ਲੁਧਿਆਣਾ: ਪੰਜਾਬ ਭਰ ਦੇ ਵਿੱਚ ਅੱਜ ਸਰਪੰਚੀ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। 8 ਵਜੇ ਤੋਂ ਵੋਟਾਂ ਪਾਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ ਸ਼ਾਮ 4 ਵਜੇ ਤੱਕ ਇਹ ਵੋਟਾਂ ਪਾਈਆਂ ਜਾਣਗੀਆਂ। ਜਿਸ ਤੋਂ ਤੁਰੰਤ ਬਾਅਦ ਵੋਟਾਂ ਗਿਣਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਜਾਵੇਗੀ ਅਤੇ ਉਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਜਾਣਗੇ। ਇਸ ਤੋਂ ਪਹਿਲਾਂ ਅੱਜ ਪਿੰਡਾਂ ਦੇ ਵਿੱਚ ਸਵੇਰ ਤੋਂ ਹੀ ਲੋਕ ਕਤਾਰਾਂ ਦੇ ਵਿੱਚ ਲੱਗ ਕੇ ਉਤਸ਼ਾਹ ਦੇ ਨਾਲ ਵੋਟਾਂ ਪਾ ਰਹੇ ਹਨ ਕਿਉਂਕਿ ਸਰਪੰਚੀ ਦੀਆਂ ਚੋਣਾਂ ਕਾਫੀ ਸਮੇਂ ਬਾਅਦ ਆਈਆਂ ਹਨ। ਇੱਕ ਸਾਲ ਚੋਣਾਂ ਲੇਟ ਹੋਣ ਕਰਕੇ ਲੋਕਾਂ ਦੇ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਵੀ ਕਾਫੀ ਉਤਸ਼ਾਹ ਹੈ।
ਪਿੰਡ ਵਿੱਚ ਧੜੇਬਾਜ਼ੀ ਥੋੜ੍ਹੀ ਘੱਟ ਹੋਈ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਵਾਰ ਪਾਰਟੀ ਸਿੰਬਲ ਨਾ ਹੋਣ ਕਰਕੇ ਪਿੰਡ ਵਿੱਚ ਧੜੇਬਾਜ਼ੀ ਜਰੂਰ ਥੋੜੀ ਘੱਟ ਹੋਈ ਹੈ। ਉੱਥੇ ਹੀ ਬਜ਼ੁਰਗ ਵੀ ਕਤਾਰਾਂ ਦੇ ਵਿੱਚ ਲੱਗ ਕੇ ਵੋਟ ਹੱਕ ਦੀ ਵਰਤੋਂ ਕਰ ਰਹੇ ਹਨ। ਉੱਥੇ ਹੀ ਇੱਕ 90 ਸਾਲ ਦਾ ਬਜ਼ੁਰਗ ਵੀ ਆਪਣੀ ਵੋਟ ਪਾਉਣ ਆਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਚੰਗਾ ਬੰਦਾ ਹੁੰਦਾ ਅਸੀਂ ਤਾਂ ਉਨ੍ਹਾਂ ਨੂੰ ਵੋਟ ਪਾਉਂਦੇ ਹਾਂ।
ਪਿੰਡ ਦੇ ਵਿਕਾਸ ਵਿੱਚ ਹਾਲੇ ਵੀ ਕਮੀਆਂ
ਉੱਥੇ ਹੀ ਦੂਸਰੇ ਬਜ਼ੁਰਗਾਂ ਨੇ ਦੱਸਿਆ ਕਿ ਪਿੰਡ ਦੇ ਸੜਕਾਂ , ਸੀਵਰੇਜ ਆਦਿ ਦੇ ਕਈ ਮੁੱਦੇ ਹਨ ਜੋ ਕਿ ਕੰਮ ਹੋਣੇ ਬਾਕੀ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਦਾ ਵਿਕਾਸ ਹਾਲੇ ਚੰਗੀ ਤਰ੍ਹਾਂ ਨਹੀਂ ਹੋਇਆ , ਪਿੰਡ ਦੇ ਵਿਕਾਸ ਵਿੱਚ ਹਾਲੇ ਵੀ ਕਮੀਆਂ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸਰਬ ਸੰਮਤੀ ਇਸ ਕਰਕੇ ਪਿੰਡ ਦੇ ਵਿੱਚ ਨਹੀਂ ਹੋ ਸਕੀ ਕਿਉਂਕਿ ਕੁਝ ਕੁ ਲੋਕ ਸਹਿਮਤ ਨਹੀਂ ਸਨ ਜਿਸ ਕਰਕੇ ਵੋਟਾਂ ਪੈ ਰਹੀਆਂ ਹਨ ਪਰ ਅਸੀਂ ਚਾਹੁੰਦੇ ਸਨ ਕਿ ਸਰਬ ਸੰਮਤੀ ਹੋ ਜਾਂਦੀ। ਗੌਰ ਤਲਬ ਹੈ ਕਿ ਪੰਜਾਬ ਦੇ ਅੱਜ 1.33 ਕਰੋੜ ਲੋਕਾਂ ਨੇ ਵੋਟ ਹੱਕ ਦਾ ਇਸਤੇਮਾਲ ਕਰਨਾ ਹੈ।
- ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਡਾ. ਰਵਜੋਤ ਸਿੰਘ , ਕਿਹਾ- ਨਗਰ ਨਿਗਮ ਚੋਣਾਂ ਲਈ ਤਿਆਰ
- ਲਾਈਵ ਪੰਜਾਬ ਪੰਚਾਇਤੀ ਚੋਣਾਂ ਲਈ ਵੋਟਿੰਗ: ਪਠਾਨਕੋਟ ਦੇ ਪਿੰਡ 'ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ, ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ 'ਚ ਵੀ ਰੁਕੀ ਵੋਟਿੰਗ
- ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਸਬੰਧੀ ਹਦਾਇਤਾਂ ਜਾਰੀ, ਤਿਉਹਾਰਾਂ ਦੇ ਮੱਦੇਨਜ਼ਰ ਦਿੱਤੀਆਂ ਗਈਆਂ ਸਖ਼ਤ ਹਦਾਇਤਾਂ