ਬਠਿੰਡਾ: ਨਸ਼ੇ ਦੇ ਆਦੀ ਅਤੇ ਪੰਜ ਬੇਟੀਆਂ ਦੇ ਪਿਤਾ ਵੱਲੋਂ ਆਪਣੇ ਹੀ ਘਰ ਵਿੱਚ ਅਤੇ ਸਮਾਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦਾ ਪਤਾ ਚੱਲਦੇ ਹੀ ਗੁਆਂਢੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱ ਕਾਬੂ ਪਾਇਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਮਜੀਤ ਕੌਰ ਵਾਸੀ ਅਮਰਪੁਰਾ ਬਸਤੀ ਦਾ ਕਹਿਣਾ ਹੈ ਕਿ ਉਸ ਦੇ ਪੰਜ ਬੇਟੀਆਂ ਹਨ ਅਤੇ ਉਸ ਦਾ ਪਤੀ ਕੁਲਦੀਪ ਸਿੰਘ ਨਸ਼ੇ ਕਰਨ ਦਾ ਆਦੀ ਹੈ।
ਕੁੱਟਮਾਰ ਕਰਨ ਦੀ ਕੋਸ਼ਿਸ਼
ਬੀਤੀ ਦੇਰ ਰਾਤ ਜਦੋਂ ਉਹ ਘਰ ਆਇਆ ਤਾਂ ਉਸ ਵੱਲੋਂ ਘਰ ਵਿੱਚ ਲੜਾਈ ਝਗੜਾ ਕਰਦੇ ਹੋਏ ਘਰ ਵਿੱਚ ਪਏ ਸਮਾਨ ਨੂੰ ਅੱਗ ਲਗਾ ਦਿੱਤੀ ਗਈ। ਪਰਮਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਉਸਦਾ ਪਤੀ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਸੀ ਅਤੇ ਉਸ ਵੱਲੋਂ ਜਦੋਂ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਵਿੱਚ ਬਚਾ ਕਰਨ ਆਈ ਉਸਦੀ ਲੜਕੀ ਦੇ ਸਿਰ ਵਿੱਚ ਸੱਟ ਲੱਗੀ ਜੋ ਕਿ ਇਲਾਜ ਅਧੀਨ ਹਸਪਤਾਲ ਵਿੱਚ ਦਾਖਲ ਹੈ।
ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਘਰੋਂ ਕੱਢਣਾ ਚਾਹੁੰਦਾ ਹੈ ਅਤੇ ਕਹਿੰਦਾ ਹੈ ਕਿ ਆਪਣੀਆਂ ਪੰਜ ਬੇਟੀਆਂ ਲੈ ਕੇ ਇੱਥੋਂ ਚਲੀ ਜਾਵੇ। ਅਕਸਰ ਹੀ ਘਰ ਆ ਕੇ ਲੜਾਈ ਝਗੜਾ ਕਰਦਾ ਹੈ, ਪਿਛਲੇ ਦਿਨੀ ਪੁਲਿਸ ਵੱਲੋਂ ਉਸ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ ਪਰ ਛੱਡ ਦਿੱਤਾ ਗਿਆ ਅਤੇ ਅੱਜ ਉਸ ਵੱਲੋਂ ਮੁੜ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੁਲਦੀਪ ਸਿੰਘ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਸ ਦੀਆਂ ਬੱਚੀਆਂ ਦਾ ਹੱਕ ਦਵਾਇਆ ਜਾਵੇ।
- ਪੰਜਾਬ ਦੇ ਸਭ ਤੋਂ ਵੱਡੇ ਮੇਲਿਆਂ ਚੋਂ ਇੱਕ ਛਪਾਰ ਦਾ ਮੇਲਾ; ਇਤਿਹਾਸ 1100 ਸਾਲ ਪੁਰਾਣਾ, ਇੱਥੇ ਕਰੋਗੇ ਦਰਸ਼ਨ ਤਾਂ 'ਹੋਣਗੀਆਂ ਮਨੋਕਾਮਨਾਵਾਂ ਪੂਰੀਆਂ' - Chhapar Da Mela
- ਬੱਸ ਸਟੈਂਡ ਨੇੜੇ ਪ੍ਰਵਾਸੀ ਦੀ ਭੇਦ ਭਰੇ ਹਾਲਾਤਾਂ 'ਚ ਹੋਈ ਮੌਤ; ਨਿਜੀ ਬੱਸ ਚਾਲਕਾਂ ਦੇ ਨਾਲ ਹੋਇਆ ਸੀ ਝਗੜਾ, ਮੌਕੇ 'ਤੇ ਪਹੁੰਚੀ ਪੁਲਿਸ - migrant died in Ludhiana
- NEET 'ਚ ਆਲ ਇੰਡੀਆ ਟਾਪਰ ਰਹੇ ਵਿਦਿਆਰਥੀ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸਸਕਾਰ, ਸਦਮੇ 'ਚ ਪੂਰਾ ਪਰਿਵਾਰ - DEATH OF MD STUDENT
ਪੁਲਿਸ ਕਰ ਰਹੀ ਕਾਰਵਾਈ
ਉੱਧਰ ਦੂਸਰੇ ਪਾਸੇ ਪੁਲਿਸ ਅਧਿਕਾਰੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਕੋਲ ਪਰਮਜੀਤ ਕੌਰ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ। ਉਹ ਮਾਮਲੇ ਦੀ ਪੜਤਾਲ ਕਰ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।