ਲੁਧਿਆਣਾ: 23 ਮਾਰਚ 1931 ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਦਿਨ ਸੀ ਜਦੋਂ ਅੰਗਰੇਜ਼ੀ ਹਕੂਮਤ ਨੇ ਆਜ਼ਾਦੀ ਦੀ ਲੜਾਈ ਲੜਨ ਵਾਲੇ ਆਜ਼ਾਦੀ ਘੁਲਾਟੀਏ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਸੀ, ਇਹਨਾਂ ਸ਼ਹੀਦਾਂ ਦੇ ਕਰਕੇ ਹੀ ਦੇਸ਼ ਵਿੱਚ ਅਜਿਹਾ ਸੈਲਾਬ ਉੱਠਿਆ ਕਿ ਅੰਗਰੇਜ਼ ਹਕੂਮਤ ਦੀਆਂ ਜੜਾਂ ਹਿਲ ਗਈਆਂ ਅਤੇ ਉਹਨਾਂ ਨੂੰ ਭਾਰਤ ਛੱਡਣਾ ਪਿਆ। ਅੱਜ ਇਹਨਾਂ ਤਿੰਨਾਂ ਮਹਾਨ ਸ਼ਹੀਦਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਖਟਕੜ ਕਲਾ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਹੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਵੀ ਸਮਾਗਮ ਕਰਵਾਏ ਗਏ ਹਨ। ਲੁਧਿਆਣਾ ਵਿੱਚ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਹੈ, ਜਿੱਥੇ ਉਹਨਾਂ ਦੇ ਵੰਸ਼ਜ ਵੱਲੋਂ ਹਵਨ ਯੱਗ ਕਰਵਾ ਕੇ ਅੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਨਾਲ ਹੀ ਉਨ੍ਹਾਂ ਨੇ ਮੰਗਾਂ ਸਬੰਧੀ ਵੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ।
ਹਵਨ ਯੱਗ ਕਰਵਾਇਆ ਗਿਆ: ਇਸ ਦੌਰਾਨ ਸ਼ਹੀਦ ਸੁਖਦੇਵ ਥਾਪੜਾ ਦੇ ਵੰਸ਼ਜ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਕੁਝ ਮੰਗਾਂ ਚੱਲੀਆਂ ਆ ਰਹੀਆਂ ਹਨ ਪਰ ਪੂਰੀਆਂ ਨਹੀਂ ਹੋ ਰਹੀਆਂ। ਉਹਨਾਂ ਕਿਹਾ ਕਿ ਹਾਈਕੋਰਟ ਦੇ ਵਿੱਚ ਸਟੇਅ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਵੱਲੋਂ ਸਹੀ ਢੰਗ ਦੇ ਨਾਲ ਕੋਰਟ ਦੇ ਵਿੱਚ ਤੱਥ ਪੇਸ਼ ਨਹੀਂ ਕੀਤੇ ਜਾ ਰਹੇ ਹਨ। ਉਹਨਾ ਕਿਹਾ ਕਿ 2013 ਤੋਂ ਸਾਡੀ ਲੜਾਈ ਚਲਦੀ ਆ ਰਹੀ ਹੈ ਅਤੇ ਹੁਣ 10 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਜਿਸ ਦੇਸ਼ ਦੀ ਕਲਪਨਾ ਸ਼ਹੀਦਾਂ ਵੱਲੋਂ ਕੀਤੀ ਗਈ ਸੀ ਅੱਜ ਉਹ ਦੇਸ਼ ਅਜਿਹਾ ਨਹੀਂ ਰਿਹਾ ਹੈ। ਉਹਨਾਂ ਕਿਹਾ ਇਸ ਕਰਕੇ ਅਸੀਂ ਆਪਸੀ ਭਾਈਚਾਰਕ ਸਾਂਝ ਅਤੇ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਭਟਕਣਾ ਨਾ ਪਵੇ ਇਸ ਕਰਕੇ ਹਵਨ ਯੱਗ ਕਰਵਾਇਆ ਗਿਆ ਹੈ।
- ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਡੀਜੀਪੀ ਤੋਂ ਮੰਗੀ ਰਿਪੋਰਟ, ਸਿਆਸੀ ਪਾਰਟੀਆਂ ਨੇ ਘੇਰੀ ਸਰਕਾਰ - Sangrur poisoned liquor case
- ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲੇ 'ਚ ਵਧੀ ਮੌਤਾਂ ਦੀ ਗਿਣਤੀ, ਤਾਜ਼ਾ ਅੰਕੜੇ ਮੁਤਾਬਿਕ ਕੁੱਲ 21 ਲੋਕਾਂ ਦੀ ਹੋਈ ਮੌਤ - Sangrur poisoned liquor case
- ਸ਼ੰਭੂ ਬਾਰਡਰ 'ਤੇ ਕਿਸਾਨੀ ਅੰਦੋਲਨ 'ਚ ਪਹੁੰਚਣਗੇ ਬਜਰੰਗ ਪੁਨੀਆ, ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਨੂੰ ਦੇਣਗੇ ਸ਼ਰਧਾਂਜਲੀ - Martyrdom Day Haryana Punjab border
ਕੰਮ ਪੂਰੇ ਨਹੀਂ ਹੋ ਸਕੇ: ਕਾਬਿਲੇਗੌਰ ਹੈ ਕਿ ਲੁਧਿਆਣਾ ਦੇ ਚੋੜਾ ਬਜ਼ਾਰ ਸਥਿਤ ਨੌਘਰਾਂ ਵਿਖੇ ਸ਼ਹੀਦ ਸੁਖਦੇਵ ਥਾਪਰ ਦਾ ਜੱਦੀ ਘਰ ਹੈ, ਜਿੱਥੇ ਉਨਾਂ ਨੇ ਆਪਣੀ ਮਾਤਾ ਰੱਲੀ ਦੇਵੀ ਦੇ ਨਾਲ ਲਗਭਗ ਪੰਜ ਸਾਲ ਦਾ ਸਮਾਂ ਬਿਤਾਇਆ ਸੀ। ਉਨ੍ਹਾਂ ਦੇ ਇਸ ਜੱਦੀ ਘਰ ਨੂੰ ਪੂਰਾਤਤ ਵਿਭਾਗ ਵੱਲੋਂ ਸਾਂਭਿਆ ਗਿਆ ਹੈ। ਵਿਸ਼ੇਸ਼ ਤੌਰ ਉੱਤੇ ਇਸ ਘਰ ਦੀ ਸੁੰਦਰੀਕਰਨ ਲਈ ਵੀ ਪ੍ਰਸ਼ਾਸਨ ਵੱਲੋਂ ਲੱਖਾਂ ਰੁਪਏ ਦਿੱਤੇ ਗਏ ਸਨ ਤਾਂ ਜੋ ਸ਼ਹੀਦ ਦੀ ਯਾਦਗਾਰ ਨੂੰ ਸਹੀ ਤਰ੍ਹਾਂ ਸਾਂਭਿਆ ਜਾ ਸਕੇ ਪਰ ਅੱਜ ਵੀ ਕੁਝ ਕੰਮ ਪੂਰੇ ਨਹੀਂ ਹੋ ਸਕੇ ਹਨ ਜਿਸ ਕਰਕੇ ਸ਼ਹੀਦਾਂ ਦੇ ਵੰਸ਼ਜ ਦੇ ਵਿੱਚ ਕਾਫੀ ਮਲਾਲ ਹੈ।