, ਬਲਕਿ ਉਸ ਦਿਨ ਮਨਾਇਆ ਜਾਂਦਾ 'Black Day'? ਜਾਣੋ ਇਸ ਪਿੰਡ ਦੀ ਕਹਾਣੀ

Black Day: ਅੰਮ੍ਰਿਤਸਰ ਵਿੱਚ ਅਜਿਹਾ ਇੱਕ ਇਲਾਕਾ ਹੈ, ਜਿੱਥੇ ਦੁਸਹਿਰੇ ਦੇ ਦਿਨ ਨੂੰ ਕਾਲੇ ਦਿਨ ਦੇ ਵੀ ਰੂਪ ਵਿੱਚ ਮਨਾਇਆ ਜਾਂਦਾ ਹੈ। ਜਾਣੋ ਵਜ੍ਹਾਂ

DUSSEHRA DAY FORM OF BLACK DAY
ਕਿਉਂ ਮਨਾਇਆ ਜਾ ਰਿਹਾ ਦੁਸ਼ਹਿਰੇ ਵਾਲੇ ਦਿਨ ਨੂੰ ਕਾਲੇ ਦਿਨ ਦੇ ਵੀ ਰੂਪ 'ਚ? (ETV Bharat (ਪੱਤਰਕਾਰ , ਅੰਮ੍ਰਿਤਸਰ))
author img

By ETV Bharat Punjabi Team

Published : Oct 9, 2024, 12:36 PM IST

ਅੰਮ੍ਰਿਤਸਰ: ਦੇਸ਼ ਭਰ ਵਿੱਚ ਦੁਸਹਿਰਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਪਰ ਉੱਥੇ ਅੰਮ੍ਰਿਤਸਰ ਵਿੱਚ ਅਜਿਹਾ ਇੱਕ ਇਲਾਕਾ ਹੈ ਜਿੱਥੇ ਇਸ ਦਿਨ ਨੂੰ ਕਾਲੇ ਦਿਨ ਦੇ ਵੀ ਰੂਪ ਵਿੱਚ ਮਨਾਇਆ ਜਾਂਦਾ ਹੈ। ਅੱਜ ਭਾਵੇਂ ਅੰਮ੍ਰਿਤਸਰ ਦੇ ਜੌੜਾ ਫਾਟਕ ਵਿਖੇ ਦੁਸਹਿਰੇ ਮੌਕੇ ਹੋਏ ਦਰਦਨਾਕ ਹਾਦਸੇ ਨੂੰ ਸੱਤ ਸਾਲ ਪੂਰੇ ਹੋਣ ਵਾਲੇ ਹਨ ਪਰ ਅਜੇ ਵੀ ਇਸ ਹਾਦਸੇ ਵਿਚ ਮਾਰੇ ਗਏ ਪਰਿਵਾਰਾਂ ਦੇ ਮੈਂਬਰ ਇਸ ਦਰਦਨਾਕ ਹਾਦਸੇ ਨੂੰ ਯਾਦ ਕਰ ਅੱਖਾਂ ਨਮ ਹੋ ਉੱਠਦੀਆਂ ਹਨ ਅਤੇ ਹਿਰਦੇ ਵਲੂੰਦਰੇ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਵੀ ਉਹ ਦਿਨ ਜਦੋਂ ਚੇਤੇ ਆਉਂਦਾ ਹੈ 'ਤੇ ਮਨ ਵਿੱਚ ਕਾਫੀ ਪੀੜਾ ਹੁੰਦੀ ਹੈ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੁੰਦਾ ਹੈ ਵੇਖਿਆ ਨਹੀਂ ਜਾਂਦਾ।

ਕਿਉਂ ਮਨਾਇਆ ਜਾ ਰਿਹਾ ਦੁਸ਼ਹਿਰੇ ਵਾਲੇ ਦਿਨ ਨੂੰ ਕਾਲੇ ਦਿਨ ਦੇ ਵੀ ਰੂਪ 'ਚ? (ETV Bharat (ਪੱਤਰਕਾਰ , ਅੰਮ੍ਰਿਤਸਰ))

ਮੌਜੂਦਾ ਮੰਤਰੀ ਕਾਰਨ ਇਹ ਹਾਦਸਾ ਹੋਇਆ

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿਨਾਂ ਮੋਢਿਆਂ 'ਤੇ ਅਸੀਂ ਜਾਣਾ ਸੀ ਉਨ੍ਹਾਂ ਨੂੰ ਹੀ ਅਸੀਂ ਆਪਣੇ ਮੋਢਿਆਂ 'ਤੇ ਸਿਵਿਆਂ ਤੱਕ ਛੱਡ ਕੇ ਆਏ ਹਾਂ। ਉਨ੍ਹਾਂ ਨੇ ਕਿਹਾ ਕਿ ਕਾਫੀ ਧਰਨੇ ਪ੍ਰਦਰਸ਼ਨ ਕਰਨ ਤੋਂ ਬਾਅਦ ਸਰਕਾਰਾਂ ਨੇ ਸਾਡੀ ਬਾਂਹ ਫੜੀ, ਪਰ ਜਿਸ ਮੌਜੂਦਾ ਮੰਤਰੀ ਦੇ ਕਾਰਨ ਇਹ ਹਾਦਸਾ ਹੋਇਆ, ਉਸ ਨੇ ਸਾਨੂੰ ਲਾਅਰਿਆਂ ਵਿੱਚ ਰੱਖਿਆ ਅਤੇ ਸਾਡਾ ਕੁਝ ਵੀ ਨਹੀਂ ਸਵਾਰਿਆ। ਇਸ ਦੇ ਚੱਲਦੇ ਅੱਜ ਵੀ ਉਹ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਨੂੰ ਯਾਦ ਕਰ ਸਿਸਕ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਸ ਤੋਂ ਬਾਅਦ ਹੁਣ ਇੱਥੇ ਦੁਸਹਿਰਾ ਲੱਗਣਾ ਬੰਦ ਹੋ ਗਿਆ ਹੈ।

ਦਰਦਨਾਕ ਹਾਦਸੇ ਨੂੰ ਸੱਤ ਸਾਲ ਬੀਤੇ

ਇਸ ਸੰਬਧੀ ਗੱਲਬਾਤ ਕਰਦਿਆਂ ਮ੍ਰਿਤਕ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਅਜ ਭਾਵੇ ਇਸ ਦਰਦਨਾਕ ਹਾਦਸੇ ਨੂੰ ਸੱਤ ਸਾਲ ਬੀਤ ਗਏ ਹਨ। ਲੰਮੇ ਸੰਘਰਸ਼ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਪਰਿਵਾਰ ਪਾਲਣ ਲਈ ਸਰਕਾਰੀ ਨੌਕਰੀ ਤਾਂ ਮਿਲ ਗਈ ਹੈ, ਪਰ ਕਿਤੇ ਨਾ ਕਿਤੇ ਆਪਣਿਆਂ ਦੀ ਮੌਤ ਦਾ ਦਰਦ ਅੱਜ ਵੀ ਦਿਲਾਂ ਅੰਦਰ ਟੀਸ ਬਣ ਕੇ ਚੁੱਭਦਾ ਹੈ, ਜੋ ਕਦੇ ਵੀ ਭੁਲਾਇਆ ਨਹੀ ਜਾ ਸਕਦਾ। ਇਸ ਲਈ ਹਰ ਦੁਸਹਿਰੇ ਉੱਤੇ ਉਨ੍ਹਾਂ ਵਿਛੜਿਆਂ ਨੂੰ ਯਾਦ ਕਰਦੇ ਹੋਏ ਸਿਸਕ ਜਾਂਦੇ ਹਾਂ ਅਤੇ ਇਸ ਦਰਦ ਨੂੰ ਕਦੇ ਵੀ ਭੁਲਾ ਨਹੀ ਸਕਦੇ।

ਕਦੋਂ ਕੋਈ ਸਾਡੀ ਬਾਂਹ ਫੜ੍ਹੇਗਾ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 25 ਦੇ ਕਰੀਬ ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੂੰ ਅੱਜ ਤੱਕ ਸਰਕਾਰ ਵੱਲੋਂ ਨੌਕਰੀ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਵੀ ਕਾਫੀ ਮੁਸ਼ਕਿਲ ਨਾਲ ਚੱਲ ਰਹੇ ਹਨ। ਉੱਥੇ ਹੀ ਇੱਕ ਅਜਿਹੇ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਸਾਰਾ ਘਰ ਦਾ ਬੋਝ ਉਹਦੇ ਸਿਰ 'ਤੇ ਪੈ ਗਿਆ ਅਤੇ ਉਸ ਦੀ ਮਾਂ ਵੀ ਮੰਜੇ 'ਤੇ ਪਈ ਹੋਈ ਹੈ। ਉਸ ਨੂੰ ਵੀ ਦਵਾ-ਦਾਰੂ ਉਹ ਖੁਦ ਹੀ ਕਰਵਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦਿਹਾੜੀ ਲੱਗ ਜਾਂਦੀ ਹੈ, ਤਾਂ ਰੋਟੀ ਦਾ ਗੁਜ਼ਾਰਾ ਹੋ ਜਾਂਦਾ ਹੈ ਜੇਕਰ ਨਹੀਂ ਲੱਗਦੀ ਤਾਂ ਭੁੱਖੇ ਵੀ ਸੋਣਾ ਪੈਂਦਾ ਹੈ। ਅੱਜ ਵੀ ਉਹ ਪਰਿਵਾਰ ਸਰਕਾਰ ਵੱਲ ਤਰਸਦੀ ਨਿਗਾ ਨਾਲ ਵੇਖ ਰਹੇ ਹਨ ਕਿ ਕਦੋਂ ਕੋਈ ਸਾਡੀ ਬਾਂਹ ਫੜੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.