ਲੁਧਿਆਣਾ: ਲੁਧਿਆਣਾ ਦੇ ਸਥਾਨਕ ਬਚਤ ਭਵਨ ਚ ਅੱਜ ਕੈਬਨਿਟ ਮੰਤਰੀ ਤਰਨਪ੍ਰੀਤ ਸੋਂਧ ਨੇ ਅਧਿਕਾਰੀਆਂ ਸਮੇਤ ਸਾਥੀ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ। ਜਿਸ ਵਿੱਚ ਨਗਰ ਨਿਗਮ ਸਮੇਤ ਬੁੱਢੇ ਨਾਲੇ ਅਤੇ ਨਿਗਮ ਚੋਣਾਂ ਨੂੰ ਲੈ ਕੇ ਸਮੀਖਿਆ ਕੀਤੀ ਗਈ। ਇਸ ਦੌਰਾਨ ਸ਼ਹਿਰ ਦੀ ਡਿਵੈਲਪਮੈਂਟ ਨੂੰ ਲੈ ਕੇ ਵੀ ਗੱਲਬਾਤ ਹੋਈ। ਉਧਰ ਉਹਨਾਂ ਜਿੱਥੇ ਗੱਲਬਾਤ ਦੌਰਾਨ ਨਗਰ ਨਿਗਮ ਚੋਣਾਂ ਨੂੰ ਜਲਦ ਕਰਾਉਣ ਦਾ ਦਾਅਵਾ ਕੀਤਾ। ਕੈਬਨਿਟ ਮੰਤਰੀ ਨੇ ਪਤੱਰਕਾਰਾਂ ਨਾਲ ਗੱਲ ਬਾਤ ਕਰਦਿਆਂ ਬੁੱਢੇ ਨਾਲੇ ਦੇ ਮਸਲੇ 'ਤੇ ਵੀ ਕਿਹਾ ਕਿ ਸਰਕਾਰ ਇਸ ਦੇ ਲਈ ਯਤਨ ਕਰ ਰਹੀ ਹੈ। ਜਲਦ ਹੀ ਹਰ ਇੱਕ ਮਸਲੇ ਨੂੰ ਸੁਲਝਾਇਆ ਜਾਵੇਗਾ।
ਨਗਰ ਨਿਗਮ ਚੋਣਾਂ ਦੀ ਤਿਆਰੀ
ਕੈਬਨਿਟ ਮੰਤਰੀ ਤਰਨਪ੍ਰੀਤ ਸੌਂਧ ਨੇ ਕਿਹਾ ਕਿ ਜਿੱਥੇ ਅੱਜ ਅਧਿਕਾਰੀਆਂ ਅਤੇ ਸਾਥੀ ਵਿਧਾਇਕਾਂ ਦੇ ਨਾਲ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਤਾਂ ਉੱਥੇ ਹੀ ਨਗਰ ਨਿਗਮ ਚੋਣਾਂ ਲਈ ਵੀ ਸਮੀਖਿਆ ਕੀਤੀ ਗਈ ਹੈ ਉਹਨਾਂ ਕਿਹਾ ਕਿ ਜਿੱਥੇ ਅਧਿਕਾਰੀਆਂ ਨੂੰ ਸ਼ਹਿਰ ਦੇ ਰੁਕੇ ਕੰਮਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਜਲਦ ਹੀ ਇਹਨਾਂ ਕੰਮਾਂ ਨੂੰ ਪੂਰਾ ਕਰਾਉਣ ਦੀ ਗੱਲ ਕਹੀ ਗਈ ਹੈ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਜਲਦ ਹੀ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਵੇਂ ਸਰਪੰਚੀ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ ਉਵੇਂ ਹੀ ਆਮ ਆਦਮੀ ਪਾਰਟੀ 95 ਵਾਰਡਾਂ ਉੱਤੇ ਆਪਣੇ ਉਮੀਦਵਾਰਾਂ ਨੂੰ ਉਤਾਰੇਗੀ ਅਤੇ ਜਿੱਤ ਦਾ ਸਿਹਰਾ ਮੁੱਖ ਮੰਤਰੀ ਦੀ ਝੋਲੀ ਵਿੱਚ ਪਾਵੇਗੀ।
ਕਿਸਾਨਾਂ ਦੇ ਮਾਮਲੇ 'ਤੇ ਘੇਰੀ ਕੇਂਦਰ
ਇਹੀ ਨਹੀਂ ਉਹਨਾਂ ਕਿਸਾਨੀ ਮਾਮਲਿਆਂ 'ਤੇ ਪੁੱਛੇ ਸਵਾਲ ਤੇ ਕਿਹਾ ਕਿ ਕਿਸਾਨ ਸਾਡੇ ਨੇ ਅਤੇ ਉਹਨਾਂ ਦੇ ਨਾਲ ਕੇਂਦਰ ਸਰਕਾਰ ਧੱਕਾ ਕਰ ਰਹੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਦਿੱਲੀ ਕੂਚ ਨੂੰ ਲੈ ਕੇ ਜਿੱਥੇ ਹਰਿਆਣਾ ਸਰਕਾਰ ਨੇ ਧਾਰਾ 144 ਲਗਾਈ ਹੈ ਤਾਂ ਉੱਥੇ ਹੀ ਉਹਨਾਂ ਕਿਹਾ ਕਿ ਇਹ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਟਰਾਂਸਪੋਰਟੇਸ਼ਨ ਦੇ ਜ਼ਰੀਏ ਜਾਂ ਬੱਸਾਂ ਦੇ ਵਿੱਚ ਕਿਸਾਨ ਦਿੱਲੀ ਵੱਲ ਨੂੰ ਜਾ ਸਕਦੇ ਨੇ ਪਰ ਹੁਣ ਉਹਨਾਂ 'ਤੇ ਵੀ ਮਨਾਹੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ।
ਸਜ਼ਾ ਦੇ ਚੌਥੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚੇ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਵੀ ਮੌਜੂਦ
ਲਿਹਾਜਾ ਉਨ੍ਹਾ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਅਤੇ ਉਨਾਂ ਦੀਆਂ ਮੰਗਾਂ ਨੂੰ ਵਾਜਿਬ ਸਮਝਦੇ ਹੋਏ ਕੇਂਦਰ ਸਰਕਾਰ ਨੂੰ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਅਤੇ ਸੁਖਬੀਰ ਬਾਦਲ ਦੇ ਪੁੱਛੇ ਸਵਾਲ ਤੇ ਕਿਨਾਰਾ ਕੀਤਾ ਤੇ ਕਿਹਾ ਕਿ ਇਹ ਕੇਂਦਰੀ ਲੀਡਰਸ਼ਿਪ ਦਾ ਮਾਮਲਾ ਹੈ ਅਤੇ ਮੁੱਖ ਮੰਤਰੀ ਤੋਂ ਇਲਾਵਾ ਇਸ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ ਜਾਵੇਗੀ।