ਪਠਾਨਕੋਟ: ਪਠਾਨਕੋਟ ਦੇ ਪਿੰਡ ਕਟਾਰੂਚੱਕ ਤੋਂ ਪੰਚਾਇਤੀ ਚੋਣ ਨਤੀਜੇ ਸਾਹਮਣੇ ਆਏ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦੀ ਧਰਮ ਪਤਨੀ ਉਰਮਿਲਾ ਕੁਮਾਰੀ ਨੇ ਕਰੀਬ 350 ਵੋਟ ਤੋਂ ਜਿੱਤ ਦਰਜ ਕਰਵਾਈ ਹੈ। ਲਗਾਤਾਰ ਛੇਵੀਂ ਬਾਰ ਕੈਬਨਿਟ ਮੰਤਰੀ ਦੇ ਪਰਿਵਾਰ ਵਿੱਚ ਸਰਪੰਚੀ ਆਈ ਹੈ। ਜਿਸ ਕਰਾਨ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਪੜੇ ਲਿਖੇ ਨੌਜਵਾਨਾਂ ਨੂੰ ਸਰਪੰਚ ਚੁਣਿਆ
ਮੰਤਰੀ ਲਾਲ ਚੰਦ ਨੇ ਦੱਸਿਆ ਹੈ ਸਾਡੇ ਸਮਾਜ ਵਿੱਚ ਹਾਲੇ ਵੀ ਇਹ ਸਮਝਿਆ ਜਾਂਦਾ ਕਿ ਕੁੜੀਆਂ ਕੰਮ ਨਹੀਂ ਕਰਦੀਆਂ। ਪਰ ਹੁਣ ਸਾਰਿਆਂ ਸਾਰੇ ਉਹਾਦਰਨ ਹੈ ਕਿ ਪਠਾਨਕੋਟ ਦੇ ਪਿੰਡ ਕਟਾਰੂਚੱਕ ਵਿੱਚ ਇੱਕ ਔਰਤ ਨੇ ਸਰਪੰਚ ਬਣ ਕੇ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਭਗਵੰਨ ਦੀ ਅਗਵਾਈ ਹੈਠ ਇੱਕੇ ਨਵੇਂ ਚਿਹਰੇ ਉੱਭਰ ਕੇ ਸਾਹਮਣੇ ਆ ਰਹੇ ਹਨ। ਜਿਵੇਂ ਕਿ ਪੰਚਾਇਤੀ ਚੋਣਾਂ ਲਈ ਅੱਜ ਕੱਲ ਦੇ ਪੜੇ ਲਿਖੇ ਨੌਜਵਾਨਾਂ ਨੂੰ ਸਰਪੰਚ ਚੁਣਿਆ ਹੈ।
ਮੰਤਰੀ ਲਾਲ ਚੰਦ ਕਟਾਰੂਚੱਕ ਦੀ ਧਰਮ ਪਤਨੀ ਬਣੀ ਸਰਪੰਚ
ਪੰਚਾਇਤੀ ਚੋਣਾਂ ਦੇ ਚਲਦੇ ਜਿੱਥੇ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਂ ਸਰਪੰਚਾਂ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਢੋਲ ਵਜਾਏ ਜਾ ਰਹੇ ਹਨ। ਉੱਥੇ ਹੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਧਰਮ ਪਤਨੀ ਜੋ ਕਿ ਸਰਪੰਚੀ ਦੀ ਚੋਣ ਲੜ ਰਹੇ ਸਨ। ਉਨ੍ਹਾਂ ਨੂੰ 350 ਵੋਟਾਂ ਦੇ ਨਾਲ ਜੇਤੂ ਕਰਾਰ ਦਿੱਤੇ ਗਏ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ
ਦੱਸ ਦਈਏ ਕਿ ਛੇਵੀਂ ਵਾਰ ਕੈਬਿਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਘਰ ਸਰਪੰਚੀ ਆਈ ਹੈ ਲਗਾਤਾਰ ਪੰਜ ਵਾਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਮੰਤਰੀ ਬਣਨ ਤੋਂ ਪਹਿਲਾਂ ਸਰਪੰਚ ਰਹੇ ਅਤੇ ਹੁਣ ਛੇਵੀਂ ਵਾਰ ਉਨ੍ਹਾਂ ਦੀ ਧਰਮ ਪਤਨੀ ਸਰਪੰਚ ਬਣੀ ਹੈ ਜਿਸ ਦੇ ਚਲਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਹੈ।
- Voting for Punjab Panchayat Elections: ਪੰਜਾਬ 'ਚ ਹੱਲੇ-ਗੁੱਲੇ 'ਚ ਨਾਲ ਪਈਆਂ ਵੋਟਾਂ, ਕਿਤੇ ਖੁਸ਼ੀ ਅਤੇ ਕਿਤੇ ਗਮ ਦਾ ਮਾਹੌਲ
- ਪੰਚਾਇਤੀ ਚੋਣਾਂ 'ਚ ਮੱਚਿਆ ਘਮਸਾਣ, ਚੱਲੀਆਂ ਗੋਲੀਆਂ, ਪੁਲਿਸ ਦੇ ਨਾਲ ਆਰਮੀ ਵੀ ਪਹੁੰਚੀ, ਹਸਪਤਾਲ 'ਚ ਦਾਖਲ ਲੋਕ
- ਪੰਚਾਇਤੀ ਚੋਣਾਂ ਲਈ ਹੁਣ ਸਿਰਫ ਗੇਟ ਤੋਂ ਅੰਦਰ ਆ ਚੁੱਕੇ ਵੋਟਰ ਹੀ ਪਾ ਸਕਣਗੇ ਵੋਟ, ਪਿੰਡ ਗਹੌਰ 'ਚ ਲੱਗੀਆਂ ਲੰਬੀਆਂ ਕਤਾਰਾਂ