ਪਠਾਨਕੋਟ: ਸਿਆਣੇ ਅਕਸਰ ਹੀ ਕਹਿੰਦੇ ਹਨ ਕਿ ਦੰਦ ਗਏ ਸਵਾਦ ਗਿਆ, ਅੱਖਾਂ ਗਈਆਂ ਜਹਾਂਨ ਗਿਆ ਪਰ ਇਸ ਕਹਾਵਤ ਨੂੰ ਪਠਾਨਕੋਟ ਦੇ ਸ਼ਾਹਪੁਰਕੰਡੀ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਗਲਤ ਸਾਬਿਤ ਕਰ ਦਿੱਤਾ। ਇਨਾਂ ਹੀ ਨਹੀਂ ਉਸ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਐਵਾਰਡ ਵੀ ਹਾਸਿਲ ਕੀਤਾ ਹੈ। ਦਰਅਸਲ ਸ਼ਾਹਪੁਰਕੰਡੀ ਦੇ ਰਹਿਣ ਵਾਲੇ ਦਿਾਨਿਸ਼ ਮਹਾਜਨ ਨੇ 14 ਸਾਲ ਦੀ ਉਮਰ ਵਿੱਚ ਅੱਖਾਂ ਦੀ ਰੋਸ਼ਨੀ ਗੁਆ ਦਿੱਤੀ ਸੀ ਅਤੇ ਇਸ ਤੋਂ ਬਾਅਦ 4 ਸਾਲ ਤੱਕ ਉਸ ਨੇ ਘਰ ਬੈਠਣ ਤੋਂ ਇਲਾਵਾ ਕੁਝ ਨਹੀਂ ਕੀਤਾ ਪਰ ਉਸ ਨੇ ਹਿੰਮਤ ਨਹੀਂ ਹਾਰੀ। ਦਾਨਿਸ਼ ਨੇ ਆਪਣੀ ਇਸ ਕਮੀ ਤੋਂ ਸੇਧ ਲਈ ਅਤੇ ਫਿਰ ਉਸ ਦੀ ਤਰਫੋਂ ਆਪਣੇ ਵਰਗੇ ਹੋਰਨਾਂ ਨੌਜਵਾਨਾਂ ਲਈ ਇੱਕ ਰੇਡੀਓ ਸ਼ੁਰੂ ਕੀਤਾ।
ਰਾਸ਼ਟਰਪਤੀ ਨੇ ਕੀਤਾ ਸਨਮਾਨਿਤ
ਜਿਸ ਦਾ ਨਾਂ 'ਰੇਡੀਓ ਉਡਾਨ' ਸੀ ਅਤੇ ਉਸ ਰਾਹੀਂ ਹਰ ਉਸ ਨੌਜਵਾਨ ਨੂੰ ਪ੍ਰੇਰਿਤ ਕੀਤਾ। ਜੋ ਕਿ ਉਸ ਵਾਂਗ ਕਿਸੇ ਨਾ ਕਿਸੇ ਹਿੱਸੇ ਤੋਂ ਅਪਾਹਿਜ ਸੀ ਅਤੇ ਹਿਮੰਤ ਹਾਰ ਗਿਆ ਸੀ। ਦਾਨਿਸ਼ ਨੇ ਰੇਡੀਓ ਰਾਹੀਂ ਹੋਰਨਾਂ ਨੌਜਵਾਨਾਂ ਨੂੰ ਵੀ ਹਿੰਮਤ ਨਾ ਹਾਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਹੈ। ਜਿਸ ਕਾਰਨ ਅੱਜ ਇਸ ਨੇਤਰਹੀਣ ਨੌਜਵਾਨ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ, ਜੋ ਕਿ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਸਰੋਤ ਹੈ।
- ਵੇਖੋ ਕਿਵੇਂ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਨਸ਼ਾ ਤਸਕਰ, ਪਰ ਐਸਟੀਐਫ ਨੇ ਵੀ ਕੀਤੀਆਂ ਫ੍ਰੀਜ਼, ਇਨ੍ਹਾਂ 10 ਕੇਸਾਂ 'ਚ ਵੱਡਾ ਖੁਲਾਸਾ
- ਮੁੜ ਹੋਣਗੀਆਂ ਪੰਚਾਇਤੀ ਚੋਣਾਂ, ਜਾਣੋਂ ਕਿਹੜੇ-ਕਿਹੜੇ ਪਿੰਡਾਂ 'ਚ ਅਤੇ ਕਦੋਂ ਪੈਣਗੀਆਂ ਵੋਟਾਂ
- 'ਭਾਰਤ ਪਰਤਣ ਦੀ ਉਮੀਦ ਨਾ ਬਰਾਬਰ ਸੀ, 3 ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼', ਰੂਸ-ਯੂਕਰੇਨ ਦੀ ਜੰਗ ਤੋਂ ਵਾਪਸ ਪਰਤੇ ਨੌਜਵਾਨ ਨੇ ਕੀਤੇ ਹੈਰਾਨਜਨਕ ਖੁਲਾਸੇ
ਹੋਰਨਾਂ ਨੌਜਵਾਨਾਂ ਲਈ ਬਣਿਆ ਮਿਸਾਲ
ਇਸ ਸਬੰਧੀ ਗੱਲਬਾਤ ਕਰਦਿਆਂ ਨੇਤਰਹੀਣ ਨੌਜਵਾਨ ਦਾਨਿਸ਼ ਮਹਾਜਨ ਨੇ ਦੱਸਿਆ ਕਿ 14 ਸਾਲ ਦੀ ਉਮਰ ਵਿੱਚ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਉਹ 4 ਸਾਲ ਤੱਕ ਘਰ ਵਿੱਚ ਹੀ ਬੈਠਾ ਰਿਹਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਇੱਕ ਰੇਡੀਓ ਸਟੇਸ਼ਨ ਚਲਾਇਆ, ਜੋ ਵੱਖ-ਵੱਖ ਦੇਸ਼ਾਂ ਵਿੱਚ ਚੱਲ ਰਿਹਾ ਹੈ।
ਉਹ ਇਸ ਮਾਧਿਅਮ ਰਾਹੀਂ ਆਪਣੇ ਵਰਗੇ ਬੱਚਿਆਂ ਨੂੰ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਬੱਚਿਆਂ ਦੀ ਸਹਾਇਤਾ ਕਰੇ ਅਤੇ ਉਨ੍ਹਾਂ ਲਈ ਉੱਚ ਸਿੱਖਿਆ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਹੈ ਕਿ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਸਨਮਾਨ ਲਈ ਉਹ ਬਹੁਤ ਖੁਸ਼ ਹਨ। ਦਾਨਿਸ਼ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਸੰਦੇਸ਼ ਹੋਰਾਂ ਤੱਕ ਵੀ ਪਹੁੰਚੇ ਕਿ ਜ਼ਿੰਦਗੀ ਵਿੱਚ ਸਭ ਕੁਝ ਰੋਣ ਨਾਲ ਨਹੀਂ, ਹਿੰਮਤ ਨਾਲ ਪ੍ਰਾਪਤ ਹੁੰਦਾ ਹੈ, ਉਸ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੁਝ ਵੀ ਕਰਨ ਦੀ ਸੋਚਦਾ ਹੈ, ਤਾਂ ਉਹ ਕਰ ਸਕਦਾ ਹੈ।