ETV Bharat / state

ਲਾੜੀ ਕਰਦੀ ਰਹੀ ਉਡੀਕ, ਨਹੀਂ ਆਈ ਬਰਾਤ, ਪਰਿਵਾਰ ਨੇ ਲਾਏ ਦਾਜ ਮੰਗਣ ਦੇ ਇਲਜ਼ਾਮ - DOWRY CASE

ਲਾੜੀ ਦੇ ਪਰਿਵਾਰ ਵਲੋਂ ਲਾੜਾ ਪਰਿਵਾਰ ਉੱਤੇ ਦਾਜ ਮੰਗਣ ਦੇ ਇਲਜ਼ਾਮ। ਉਨ੍ਹਾਂ ਕਿਹਾ ਕਿ ਦਾਜ ਪੂਰਾ ਨਾ ਦੇਣ ਕਰਕੇ ਬਰਾਤ ਨਹੀਂ ਲੈ ਕੇ ਆਏ।

Dowry case in ludhiana
ਪਰਿਵਾਰ ਨੇ ਲਾਏ ਦਾਜ ਮੰਗਣ ਦੇ ਇਲਜ਼ਾਮ (ETV Bharat, ਪੱਤਰਕਾਰ, ਲੁਧਿਆਣਾ)
author img

By ETV Bharat Punjabi Team

Published : Nov 28, 2024, 9:35 AM IST

Updated : Nov 28, 2024, 10:36 AM IST

ਲੁਧਿਆਣਾ: ਸ਼ਹਿਰ ਦੇ ਆਕਾਸ਼ਪੁਰੀ ਇਲਾਕੇ ਵਿੱਚ ਬੀਤੇ ਦਿਨ ਮਰਿੰਡੇ ਤੋਂ ਬਰਾਤ ਪਾਉਣੀ ਸੀ, ਪਰ ਬਰਾਤ ਨਾ ਆਉਣ ਕਰਕੇ ਲੜਕੀ ਵਾਲਿਆਂ ਨੂੰ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 8 ਪਹੁੰਚਣਾ ਪਿਆ। ਦਰਅਸਲ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਇੱਕ ਦਿਨ ਪਹਿਲਾਂ ਹੀ ਉਹ ਸ਼ਗਨ ਪਾ ਕੇ ਆਏ ਹਨ ਅਤੇ ਬੁੱਧਵਾਰ ਦੀ ਰਾਤ ਨੂੰ ਬਰਾਤ ਆਉਣੀ ਸੀ, ਪਰ ਬਰਾਤ ਆਈ ਹੀ ਨਹੀਂ।

ਨਹੀਂ ਆਈ ਬਰਾਤ, ਪਰਿਵਾਰ ਨੇ ਲਾਏ ਦਾਜ ਮੰਗਣ ਦੇ ਇਲਜ਼ਾਮ (ETV Bharat, ਪੱਤਰਕਾਰ, ਲੁਧਿਆਣਾ)

25 ਲੱਖ ਰੁਪਏ ਤੇ ਕ੍ਰੇਟਾ ਕਾਰ ਦੀ ਮੰਗ

ਲੜਕੀ ਦੇ ਮਾਤਾ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਲੜਕੀ ਵਾਲਿਆਂ ਵੱਲੋਂ 25 ਲੱਖ ਰੁਪਏ ਨਕਦ ਅਤੇ ਇੱਕ ਕ੍ਰੇਟਾ ਕਾਰ ਦੀ ਮੰਗ ਕੀਤੀ ਜਾ ਰਹੀ ਸੀ, ਜੋ ਉਹ ਪੂਰੀ ਨਹੀਂ ਕਰ ਸਕੇ। ਹਾਲਾਂਕਿ, ਉਨ੍ਹਾਂ ਨੇ ਸ਼ਗਨ ਵਿੱਚ ਕੋਈ ਕਮੀ ਨਹੀਂ ਛੱਡੀ। 1 ਲੱਖ ਰੁਪਏ ਕੈਸ਼ ਦੇ ਨਾਲ 5100 ਸਾਰੇ ਰਿਸ਼ਤੇਦਾਰਾਂ ਨੂੰ ਭੇਟਾਂ ਦਿੱਤੀਆਂ, ਪਰ ਇਸ ਦੇ ਬਾਵਜੂਦ ਲੜਕੇ ਵਾਲਿਆਂ ਦੇ ਮੂੰਹ ਉਤਰੇ ਹੋਏ ਸਨ। ਉਨ੍ਹਾਂ ਕਿਹਾ ਕਿ ਵਿਚੋਲੇ ਦੇ ਜ਼ਰੀਏ ਉਨ੍ਹਾਂ ਨੇ ਸਾਨੂੰ ਸੁਨੇਹਾ ਲਾਇਆ ਕਿ ਪਰਿਵਾਰ ਨੂੰ 25 ਲੱਖ ਰੁਪਏ ਅਤੇ ਨਾਲ ਕ੍ਰੇਟਾ ਕਾਰ ਚਾਹੀਦੀ ਹੈ।

ਮੇਰੀ ਕੁੜੀ ਦਾ ਵਿਆਹ ਸੀ, ਪਰ ਮੁੰਡੇ ਵਾਲੇ ਬਰਾਤ ਲੈ ਕੇ ਨਹੀਂ ਆਏ। 2 ਸਾਲ ਤੋਂ ਕੁੜੀ ਮੰਗੀ ਹੋਈ ਸੀ, ਹਰ ਦਿਨ ਤਿਉਹਾਰ ਭੁਗਤਾਇਆ। ਮੰਗਲਵਾਰ ਨੂੰ ਸ਼ਗਨ ਪਾਇਆ ਜਿਸ ਵਿੱਚ ਸੋਨੇ ਦੀਆਂ ਮੁੰਦਰੀਆਂ ਨਾਲ ਮਿਲਨੀ ਕੀਤੀ, ਇਸ ਤੋਂ ਇਲਾਵਾ ਹੋਰ ਵੀ ਸਾਰਾ ਸਮਾਨ ਦਿੱਤਾ। ਇਸ ਤੋਂ ਇਲਾਵਾ 1 ਲੱਖ ਦੇ ਨਾਲ-ਨਾਲ 5100 ਰੁਪਏ ਸਾਰੇ ਰਿਸ਼ਤੇਦਾਰਾਂ ਨੂੰ ਦਿੱਤੇ। ਵਿਚੋਲੇ ਰਾਹੀ ਸਾਨੂੰ ਸੁਨੇਹਾ ਦਿੱਤਾ ਗਿਆ ਕਿ ਸਾਨੂੰ 25 ਲੱਖ ਰੁਪਏ ਅਤੇ ਕ੍ਰੇਟਾ ਕਾਰ ਦਿਓ, ਤਾਂ ਹੀ ਬਰਾਤ ਲੈ ਕੇ ਆਵਾਂਗੇ। ਉਡੀਕ ਕਰਨ ਤੋਂ ਬਾਅਦ ਦਿੱਤੇ ਸਮੇਂ 9 ਵਜੇ ਬਰਾਤ ਲੈ ਕੇ ਨਹੀ ਪਹੁੰਚੇ। ਮੈ ਆਪਣੇ ਕੁੜੀ ਦੇ ਪਾਇਆ ਚੂੜਾ ਕਿਵੇਂ ਉਤਾਰਾ? ਸਾਨੂੰ ਇਨਸਾਫ ਚਾਹੀਦਾ ਹੈ।

- ਲਾੜੀ ਦੇ ਮਾਤਾ-ਪਿਤਾ ਤੇ ਭਰਾ

ਵਿਚੋਲੇ ਰਾਹੀ ਸੁਨੇਹਾ ਦਿੱਤਾ- ਦਾਜ ਨਹੀਂ ਤਾਂ ਬਰਾਤ ਨਹੀਂ

ਲੜਕੀ ਦੇ ਪਿਤਾ ਨੇ ਰੋਂਦੇ ਨੇ ਦੱਸਿਆ ਕਿ ਅੱਜ ਬਰਾਤ ਆਉਣ ਸੀ, ਪਰ ਨਹੀਂ ਆਏ। ਉਨ੍ਹਾਂ ਕਿਹਾ ਕਿ ਮਰਿੰਡੇ ਦੇ ਇੱਕ ਹੋਟਲ ਵਿੱਚ ਉਨ੍ਹਾਂ ਨੇ ਸ਼ਗਨ ਕੀਤਾ। ਖੁਦ ਪਰਿਵਾਰ ਗਿਆ ਅਤੇ ਉੱਥੇ ਜਾ ਕੇ ਚੰਗਾ ਸਮਾਗਮ ਹੋਇਆ ਕੋਈ ਕਮੀ ਉਨ੍ਹਾਂ ਨੇ ਰਹਿਣ ਨਹੀਂ ਦਿੱਤੀ, ਪਰ ਅੱਜ ਲੜਕੇ ਵਾਲਿਆਂ ਨੇ ਲੁਧਿਆਣਾ ਬਰਾਤ ਲੈ ਕੇ ਆਉਣਾ ਸੀ, ਪਰ ਬਰਾਤ ਲੈ ਕੇ ਹੀ ਨਹੀਂ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲੱਗ ਰਿਹਾ ਹੈ ਕਿ ਦਾਜ ਕਰਕੇ ਉਨ੍ਹਾਂ ਨੇ ਬਰਾਤ ਨਹੀਂ ਲਿਆਂਦੀ। ਸਾਨੂੰ ਵਿਚੋਲੇ ਰਾਹੀਂ ਸੁਨੇਹਾ ਮਿਲਿਆ ਸੀ ਕਿ 25 ਲੱਖ ਨਕਦੀ ਅਤੇ ਕ੍ਰੇਟਾ ਕਾਰ ਦੀ ਮੰਗ ਮੁੰਡੇ ਵਲੋਂ ਕੀਤੀ ਜਾ ਰਹੀ ਹੈ। ਫਿਰ ਬਾਅਦ ਵਿੱਚ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਸਾਡੇ ਕੋਲੋਂ ਮੁਆਫੀ ਵੀ ਮੰਗੀ ਤੇ ਕਹਿ ਦਿੱਤਾ ਕਿ ਹੁਣ ਮੁੰਡਾ ਵਿਆਹ ਲਈ ਨਹੀਂ ਮੰਨ ਰਿਹਾ। ਜਿਸ ਦਾ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਹੈ।

ਸਾਰੇ ਮਾਮਲੇ ਤੋਂ ਬਾਅਦ ਲੁਧਿਆਣਾ ਦੇ ਡਿਵੀਜ਼ਨ ਨੰਬਰ ਅੱਠ ਦੇ ਵਿੱਚ ਲੜਕੀ ਦਾ ਪਰਿਵਾਰ ਮਾਮਲਾ ਦਰਜ ਕਰਵਾਉਣ ਲਈ ਪਹੁੰਚਿਆ। ਹਾਲਾਤ ਦੇ ਸਮੇਂ ਪੁਲਿਸ ਨੇ ਲੜਕੀ ਵਾਲਿਆਂ ਦੀ ਗੱਲ ਜਰੂਰ ਸੁਣ ਕੇ ਮਾਮਲੇ ਉੱਤੇ ਕਾਰਵਾਈ ਦੀ ਗੱਲ ਕਹੀ ਹੈ, ਪਰ ਕੋਈ ਸੀਨੀਅਰ ਅਧਿਕਾਰੀ ਮੌਕੇ ਉੱਤੇ ਨਾ ਹੋਣ ਕਰਕੇ ਕੋਈ ਸਪਸ਼ਟੀਕਰਨ ਪੁਲਿਸ ਨੇ ਇਸ ਮਾਮਲੇ ਵਿੱਚ ਨਹੀਂ ਦਿੱਤਾ।

ਲੜਕਾ ਪਰਿਵਾਰ ਦੀ ਸ਼ੋਕਰਾਂ ਦਾ ਕਾਰੋਬਾਰ

ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਲੜਕੀ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਿਹਾ ਕਿ 2 ਸਾਲ ਪਹਿਲਾਂ ਹੀ ਰਿਸ਼ਤਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਲੜਕੇ ਵਾਲਿਆਂ ਦੀ ਮਰਿੰਡਾ ਵਿੱਚ ਸ਼ੋਕਰਾਂ ਦੀ ਦੁਕਾਨ ਹੈ। ਇਸ ਤੋਂ ਇਲਾਵਾ ਲੜਕੀ ਦੇ ਇੱਕ ਮਾਮਾ ਦੀ ਇੱਥੇ ਵੀ ਲੁਧਿਆਣੇ ਵਿੱਚ ਦੁਕਾਨ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਲੜਕੀ ਪੜ੍ਹੀ ਲਿਖੀ ਹੈ ਅਤੇ ਰਿਸ਼ਤਾ ਸਹੀ ਹੋਇਆ ਸੀ ਅਤੇ ਸਾਰਾ ਕੁਝ ਵਧੀਆ ਚੱਲ ਰਿਹਾ ਸੀ, ਪਰ ਸ਼ਗਨ ਤੋਂ ਬਾਅਦ ਲੜਕੇ ਵਾਲਿਆਂ ਨੇ ਗੱਲ ਕਰਨੀ ਬੰਦ ਕਰ ਦਿੱਤੀ ਹੈ। ਅਚਾਨਕ ਹੀ ਜਦੋਂ ਦਿੱਤੇ ਸਮੇਂ ਉੱਤੇ ਉਨ੍ਹਾਂ ਨੇ ਬਰਾਤ ਲੈ ਕੇ ਆਉਣਾ ਸੀ, ਉਹ ਬਰਾਤ ਲੈ ਕੇ ਹੀ ਨਹੀਂ ਆਏ।

Last Updated : Nov 28, 2024, 10:36 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.