ਅੰਮ੍ਰਿਤਸਰ : ਫਿਲਮ ਅਦਕਾਰਾ ਤੇ ਭਾਜਪਾ ਦੀ ਸਾਂਸਦ ਕੰਗਨਾ ਰਣੌਤ ਵੱਲੋਂ ਬਣਾਈ ਗਈ ਫਿਲਮ ਐਮਰਜੈਂਸੀ ਦਾ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਦਮਦਮੀ ਟਕਸਾਲ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਿਆਂ ਵੱਲੋਂ ਵੀ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਣਜੀਤ ਸਿੰਘ ਵਿਦਿਆਰਥੀ ਦਾ ਦਮਦਮੀ ਟਕਸਾਲ ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਇਹ ਦੱਸਣਾ ਤੇ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੰਗਨਾ ਰਨੌਤ ਦੀ ਜਿਹੜੀ ਫਿਲਮ ਐਮਰਜੰਸੀ ਆ ਰਹੀ ਹੈ। ਉਹਨੂੰ ਅੰਮ੍ਰਿਤਸਰ ਦੇ ਵਿੱਚ ਮਾਝੇ ਵਿੱਚ ਤੇ ਪੰਜਾਬ ਦੇ ਵਿੱਚ ਚੱਲਣ ਨਹੀਂ ਦੇਵਾਂਗੇ।
ਸਿੱਖ ਵਿਰੌਧੀ ਹੈ ਫਿਲਮ : ਉਹਨਾਂ ਕਿਹਾ ਕਿ ਫਿਲਮ ਦਾ ਮਕਸਦ ਕੇਵਲ ਸਿੱਖ ਕੌਮ ਨੂੰ ਅਤੇ ਪੰਜਾਬ ਨੂੰ ਬਦਨਾਮ ਕਰਨਾ ਹੈ। ਉਹਨਾਂ ਕਿਹਾ ਕਿ ਫਿਲਮ ਵਿੱਚ ਜੋ ਦ੍ਰਿਸ਼ ਦਿਖਾਏ ਗਏ ਹਨ ਉਹ ਜਿਸ ਸਮੇਂ ਦੇ ਹਨ ਉਸ ਸਮੇਂ ਵਿੱਚ ਦਮਦਮੀ ਟਕਸਾਲ ਦੇ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਅਜਿਹੀ ਕਿਸੀ ਵੀ ਗਤਿਵਿਧੀ 'ਚ ਸਰਗਰਮ ਨਹੀਂ ਸਨ। ਜਿਹੜੀ ਛਵੀ ਉਹਨਾਂ ਦੀ ਪੇਸ਼ ਕੀਤੀ ਗਈ ਹੈ ਉਹ ਸਰਕਾਰ ਦੀ ਇੱਕ ਸਾਜਿਸ਼ ਹੈ। ਲੋਕਾਂਂ ਵਿੱਚ ਅਤੇ ਦੁਨੀਆਂ ਭਰ ਵਿੱਚ ਸਿੱਖਾਂ ਦੀ ਛੱਵੀ ਵਿਗਾੜਨਾ ਚਾਹੁੰਦੀ ਹੈ ਸਰਕਾਰ। ਦਮਦਮੀ ਟਕਸਾਲ ਦੇ ਆਗੂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਵੀ ਕਰ ਦਿੱਤਾ। ਸਾਡੇ ਹੱਕ ਹਕੂਕ ਉਹ ਵੀ ਖੋਹੇ ਗਏ। ਸਾਨੂੰ ਗੁਲਾਮੀ ਦਾ ਲਗਾਤਾਰ ਅਹਿਸਾਸ ਕਰਵਾਇਆ ਜਾ ਰਿਹਾ ਹੈ ਅਤੇ ਉੱਪਰੋਂ ਸਾਡੇ ਜਿਹੜੀ ਕੌਮ ਦੇ ਨਾਇਕ ਆ ਸਾਡੇ ਮਹਾਨ ਸ਼ਹੀਦ ਉਹਨਾਂ ਨੂੰ ਨਿੰਦਿਆ ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਖਰਾਬ ਹੋ ਸਕਦਾ ਹੈ ਪੰਜਾਬ ਦਾ ਮਾਹੌਲ : ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਫਿਲਮ ਉੱਤੇ ਤੁਰੰਤ ਪਾਬੰਦੀ ਲਾਵੇ। ਇਸ ਦੇ ਨਾਲ ਇਕੱਲੇ ਪੰਜਾਬ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਮਹੋਲ ਖਰਾਬ ਹੋ ਸਕਦਾ ਹੈ । ਇਸ ਦੀ ਜ਼ਿੰਮੇਵਾਰ ਕੰਗਨਾ ਰਨੌਤ ਅਤੇ ਸਰਕਾਰਾਂ ਹੋਣਗੀਆਂ। ਇਸ ਲਈ ਕੰਗਨਾ ਰਨੌਤ ਦੀ ਫਿਲਮ ਉੱਤੇ ਤੁਰੰਤ ਪਾਬੰਦੀ ਲੱਗਣੀ ਚਾਹੀਦੀ ਹੈ। ਇੰਦਰਾ ਗਾਂਧੀ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੇ ਜਿਹੜੀ 19 ਮਹੀਨੇ ਇਹ ਐਮਰਜੈਂਸੀ ਲਾਈ ਸੀ, ਜੋ 1975 ਤੋਂ ਲੈ ਕੇ ਤਕਰੀਬਨ ਜਨਵਰੀ 1977 ਤੱਕ ਰਹੀ । ਉਸ ਸਮੇਂ ਤੱਕ ਜਰਨੈਲ ਸਿੰਘ ਭਿੰਡਰਾਂ ਵਾਲੇ ਸਾਹਮਣੇ ਨਹੀਂ ਆਏ ਸਨ। ਪਰ ਫਿਲਮ ਵਿੱਚ ਗਲਤ ਜਾਣਕਾਰੀ ਦੇ ਕੇ ਭੰਡਿਆ ਜਾ ਰਿਹਾ ਹੈ।
- SGPC ਵੱਲੋਂ ਫ਼ਿਲਮ ਐਂਮਰਜੈਂਸੀ ਨੂੰ ਲੈ ਕੇ ਸਖ਼ਤੀ, ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਨੂੰ ਭੇਜਿਆ ਪੱਤਰ - SGPC Against Movie Emergency
- ਬਾਬਾ ਬਕਾਲਾ ਵਿਖੇ ਮੁਹੱਲਾ ਕੱਢਣ ਸਮੇਂ ਗੋਲੀ ਚੱਲਣ ਕਾਰਣ ਹੋਈ ਮੌਤ ਦਾ ਮਾਮਲਾ, ਨਿਹੰਗ ਸਿੰਘ ਆਗੂ ਨੇ ਪੁਲਿਸ ਤੋਂ ਕਾਰਵਾਈ ਦੀ ਕੀਤੀ ਮੰਗ - Bullet fired during Mohalla
- "ਕੰਗਨਾ ਰਣੌਤ ਜਾਣਬੁੱਝ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਂਦੀ", ਐਸਜੀਪੀਸੀ ਪ੍ਰਧਾਨ ਨੇ ਕੰਗਨਾ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਮੰਗ - SGPC On Kangana Movie Emergency
ਸਿੱਖਾਂ ਦੇ ਹੱਕਾਂ 'ਚ ਬਣੀਆਂ ਫਿਲਮਾਂ ਹੋਈਆਂ ਬੈਨ: ਨਾਲ ਹੀ ਰਣਜੀਤ ਸਿੰਘ ਨੇ ਕਿਹਾ ਕਿ ਅਕਸਰ ਹੀ ਜਦੋਂ ਪੰਜਾਬ ਦੇ ਮਹਾਨ ਯੋਧਿਆਂ ਸੁਰਵੀ੍ਰਾਂ ਉਤੇ ਫਿਲਮਾਂ ਬਣਾਈਆਂ ਜਾਂਦੀਆਂ ਹਨ ਉਹਨਾਂ ਉਤੇ ਰੋਕ ਲਾ ਦਿੱਤੀ ਜਾਂਦੀ ਹੈ। ਜਾਂ ਫਿਰ ਫਿਲਮਾਂ ਵਿੱਚੋਂ ਸੀਨ ਕੱਟ ਕੇ ਛੋਟੀ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਫਿਲਮ ਉੱਤੇ ਖਾਸਾ ਅਸਰ ਦੇਖਣ ਨੂੰ ਮਿਲਦਾ ਹੈ। ਹੁਣ ਤੱਕ ਪੰਜਾਬ ਦੇ ਹੱਕ ਦੇ ਵਿੱਚ ਫਿਲਮ 'ਸਾਡਾ ਹੱਕ' ਫਿਲਮ 'ਧਰਮ ਯੁੱਧ ਮੋਰਚਾ' ਬਣੀ ਇਸੇ ਤਰ੍ਹਾਂ ਭਾਈ ਜੁਗਰਾਜ ਸਿੰਘ ਤੂਫਾਨ 'ਤੇ ਫਿਲਮ ਬਣੀ ਜਾਂ ਪਿੱਛੇ ਜਿਹੇ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣੀ ਉਹਨਾਂ ਨੁੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਉਹਨਾਂ ਕਿਹਾ ਕਿ ਸਾਡੀ ਪੰਜਾਬ ਸਰਕਾਰ ਤੋਂ ਅਤੇ ਸਿਨੇਮਾਂ ਮਾਲਿਕਾਂ ਤੋਂ ਮੰਗ ਹੈ ਕਿ ਅਜਿਹੀ ਫਿਲਮ ਰਲੀਜ਼ ਨਾ ਹੋਣ ਦਿੱਤੀ ਜਾਵੇ, ਨਹੀਂ ਤਾਂ ਜੋ ਵੀ ਮਾਹੋਲ ਬਣਿਆ ਉਸ ਦੇ ਜ਼ਿੰਮੇਵਾਰ ਉਹ ਆਪ ਹੋਣਗੇ। ਅਸੀਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦਾ ਰੋਲ ਕਿਸੇ ਵਿਅਕਤੀ ਨੂੰ ਨਹੀਂ ਕਰਨ ਦੇਵਾਂਗੇ।