ETV Bharat / state

ਸੰਗਰੂਰ ਤੋਂ ਚੋਣ ਲੜਨਗੇ ਸੁਖਪਾਲ ਖਹਿਰਾ; ਦੱਸੀ ਅੰਦਰਲੀ ਗੱਲ, ਕੀਤੀ ਕੁੰਵਰ ਵਿਜੈ ਪ੍ਰਤਾਪ ਦੀ ਹਿਮਾਇਤ ! - Lok Sabha Election 2024 - LOK SABHA ELECTION 2024

Sukhpal Khaira Contest Election : ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਖੰਨਾ ਪੁੱਜੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੰਗਰੂਰ ਤੋਂ ਲੋਕ ਸਭਾ ਚੋਣ ਲੜਨ ਦੀਆਂ ਚਰਚਾਵਾਂ ਤੋਂ ਇਨਕਾਰ ਨਹੀਂ ਕੀਤਾ ਹੈ। ਜਾਣੋ, ਹੋਰ ਕੀ ਰੱਖੀ ਪਾਰਟੀ ਤੋਂ ਮੰਗ।

Sukhpal Khaira Will Contest Election
Sukhpal Khaira Will Contest Election
author img

By ETV Bharat Punjabi Team

Published : Apr 8, 2024, 10:38 AM IST

ਸੰਗਰੂਰ ਤੋਂ ਚੋਣ ਲੜਨਗੇ ਸੁਖਪਾਲ ਖਹਿਰਾ !

ਖੰਨਾ/ਲੁਧਿਆਣਾ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਸਿਆਸਤ ਗਰਮਾਈ ਹੋਈ ਹੈ। ਵਿਰੋਧੀ ਪਾਰਟੀਆਂ ਵਲੋਂ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਤਹਿਤ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਲਗਾਤਾਰ ਪੰਜਾਬ ਦੀ ਆਪ ਸਰਕਾਰ ਸਣੇ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਤੰਜ ਕੱਸੇ ਜਾ ਰਹੇ ਹਨ। ਦੂਜੇ ਪਾਸੇ, ਖਹਿਰਾ ਨੇ ਸੰਗਰੂਰ ਤੋਂ ਲੋਤ ਸਭਾ ਚੋਣ ਲੜ੍ਹਨ ਦੀ ਗੱਲ ਕਹੀ ਜਿਸ ਲਈ ਪਾਰਟੀ ਕੋਲੋਂ ਕੁਝ ਮੰਗ ਵੀ ਰੱਖੀ ਹੈ।

ਚੁਣੌਤੀ ਤੋਂ ਪਿੱਛੇ ਨਹੀਂ ਹਟਣਗੇ: ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਜਦ ਉਹ ਨਾਭਾ ਜੇਲ੍ਹ ਵਿੱਚ ਸਨ, ਤਾਂ ਉੱਥੇ ਉਨ੍ਹਾਂ ਨੂੰ ਮਿਲਣ ਆਏ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਉਦੋਂ ਪਲਾਨਿੰਗ ਸ਼ੁਰੂ ਕਰ ਦਿੱਤੀ ਸੀ ਕਿ ਉਨ੍ਹਾਂ ਨੂੰ ਸੰਗਰੂਰ ਤੋਂ ਚੋਣ ਲੜਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਹੈ। ਇਸ ਦਾ ਸਹੀ ਜਵਾਬ ਦੇਣ ਦਾ ਤਰੀਕਾ ਇਹੀ ਹੈ ਕਿ ਸੰਗਰੂਰ ਤੋਂ ਚੋਣ ਲੜ ਕੇ ਕਾਂਗਰਸ ਦੀ ਜਿੱਤ ਦਰਜ ਕਰਾਉਣ। ਫਿਰ ਵੀ ਉਨ੍ਹਾਂ ਦੀ ਤਰਜ਼ੀਹ ਇਹ ਕਿ ਉਥੋਂ ਕਾਂਗਰਸ ਦਾ ਲੋਕਲ ਪੱਧਰ 'ਤੇ ਯੋਗ ਨੇਤਾ ਚੋਣ ਲੜੇ।

ਇਸ ਦੇ ਬਾਵਜੂਦ ਕਾਂਗਰਸ ਜੇਕਰ ਉਨ੍ਹਾਂ ਨੂੰ ਚੋਣ ਲੜਨ ਦਾ ਹੁਕਮ ਦੇਵੇਗੀ ਤਾਂ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ। ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਣਗੇ।

ਮਾਨ ਸਰਕਾਰ ਉੱਤੇ ਤੰਜ: ਖਹਿਰਾ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਿਆ। ਸੁਖਪਾਲ ਖਹਿਰਾ ਨੇ ਸੀਐਮ ਭਗਵੰਤ ਮਾਨ ਨੇ 13-0 ਨਾਲ ਜਿੱਤ ਦੇ ਬਿਆਨ ਉੱਤੇ ਕਿਹਾ ਕਿ ਭਗਵੰਤ ਮਾਨ ਨੂੰ ਚੁਟਕਲੇ ਸੁਣਾਉਣ ਦੀ ਆਦਤ ਹੈ। ਖਹਿਰਾ ਨੇ ਕਿਹਾ ਕਿ ਇਸ ਤੋਂ ਪਹਿਲਾ ਕੈਪਟਨ ਅਮਰਿੰਦਰ ਨੂੰ ਵੀਆਈਪੀ ਕਲਚਰ ਲੈ ਕੇ ਆਉਣ ਅਤੇ ਰਾਜੇ ਮਹਾਰਾਜੇ ਦੀ ਤਰ੍ਹਾਂ ਜ਼ਿੰਦਗੀ ਜਿਉਣ ਨੂੰ ਲੈ ਕੇ ਵਿਰੋਧੀ ਘੇਰਦੇ ਰਹੇ, ਪਰ ਹੁਣ ਆਪ (ਮਾਨ) ਸਰਕਾਰ ਜ਼ਿਆਦਾ ਵੀਆਈਪੀ ਕਲਚਰ ਲੈ ਕੇ ਆਈ ਹੈ। ਸੀਐਮ ਭਗਵੰਤ ਮਾਨ ਅਤੇ ਉਨ੍ਹਾਂ ਦੇ ਪਰਿਵਾਰ ਕੋਲ ਇੱਕ ਹਜ਼ਾਰ ਤੋਂ ਜ਼ਿਆਦਾ ਗਨਮੈਨ ਹਨ। ਸਾਰਿਆਂ ਕੋਲ ਕਰੋੜਾਂ ਰੁਪਏ ਦੀਆਂ ਲਗਜ਼ਰੀ ਸਰਕਾਰੀ ਗੱਡੀਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਰਹੀ ਹੈ। ਖਹਿਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ 'ਚ 'ਆਪ' ਦੇ ਵਰਤ 'ਤੇ ਵੀ ਚੁਟਕੀ ਲਈ। ਉਨ੍ਹਾਂ ਕਿਹਾ ਕਿ ਜੇਕਰ ਵਰਤ ਰੱਖਣਾ ਹੈ, ਤਾਂ ਉਦੋਂ ਤੱਕ ਰੱਖਣ ਜਦੋਂ ਤੱਕ ਕੇਜਰੀਵਾਲ ਜੇਲ੍ਹ ਚੋਂ ਬਾਹਰ ਨਹੀਂ ਆਉਂਦਾ, ਫੇਰ ਇਨ੍ਹਾਂ ਨੂੰ ਪਤਾ ਲੱਗੇਗਾ।

ਕੁੰਵਰ ਵਿਜੈ ਪ੍ਰਤਾਪ ਦੀ ਹਿਮਾਇਤ !: ਸੁਖਪਾਲ ਖਹਿਰਾ ਨੇ ਕਿਹਾ ਕਿ ਦਾਗੀ ਬੰਦਾ ਜੋ ਸ਼ਰਾਬ ਘੁਟਾਲੇ ਵਿੱਚ ਜੇਲ੍ਹ ਅੰਦਰ ਹੈ, ਉਸ ਪਿੱਛੇ ਪੰਜਾਬ ਦੇ ਆਪ ਮੰਤਰੀ ਸੜਕਾਂ ਉੱਤੇ ਭੱਜੇ ਫਿਰਦੇ ਹਨ। ਪੰਜਾਬ ਵਿੱਚ ਵਿਰੋਧੀਆਂ ਵਿਰੁੱਧ ਪੁਲਿਸ ਦੀ ਦੁਰਵਰਤੋਂ ਕੀਤੀ ਹੈ। ਸੁਖਪਾਲ ਖਹਿਰਾ ਨੇ ਕਿਹਾ, " 91-92 ਆਪ ਦੇ ਨੇਤਾਵਾਂ ਚੋਂ ਕੁੰਵਰ ਵਿਜੈ ਪ੍ਰਤਾਪ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਨਾਮ ਮੈਂ "ਬੰਦੂਆਂ ਮਜ਼ਦੂਰ" ਰੱਖਿਆ ਹੈ। ਇਹ ਸਾਰੇ ਕੇਜਰੀਵਾਲ ਦਾ ਜੋ ਹੁਕਮ ਆਉਂਦਾ ਹੈ, ਉਹੀ ਇਹ ਪੰਜਾਬ ਵਿੱਚ ਵਜਾਉਂਦੇ ਹਨ। ਇਹ ਪੰਜਾਬ ਨਾਲ ਖੜ੍ਹਦੇ ਨਜ਼ਰ ਨਹੀਂ ਆਉਂਦੇ। "

"ਆਪ ਵਾਲੇ ਰਾਤ ਨੂੰ ਖਾਣਗੇ-ਪੀਣਗੇ": ਖਹਿਰਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੇ ਆਗੂ ਨੂੰ ਬਿਨਾਂ ਕਿਸੇ ਕਸੂਰ ਦੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਵਿਰੁੱਧ ਰੋਸ ਮੁਜ਼ਾਹਰੇ ਹੁੰਦੇ ਹਨ, ਤਾਂ ਪੰਜਾਬ ਸਰਕਾਰ ਚੁੱਪ ਰਹਿੰਦੀ ਹੈ। ਹੁਣ ਜਦੋਂ ਕੇਜਰੀਵਾਲ ਸ਼ਰਾਬ ਘੁਟਾਲੇ ਵਿੱਚ ਫੜੇ ਗਏ ਹਨ, ਤਾਂ ਹਰ ਕੋਈ ਡਰਾਮਾ ਰਚ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਲੋਕ ਤੁਹਾਡੀ ਸੱਚਾਈ ਜਾਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦਿਨ ਵਿੱਚ ਭੁੱਖ ਹੜਤਾਲ ਕਰ ਰਹੇ ਹਨ, ਰਾਤ ਖਾਣਗੇ ਵੀ ਅਤੇ ਪੀਣਗੇ ਵੀ।

ਇਸ ਤੋਂ ਇਲਾਵਾ, ਰਵਨੀਤ ਬਿੱਟੂ ਵਲੋਂ ਭਾਜਪਾ ਜੁਆਇੰਨ ਕਰਨ ਉੱਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਪਹਿਲਾਂ ਹੀ ਭਾਜਪਾ ਵੱਲ ਦੀ ਰਹੀ, ਬਾਕੀ ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.