ETV Bharat / state

ਕਾਂਗਰਸ ਦੀ ਚਿਤਾਵਨੀ, ਪਾਰਟੀ ਤੋਂ ਵੱਖ ਚੱਲਣ ਵਾਲਿਆਂ 'ਤੇ ਹਾਈਕਮਾਨ ਲਵੇਗੀ ਐਕਸ਼ਨ

ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਹੈ। ਇਸੇ ਤਹਿਤ ਪੰਜਾਬ ਇੰਚਾਰਜ ਨੇ ਮੋਗਾ ਸੰਗਰੂਰ ਵਿੱਚ ਮੀਟਿੰਗ ਕੀਤੀ।

Congress party preparing to win Lok Sabha elections
ਪਾਰਟੀ ਤੋਂ ਵੱਖ ਚੱਲਣ ਵਾਲਿਆਂ 'ਤੇ ਹਾਈਕਮਾਨ ਲਵੇਗੀ ਐਕਸ਼ਨ
author img

By ETV Bharat Punjabi Team

Published : Jan 24, 2024, 12:21 PM IST

ਪਾਰਟੀ ਤੋਂ ਵੱਖ ਚੱਲਣ ਵਾਲਿਆਂ 'ਤੇ ਹਾਈਕਮਾਨ ਲਵੇਗੀ ਐਕਸ਼ਨ

ਸੰਗਰੂਰ: ਚੋਣਾਂ ਦੇ ਮੱਦੇਨਜ਼ਰ ਸਾਰੀਆਂ ਹੀ ਪਾਰਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਨੂੰ ਲੈ ਕੇ ਸੰਗਰੂ 'ਚ ਕਾਂਗਰਸ ਦੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਸੰਗਰੂਰ ਤੋਂ ਸਾਬਕਾ ਐਮਐਲਏ ਵਿਜੈਇੰਦਰ ਸਿੰਗਲਾ, ਕਾਂਗਰਸ ਦੇ ਪੰਜਾਬ ਇੰਚਾਰਜ ਦਵਿੰਦਰ ਯਾਦਵ ਪਹੁੰਚੇ।

ਚੋਣਾਂ ਬਾਰੇ ਰਣਨੀਤੀ: ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਵਿੰਦਰ ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਇੱਕ ਜੋੜ ਦੀ ਗੱਲ ਹੋ ਰਹੀ ਹੈ ਤਾਂ ਉਸਦੇ ਵਿੱਚ ਉਹ ਸਾਫ ਦੱਸਣਾ ਚਾਹੁੰਦੇ ਹਨ ਕਿ ਸਭ ਤੋਂ ਪਹਿਲਾਂ ਕਾਂਗਰਸੀ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣ ਕੇ ਹੀ ਇਹ ਫੈਸਲਾ ਲਿਆ ਜਾਵੇਗਾ। ਉਹਨਾਂ ਵੱਲੋਂ ਕਿਹਾ ਗਿਆ ਕਿ ਆਉਂਣ ਵਾਲੀ ਮੈਂਬਰ ਪਾਰਲੀਮੈਂਟ ਦੀ ਚੋਣਾਂ ਦੇ ਲਈ ਉਹ ਤਿਆਰ ਹਨ ਅਤੇ ਉਸ ਦੇ ਲਈ ਉਹ ਕੋਸ਼ਿਸ਼ ਕਰ ਰਹੇ ਹਨ ਕਿ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਕਾਂਗਰਸ ਦਾ ਪ੍ਰਚਾਰ ਕੀਤਾ ਜਾਵੇ ।

ਹਾਈਕਮਾਨ ਦਾ ਐਕਸ਼ਨ: ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਦੂਜੇ ਮੰਚ ਤੋਂ ਭਾਸ਼ਣ ਦੇ ਰਹੇ ਹਨ ਤਾਂ ਇਸਦੇ ਲਈ ਕਾਂਗਰਸ ਹਾਈਕਮਾਨ ਦੇਖੇਗੀ ਕਿ ਕਿਸ ਤਰ੍ਹਾਂ ਦਾ ਐਕਸ਼ਨ ਲੈਣਾ ਹੈ ਕਿਉਂਕਿ ਜੇਕਰ ਕੋਈ ਪਾਰਟੀ ਤੋਂ ਉੱਪਰ ਹੋ ਕੇ ਕਿਸੇ ਤਰ੍ਹਾਂ ਦੀ ਕੋਈ ਗਤੀਵਿਧੀ ਕਰਦਾ ਹੈ ਤਾਂ ਹਾਈ ਕਮਾਨ ਉਸ 'ਤੇ ਜਰੂਰ ਐਕਸ਼ਨ ਲਵੇਗੀ।

ਕਾਂਗਰਸ ਜਿੱਤੇਗੀ 13 ਸੀਟਾਂ: ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੋਗਾ ਦੇ ਵਿੱਚ ਵੀ ਜਿਸ ਤਰ੍ਹਾਂ ਬੋਰਡ ਲੱਗੇ ਗਏ ਅਤੇ ਮਾਲਵਿਕਾ ਸੂਦ ਜੋ ਕਿ ਐਮਐਲਏ ਲਈ ਚੋਣਾਂ ਦੇ ਵਿੱਚ ਖੜੇ ਹੋਏ ਸਨ। ਉਹਨਾਂ ਵੱਲੋਂ ਵੀ ਸ਼ਿਕਾਇਤ ਹੋਈ ਤਾਂ ਉਸ 'ਤੇ ਕਾਰਨ ਦੱਸੋ ਨੋਟਿਸ ਅੱਗੇ ਦਿੱਤਾ ਗਿਆ ।ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ 13 ਸੀਟਾਂ ਦੇ ਵਿੱਚ ਕਾਂਗਰਸ ਦੀ ਜਿੱਤ ਹੋਵੇ ਅਤੇ ਇਸ ਦੇ ਲਈ ਪੂਰੀ ਕਾਂਗਰਸ ਕੋਸ਼ਿਸ਼ ਅਤੇ ਮਿਹਨਤ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.