ETV Bharat / state

ਚੋਣਾਂ ਦੌਰਾਨ ਮੋਗਾ ਪੁਲਿਸ ਵੱਲੋਂ ਨਵੇਕਲੀ ਪਹਿਲ: ਕੀਤਾ ਕੁਝ ਅਜਿਹਾ ਕਿ ਹਰ ਕੋਈ ਕਰ ਰਿਹਾ ਸ਼ਲਾਘਾ, ਵੀਡੀਓ 'ਚ ਦੇਖੋ ਤਾਂ ਜਰਾ ਕੀ ਕੀਤਾ - A new initiative by the police - A NEW INITIATIVE BY THE POLICE

A new initiative by the police : ਮੋਗਾ ਪੁਲਿਸ ਵੱਲੋਂ ਨਵੇਕਲੀ ਪਹਿਲ ਤਹਿਤ ਵੱਖ ਵੱਖ ਥਾਵਾਂ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਦੇ ਲਈ ਠੰਡਾ ਪਾਣੀ, ਓਆਰਐਸ ਅਤੇ ਵਿਟਾਮਿਨ ਸੀ ਦੀਆ ਗੋਲੀਆਂ ਵੰਡੀਆਂ ਜਾ ਰਹੀਆਂ ਹਨ।

A new initiative by the police
ਚੋਣਾਂ ਦੌਰਾਨ ਮੋਗਾ ਪੁਲਿਸ ਵੱਲੋਂ ਨਵੇਕਲੀ ਪਹਿਲ (ETV Bharat Moga)
author img

By ETV Bharat Punjabi Team

Published : Jun 1, 2024, 5:49 PM IST

ਚੋਣਾਂ ਦੌਰਾਨ ਮੋਗਾ ਪੁਲਿਸ ਵੱਲੋਂ ਨਵੇਕਲੀ ਪਹਿਲ (ETV Bharat Moga)

ਮੋਗਾ : ਮੋਗਾ ਪੁਲਿਸ ਵੱਲੋਂ ਨਵੇਕਲੀ ਪਹਿਲ ਤਹਿਤ ਵੱਖ ਵੱਖ ਥਾਵਾਂ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਗਰਮੀ ਤੋਂ ਰਾਹਤ ਦੇ ਲਈ ਠੰਡਾ ਪਾਣੀ, ਓਆਰਐਸ ਅਤੇ ਵਿਟਾਮਿਨ ਸੀ ਦੀਆ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਸੀਆਈਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਨੇ ਕਿਹਾ ਕਿ ਜਿਵੇਂ ਸਾਰੇ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ ਤਾਂ ਪੁਲਿਸ ਮੁਲਾਜ਼ਮਾਂ ਵੱਲੋਂ ਗਰਮੀ ਨੂੰ ਨਾ ਦੇਖਦਿਆਂ ਹੋਇਆਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ, ਉੱਥੇ ਹੀ ਸਾਡੇ ਵੱਲੋਂ ਵੀ ਸਾਡੇ ਪੁਲਿਸ ਕਰਮਚਾਰੀਆਂ ਲਈ ਠੰਡਾ ਪਾਣੀ ਓਐਸਆਰ ਅਤੇ ਵਿਟਾਮਿਨ ਸੀ ਦੀਆਂ ਗੋਲੀਆਂ ਦੇ ਕੇ ਉਹਨਾਂ ਨੂੰ ਗਰਮੀ ਤੋਂ ਰਾਹਤ ਦਵਾਈ ਜਾ ਰਹੀ ਹੈ ਤਾਂ ਕਿ ਉਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਸਕਣ ਅਤੇ ਸ਼ਾਂਤੀ ਪੂਰਵਕ ਤਰੀਕੇ ਨਾਲ ਵੋਟਾਂ ਖਤਮ ਹੋ ਸਕਣ।

ORS ਦੇ ਫਾਇਦੇ : ORS ਕਬਜ਼ ਅਤੇ ਡੀਹਾਈਡ੍ਰੇਸ਼ਨ ਲਈ ਇੱਕ ਬਹੁਤ ਹੀ ਫਾਇਦੇਮੰਦ ਇਲਾਜ ਹੈ। ਓਆਰਐਸ ਮੈਡੀਕਲ ਸਟੋਰਾਂ ਤੋਂ ਆਸਾਨੀ ਨਾਲ ਖਰੀਦਿਆਂ ਜਾ ਸਕਦਾ ਹੈਂ ਅਤੇ ਘਰ 'ਚ ਵੀ ਤਿਆਰ ਕੀਤਾ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਸਰੀਰ ਵਿੱਚ ਤਰਲ ਪਦਾਰਥਾਂ ਦਾ ਪੱਧਰ ਠੀਕ ਹੋ ਜਾਂਦਾ ਹੈ। ਇਹ ਆਮ ਤੌਰ 'ਤੇ ਕਬਜ਼, ਉਲਟੀਆਂ ਅਤੇ ਹੋਰ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਵਰਤਿਆ ਜਾਂਦਾ ਹੈ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨੂੰ ਵੀ ਪੂਰਾ ਕੀਤਾ ਜਾ ਸਕਦਾ ਹੈ।

ਵਿਟਾਮਿਨ ਸੀ ਦੀਆਂ ਗੋਲੀਆਂ ਦੇ ਲਾਭ : ਵਿਟਾਮਿਨ ਸੀ ਸਰੀਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਚਮੜੀ, ਦੰਦਾਂ, ਹੱਡੀਆਂ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਬਣਾਈ ਰੱਖਣ ਚ ਮਦਦ ਕਰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.