ਜਲੰਧਰ: ਜਲੰਧਰ ਵਿਖੇ ਥਾਣਾ ਫਿਲੌਰ ਦੇ ਐਸ.ਐਚ.ਓ. ਸੁਖਦੇਵ ਸਿੰਘ ਨੇ ਦੱਸਿਆ ਕੇ ਪੁਲਿਸ ਨੇ ਹਾਈ ਟੈਕ ਨਾਕੇ 'ਤੇ ਇੱਕ ਚਿੱਟੇ ਰੰਗ ਦੀ ਵੈਗਨਰ ਪੀ ਬੀ 05 ਏ ਆਰ 0472 ਕਾਰ ਦੀ ਚੈਕਕਿੰਗ ਕੀਤੀ ਗਈ ਹੈ। ਜਿਸ ਵਿੱਚੋ ਚੈਕਿੰਗ ਦੌਰਾਨ ਇੱਕ ਕਿੱਟ ਬੈਗ ਮਿਲਿਆ। ਜਦੋਂ ਉਸ ਕਿਟ ਬੈਗ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ 19,50,455 ਰੁਪਏ ਕੀਤੇ ਬਰਾਮਦ ਕੀਤੇ ਗਏ ਹਨ।
ਭਾਰੀ ਕੈਸ਼ ਰੱਖਣ ਬਾਰੇ ਪੁਲਿਸ ਨੇ ਕੀਤੀ ਪੁੱਛਗਿੱਛ : ਇਸ ਕਾਰ ਵਿੱਚ ਸਵਾਰ ਅਮਿਤ ਕੁਮਾਰ ਪੁੱਤਰ ਜੈਲਾਸ਼ ਚੰਦ ਵਾਸੀ ਫਿਰੋਜਪੁਰ ਕੈਟ , ਅਨਿਲ ਕੁਮਾਰ ਪੁੱਤਰ ਲਛਮਣ ਦਾਸ ਵਾਸੀ ਫਿਰੋਜਪੁਰ ਕੈਟ ਅਤੇ ਦੀਪਕ ਕੋਹਲੀ ਪੁੱਤਰ ਲਛਮਣ ਦਾਸ ਵਾਸੀ ਫਿਰੋਜ਼ਪੁਰ ਕੈਟ ਸਵਾਰ ਸਨ। ਇਨ੍ਹਾਂ ਕੋਲੋਂ 19,50,455/-ਰੁਪਏ ਬਰਾਮਦ ਕੀਤੇ ਗਏ ਹਨ ਅਤੇ ਜਦੋਂ ਇਨ੍ਹਾਂ ਕੋਲੋਂ ਇਸ ਭਾਰੀ ਕੈਸ਼ ਰੱਖਣ ਬਾਰੇ ਪੁਲਿਸ ਨੇ ਪੁੱਛਗਿੱਛ ਤਾਂ ਇਹ ਕੋਈ ਵੀ ਕਾਗਜ ਪੱਤਰ ਪੇਸ਼ ਨਹੀਂ ਕਰ ਸਕੇ।
ਇਨਕਮ ਟੈਕਸ ਦਫਤਰ ਦਾ ਕੋਈ ਅਫਸਰ ਭੇਜਿਆ ਜਾਵੇਗਾ : ਪੁਲਿਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਇਨਕਮ ਟੈਕਸ ਅਫਸਰ ਸ੍ਰੀ T.P ਸਿੰਘ ਜੀ ਨੂੰ ਇਤਲਾਹ ਦਿੱਤੀ ਗਈ ਹੈ। ਜਿਨ੍ਹਾਂ ਜੁਬਾਨੀ ਕਿਹਾ ਕਿ ਤੁਸੀ ਫਰਦਾ ਰਾਹੀਂ ਕਬਜਾ ਪੁਲਿਸ ਵਿੱਚ ਲੈ ਲਵੋ। ਜਿਸ ਬਾਰੇ ਸਵੇਰੇ ਦਫ਼ਤਰ ਟਾਈਮ 'ਤੇ ਇਨਕਮ ਟੈਕਸ ਦਫਤਰ ਦਾ ਕੋਈ ਅਫਸਰ ਭੇਜਿਆ ਜਾਵੇਗਾ ਜੋ ਉਪਰੋਕਤ ਕੈਸ਼ ਨੂੰ ਫਰਦ ਹਜਾ ਰਾਹੀਂ ਕਬਜਾ ਪੁਲਿਸ ਵਿੱਚ ਲਿਆ ਗਿਆ।
ਲੁਧਿਆਣਾ ਤੋਂ ਜਲੰਧਰ ਨੂੰ ਜਾ ਰਹੇ: ਜਾਂਚ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਉਹ ਫਿਰੋਜਪੁਰ ਵਿਖੇ ਜੋ ਕਣਕ ਦੀ ਸਪਲਾਈ ਕਰਦੇ ਹਨ ਉਨ੍ਹਾਂ ਕੋਲੋਂ ਇਹ ਪੈਸਾ ਇਕੱਤਰ ਕਰਕੇ ਲੈ ਕੇ ਆਏ ਹਾਂ, ਕਿ ਅਸੀਂ ਕੋਈ ਵੀ ਚੋਰੀ ਨਹੀਂ ਕੀਤੀ। ਪਤਾ ਲੱਗਿਆ ਹੈ ਕਿ ਇਹ ਲੁਧਿਆਣਾ ਤੋਂ ਜਲੰਧਰ ਨੂੰ ਜਾ ਰਹੇ ਸਨ। ਕਿਹਾ ਕਿ ਜੋ ਦੋ ਬੰਦਿਆਂ ਤੋਂ ਕੈਸ਼ ਬਰਾਮਦ ਕੀਤਾ ਹੈ, ਉਨ੍ਹਾਂ ਨੂੰ ਅਸੀਂ ਮੌਕੇ 'ਤੇ ਹੀ ਰਲੀਜ ਕਰ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਚੱਲ ਰਹੀ ਹੈ।
- ਖੇਤੀਬਾੜੀ ਨਾਲ ਸਬੰਧਤ ਕੋਰਸ ਬੰਦ ਹੋਣ ਦੇ ਵਿਦਿਆਰਥੀਆਂ ਨੇ ਘੇਰਿਆ MLA ਦਾ ਘਰ, ਜਾਣੋ ਪੂਰਾ ਮਾਮਲਾ - Students surrounded MLA house
- ਅਨਪੜ੍ਹ ਹੋਣ ਦੇ ਬਾਵਜੂਦ ਲੋਕਾਂ ਨੂੰ ਸਾਹਿਤ ਨਾਲ ਜੋੜ ਰਿਹਾ ਹੈ ਇਹ ਨੌਜਵਾਨ - Barnala News
- ਪੰਜਾਬੀਆਂ ਨੂੰ ਕਰੋੜਾਂ 'ਚ ਪਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ AAP ਵੱਲੋਂ ਸੂਬੇ ਵਿੱਚ ਕੀਤੀਆਂ ਵਿਕਾਸ ਰੈਲੀਆਂ - AAP Rallies Expenditure In Election