ETV Bharat / state

ਸਿਹਤ ਵਿਭਾਗ ਟੀਮ ਨੇ ਜ਼ਬਤ ਕੀਤਾ 10 ਕੁਇੰਟਲ ਨਕਲੀ ਖੋਆ, ਜਾਣੋ ਕਿੱਥੇ-ਕਿੱਥੇ ਹੋਣਾ ਸੀ ਸਪਲਾਈ

ਸਿਹਤ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਰੇਡ ਕੀਤੀ ਗਈ ਅਤੇ 10 ਕੁਇੰਟਲ ਦੇ ਕਰੀਬ ਨਕਲੀ ਖੋਇਆ ਬਰਾਮਦ ਹੋਇਆ।

SEIZED 10 QUINTALS OF FAKE KHOA
ਸਿਹਤ ਵਿਭਾਗ ਟੀਮ ਨੇ ਜ਼ਬਤ ਕੀਤਾ 10 ਕੁਇੰਟਲ ਨਕਲੀ ਖੋਆ (ETV Bharat (ਪੱਤਰਕਾਰ , ਅੰਮ੍ਰਿਤਸਰ))
author img

By ETV Bharat Punjabi Team

Published : 3 hours ago

ਅੰਮ੍ਰਿਤਸਰ: ਤਿਉਹਾਰਾਂ ਦੇ ਸੀਜ਼ਨ ਦੇ ਚੱਲiਦਿਆਂ ਹੀ ਸਿਹਤ ਵਿਭਾਗ ਵੱਲੋਂ ਦਿਨ ਰਾਤ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਅੰਮ੍ਰਿਤਸਰ 'ਚ ਨਕਲੀ ਖੋਇਆ ਭਾਰੀ ਮਾਤਰਾ ਵਿੱਚ ਬਰਾਮਦ ਹੋਇਆ ਹੈ। ਦੱਸ ਦਈਏ ਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਜੇਕਰ ਖਾਣ ਪੀਣ ਦੀਆਂ ਚੀਜ਼ਾਂ ਭਾਵ ਮਿਠਾਈਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਚੀਜ਼ਾਂ ਵਿੱਚ ਮਿਲਾਵਟੀ ਚੀਜ਼ਾਂ ਬਹੁਤ ਬਾਜ਼ਾਰ ਵਿੱਚ ਆ ਰਹੀਆਂ ਹਨ। ਜਿਸਦੇ ਚੱਲਦਿਆਂ ਅੱਜ ਸਵੇਰੇ ਤੜਕਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਰੇਡ ਕੀਤੀ ਗਈ। ਰੇਡ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ 10 ਕੁਇੰਟਲ ਦੇ ਕਰੀਬ ਨਕਲੀ ਖੋਇਆ ਬਰਾਮਦ ਹੋਇਆ ਹੈ।

ਸਿਹਤ ਵਿਭਾਗ ਟੀਮ ਨੇ ਜ਼ਬਤ ਕੀਤਾ 10 ਕੁਇੰਟਲ ਨਕਲੀ ਖੋਆ (ETV Bharat (ਪੱਤਰਕਾਰ , ਅੰਮ੍ਰਿਤਸਰ))

ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕੀਤਾ ਨਕਲੀ ਖੋਆ

ਗੁਪਤ ਸੂਚਨਾ ਦੇ ਅਧਾਰ 'ਤੇ ਸਿਹਤ ਵਿਭਾਗ ਦੀ ਟੀਮ ਜਦੋਂ ਸਿਟੀ ਸੈਂਟਰ ਪਹੁੰਚੀ ਤਾਂ ਇੱਕ ਬੱਸ ਦੇ ਵਿੱਚ ਰਾਜਸਥਾਨ ਤੋਂ 10 ਕੁਇੰਟਲ ਦੇ ਕਰੀਬ ਨਕਲੀ ਖੋਆ ਲਿਆਂਦਾ ਗਿਆ ਸੀ। ਜੋ ਕਿ ਅੰਮ੍ਰਿਤਸਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਵਿੱਚ ਸਪਲਾਈ ਹੋਣਾ ਸੀ। ਉਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕਰ ਲਿਆ । ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੋਆ ਕਿਸ ਨੇ ਅੰਮ੍ਰਿਤਸਰ ਵਿੱਚ ਮੰਗਵਾਇਆ ਗਿਆ ਸੀ ਤੇ ਇਹਦੇ ਸੈਂਪਲ ਵੀ ਟੈਸਟ ਲਈ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਦੇ ਬਾਅਦ ਹੀ ਜੋ ਬਣਦੀ ਕਾਰਵਾਈ ਉਹ ਵੀ ਕੀਤੀ ਜਾਵੇਗੀ।

ਲੋਕਾਂ ਦੀ ਸਿਹਤ ਨਾਲ ਖਿਲਵਾੜ

ਸਿਹਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਜੋ ਵੀ ਨਕਲੀ ਸਮਾਨ ਜਾਂ ਘਟੀਆ ਸਮਾਨ ਬਾਜ਼ਾਰ ਵਿੱਚ ਲੋਕਾਂ ਨੂੰ ਵੇਚਦੇ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਸਦੇ ਚਲਦਿਆਂ ਸਾਨੂੰ ਸੂਚਨਾ ਮਿਲੀ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ 10 ਕੁਇੰਟਲ ਦੇ ਕਰੀਬ ਨਕਲੀ ਖੋਆ ਬਰਾਮਦ ਕੀਤਾ ਗਿਆ ਹੈ।

ਬੀਕਾਨੇਰ ਤੋਂ ਹੀ ਭੇਜਿਆ ਸੀ ਨਕਲੀ ਖੋਆ

ਸਿਹਤ ਵਿਭਾਗ ਦੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਹ ਰਾਜਸਥਾਨ ਦੇ ਬੀਕਾਨੇਰ ਤੋਂ ਸ਼ੰਕਰ ਲਾਲ ਅਤੇ ਮਾਂਗੀ ਲਾਲ ਬੀਕਾਨੇਰ ਦਾ ਰਿਹਣ ਵਾਲਾ ਹੈ, ਉਨ੍ਹਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਹੈ। ਪਤਾ ਲੱਗਿਆ ਹੈ ਕਿ ਇਹ ਬੀਕਾਨੇਰ ਤੋਂ ਹੀ ਭੇਜਿਆ ਗਿਆ ਹੈ ਪਰ ਇਹ ਵੇਖਿਆ ਜਾਏਗਾ ਕਿ ਇਹ ਕਿਹੜੀ-ਕਿਹੜੀ ਦੁਕਾਨ 'ਤੇ ਸਪਲਾਈ ਹੋਣਾ ਸੀ ਤੇ ਉਸ ਦੁਕਾਨਦਾਰ ਦੇ ਖਿਲਾਫ ਵੀ ਇਹ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.