ਲੁਧਿਆਣਾ : ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਜਿੱਥੇ ਆਏ ਦਿਨ ਗੋਲੀਆਂ ਚਲੱਣ ਅਤੇ ਹਮਲਾ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ 'ਚ ਭਾਜਪਾ ਦੇ ਵਾਈਸ ਪ੍ਰਧਾਨ ਜਤਿੰਦਰ ਮਿੱਤਲ 'ਤੇ ਇੱਟਾ ਪੱਥਰਾਂ ਨਾਲ ਹਮਲਾ ਕਰ ਦਿੱਤਾ, ਇੰਨਾ ਹੀ ਨਹੀਂ ਉਹਨਾਂ ਦੇ ਉੱਤੇ ਇੱਕ ਨੌਜਵਾਨ ਨੇ ਦਾਤਰ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸੇ ਵਿਚਾਲੇ ਉਹ ਆਪਣਾ ਬਚਾਵ ਕਰਦੇ ਹਨ, ਹਾਲਾਂਕਿ ਮੌਕੇ ’ਤੇ ਪਹੁੰਚੀ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਹੈ। ਫਿਲਹਾਲ ਉਹਨਾਂ ਨੇ ਪੁਲਿਸ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ, ਉਧਰ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਜਾਵੇਗਾ।
ਗੋਲੀ ਦੇ ਨਿਸ਼ਾਨ ਦੇਖ ਸਭ ਹੋਏ ਹੈਰਾਨ
ਜਾਣਕਾਰੀ ਮੁਤਾਬਿਕ ਸਾਬਕਾ ਉਪ ਪ੍ਰਧਾਨ ਦੀ ਫੈਕਟਰੀ ਦੇ ਬਾਹਰ ਦੋ ਧਿਰਾਂ ਦੇ ਵਿਚਕਾਰ ਝਗੜਾ ਹੋ ਰਿਹਾ ਸੀ। ਜਿਨ੍ਹਾਂ ਵੱਲੋਂ ਜਮ ਕੇ ਇੱਟਾਂ ਪੱਥਰ ਚਲਾਏ ਗਏ ਵਿਵਾਦ ਇਨ੍ਹਾਂ ਵੱਧ ਗਿਆ ਕੇ ਸਾਬਕਾ ਜਿਲਾ ਪ੍ਰਧਾਨ ਦੀ ਗੱਡੀ ਅਤੇ ਉਹਨਾਂ ਦੀ ਫੈਕਟਰੀ ਦੀ ਗੇਟ 'ਤੇ ਵੀ ਪੱਥਰ ਲੱਗੇ।। ਜਿਸ ਤੋਂ ਬਾਅਦ ਸਾਬਕਾ ਜਿਲਾ ਪ੍ਰਧਾਨ ਨੇ ਉਹਨਾਂ ਦੋਨਾਂ ਧਿਰਾਂ ਨੂੰ ਲੜਾਈ ਝਗੜੇ ਤੋਂ ਹਟਾਉਣਾ ਚਾਹਿਆ। ਉਦੋਂ ਉਹਨਾਂ ਵੱਲੋ ਬੀਜੇਪੀ ਦੇ ਸਾਬਕਾ ਜਿਲਾ ਪ੍ਰਧਾਨ 'ਤੇ ਪੱਥਰ ਮਾਰਨੇ ਸ਼ੁਰੂ ਕੀਤੇ। ਉਸ ਤੋਂ ਬਾਅਦ ਆਪਣੇ ਸਾਥੀਆਂ ਨੂੰ ਬੁਲਾ ਕੇ ਤੇਜ਼ਧਾਰ ਹਥਿਆਰ ਨਾਲ ਜਤਿੰਦਰ ਮਿੱਤਲ 'ਤੇ ਹੀ ਹਮਲਾ ਕਰ ਦਿੱਤਾ।
ਮੁਲਜ਼ਮ ਨੇ ਸਾਥੀਆਂ ਸਣੇ ਕੀਤਾ ਹਮਲਾ
ਜਤਿੰਦਰ ਮਿੱਤਲ ਨੇ ਦੱਸਿਆ ਨੇ ਹਮਲਾ ਕਰਨ ਵਾਲਾ ਸਖ਼ਸ਼ ਆਪਣੇ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਆਇਆ ਅਤੇ ਤੇਜਧਾਰ ਹਥਿਆਰ ਨਾਲ ਉਹਨਾਂ 'ਤੇ ਹਮਲਾ ਕਰਨ ਲੱਗਾ। ਪਰ ਉਸ ਦੀ ਫੈਕਟਰੀ ਵਿੱਚ ਕੰਮ ਕਰਨ ਵਾਲਿਆਂ ਨੇ ਆ ਨੇ ਮੁਸ਼ਕਿਲ ਨਾਲ ਆਪਣੀ ਉਸ ਦੀ ਜਾਨ ਬਚਾਈ। ਭਾਜਪਾ ਦੇ ਮੌਜੂਦਾ ਜਿਲਾ ਪ੍ਰਧਾਨ ਨੇ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਿਸ ਕਈ ਘੰਟਿਆਂ ਬਾਅਦ ਉੱਥੇ ਪਹੁੰਚੀ।
- ਪਿਤਾ ਦੀ ਬੇਇਜ਼ਤੀ ਦਾ ਬਦਲਾ ਲੈਣ ਲਈ ਗੈਂਗਸਟਰ ਬਣਿਆ ਜੀਸ਼ਾਨ, ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਵੀ ਸਬੰਧ ! ਪਿੰਡ ਵਾਸੀਆਂ ਨੇ ਕੀਤੇ ਕਈ ਖੁਲਾਸੇ
- 54 ਸਾਲ ਪੁਰਾਣੀ ਦੁਸ਼ਮਣੀ 'ਚ ਹੋਇਆ ਸੀ ਸੁਭਾਸ਼ ਸਾਹੂ ਦਾ ਕਤਲ, ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
- ਪੰਚਾਇਤ ਚੁਣਨ ਲਈ ਤਿਆਰ ਪਿੰਡਾਂ ਵਾਲੇ, ਕਿੱਥੇ ਹੋਵੇਗੀ ਵੋਟਿੰਗ ਤੇ ਕਿੱਥੇ ਰੱਦ ? ਕਿੰਨੇ ਪਿੰਡਾਂ 'ਚ ਸਰਬ ਸੰਮਤੀ ਵਾਲੀ ਪੰਚਾਇਤ, ਜਾਣੋ ਸੱਭ ਕੁਝ
ਪੁਲਿਸ ਨੇ ਵਰਤੀ ਮਾਮਲੇ 'ਚ ਢਿੱਲ
ਇਸ ਹਮਲੇ ਤੋਂ ਬਾਅਦ ਸਾਬਕਾ ਜਿਲਾ ਪ੍ਰਧਾਨ ਵੱਲੋਂ ਜਿਲਾ ਪੁਲਿਸ ਮੁਖੀ ਨੂੰ ਵੀ ਫੋਨ ਕਰਕੇ ਦੱਸਿਆ ਗਿਆ ਕਿ ਪੁਲਿਸ ਥਾਣੇ ਦੇ ਇੰਚਾਰਜ ਨੂੰ ਸੂਚਿਤ ਕਰਨ ਤੋਂ ਬਾਅਦ ਵੀ ਕਈ ਘੰਟੇ ਉਥੇ ਕੋਈ ਨਹੀਂ ਪਹੁੰਚਿਆ। ਸਾਬਕਾ ਜਿਲਾ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣੇ ਦੇ ਮੁਨਸ਼ੀ ਨੂੰ ਫੋਨ ਕੀਤਾ ਤੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਵੀ ਕਰ ਲਿਆ ਹੈ। ਇਸ ਮਾਮਲੇ ਦੇ ਵਿੱਚ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਬਾਵਜੂਦ ਇਸ ਦੇ ਪੁਲਿਸ ਅਧਿਕਾਰੀ 17 ਘੰਟੇ ਤੋਂ ਬਾਅਦ ਪਹੂੰਚੇ। ਇਸ ਮੌਕੇ ਗੁਸੇ 'ਚ ਭਾਜਪਾ ਆਗੂ ਨੇ ਸੂਬਾ ਸਰਕਾਰ ਨੂੰ ਕੋਸਿਆ ਅਤੇ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕੀਤੇ।