ETV Bharat / state

ਜ਼ਖਮੀ ਆੜ੍ਹਤੀ ਦਾ ਹਾਲ ਚਾਲ ਜਾਣਨ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ - Amritsar Firing

author img

By ETV Bharat Punjabi Team

Published : Sep 1, 2024, 5:16 PM IST

AMRITSAR FIRING : ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਮਦਾਸ ਵਿਖੇ ਗੈਂਗਸਟਰ ਰਿੰਦਾ ਨੂੰ 5 ਕਰੋੜ ਰੁਪਏ ਦੀ ਫਿਰੋਤੀ ਨਾਂ ਦੇਣ ਦੇ ਚੱਲਦੇ ਆੜਤੀ ਸੁਰਜੀਤ ਸਿੰਘ ਉਪਰ ਗੰਨਮੈਂਨਾਂ ਦੀ ਹਾਜ਼ਰੀ ਵਿੱਚ 2 ਬਾਈਕਸਵਾਰ ਗੋਲੀਆਂ ਮਾਰਕੇ ਫਰਾਰ ਹੋ ਗਏ ਸਨ, ਅੱਜ ਜ਼ਖਮੀ ਆੜਤੀ ਦਾ ਹਾਲ ਜਾਣਨ ਲਈ ਕੈਬਿਨੇਟ ਮੰਤਰੀ ਪਹੁੰਚੇ।

Cabinet Minister Kuldeep Singh Dhaliwal came to know the condition of the injured Aarti
ਜ਼ਖਮੀ ਆੜ੍ਹਤੀ ਦਾ ਹਾਲ ਚਾਲ ਜਾਣਨ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (ਅੰਮ੍ਰਿਤਸਰ ਪੱਤਰਕਾਰ)

ਅੰਮ੍ਰਿਤਸਰ: ਪਿੱਛਲੇ ਦਿਨੀ ਰਮਦਾਸ ਚ 5 ਕਰੋੜ ਦੀ ਫਿਰੋਤੀ ਨਾ ਦੇਣ ਤੇ ਆੜਤੀ ਦੇ ਮਾਰੀਆਂ ਸਨ ਗੋਲੀਆ। ਆੜਤੀ ਸੁਰਜੀਤ ਸਿੰਘ ਗੋਲੀ ਲੱਗਣ ਕਰਕੇ ਗੰਭੀਰ ਰੂਪ'ਚ ਜ਼ਖਮੀ ਹੋ ਗਿਆ ਸੀ। ਜਿਸ ਦੇ ਚਲਦੇ ਸੁਰਜੀਤ ਸਿੰਘ ਨੂੰ ਅੰਮ੍ਰਿਤਸਰ ਵਿੱਖੇ ਹਸਪਤਾਲ਼ ਵਿਚ ਦਾਖ਼ਿਲ ਕਰਵਾਈਆ ਗਿਆ। ਜਿਸਦੇ ਚਲਦੇ ਅੱਜ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਆੜਤੀ ਸੁਰਜੀਤ ਸਿੰਘ ਦੇ ਘਰ ਪੁੱਜੇ। ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆੜਤੀ ਦਾ ਹਾਲ ਚਾਲ ਪੁੱਛਿਆ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ । ਇਸ ਮੌਕੇ ਉਹਨਾਂ ਕਿਹਾ ਕਿ ਸੁਰਜੀਤ ਸਿੰਘ ਸਾਡੇ ਪਰਿਵਾਰ ਚੋਂ ਹੀ ਹੈ ਤੇ ਪੰਜਾਬ ਸਰਕਾਰ ਇਸ ਦੇ ਨਾਲ ਖੜ੍ਹੀ ਹੈ।

ਦੋਸ਼ੀਆਂ ਨੂੰ ਜਲਦੀ ਕੀਤਾ ਜਾਵੇਗਾ ਕਾਬੂ : ਉਥੇ ਹੀ ਆੜ੍ਹਤੀ ਸੁਰਜੀਤ ਸਿੰਘ ਨੇ ਕਿਹਾ ਕਿ ਅੱਜ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੇਰਾ ਹਾਲ ਚਾਲ ਜਾਣਨ ਦੇ ਲਈ ਮੇਰੇ ਘਰ ਆਏ ਸਨ ਅਤੇ ਉਹਨਾਂ ਵਿਸ਼ਵਾਸ ਦਵਾਇਆ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਉਥੇ ਹੀ ਪਿਛਲੇ ਦਿਨੇ ਥਾਣਾ ਰਮਦਾਸ ਦੇ ਐਸਐਚ ਓ ਨੂੰ ਇੱਕ ਗੈਂਗਸਟਰ ਨੂੰ ਜਿਹੜੀ ਧਮਕੀ ਦੇਣ ਦੀ ਆਡੀਓ ਵਾਇਰਲ ਹੋਈ ਸੀ। ਉਸ ਉੱਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹੋ ਜਿਹੀਆਂ ਕਈ ਆਡੀਓ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਪਹਿਲਾਂ ਵੀ ਮਿਲ ਚੁਕੀਆਂ ਹਨ ਧਮਕੀਆਂ: ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਰਾਮਦਾਸ ਵਿਖ਼ੇ ਗੈਂਗਸਟਰ ਰਿੰਦਾ ਨੂੰ 5 ਕਰੋੜ ਰੁਪਏ ਦੀ ਫਿਰੋਤੀ ਨਾਂ ਦੇਣ ਦੇ ਚੱਲਦੇ ਆੜ੍ਹਤੀ ਸੁਰਜੀਤ ਸਿੰਘ ਉਪਰ ਗੰਨਮੈਂਨਾਂ ਦੀ ਹਾਜ਼ਰੀ ਵਿੱਚ ਹੀ 2 ਬਾਈਕਸਵਾਰ ਗੋਲੀਆਂ ਮਾਰਕੇ ਫਰਾਰ ਹੋ ਗਏ ਸਨ, ਜ਼ਖਮੀ ਆੜਤੀ ਸੁਰਜੀਤ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ । ਇਸ ਮੌਕੇ ਆੜਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਗੈਂਗਸਟਰ ਰਿੰਦਾ ਅਤੇ ਹੈਪੀ ਦੇ ਫਿਰੋਤੀ ਲਈ ਫੋਨ ਆ ਰਹੇ ਹਨ। ਜਿਸ ਦੇ ਚੱਲਦੇ ਉਸ ਵੱਲੋਂ ਥਾਣਾ ਰਾਮਦਾਸ ਵਿਖ਼ੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਇਸ ਦੌਰਾਨ ਹੀ ਅਚਾਨਕ ਮੋਟਰਸਾਈਕਲ ਸਵਾਰ ਵੱਲੋਂ ਉਹਨਾਂ ਉਪਰ ਗੋਲੀਆਂ ਚਲਾ ਦਿੱਤੀਆਂ, ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਬਹੁਤ ਵਾਰ ਧਮਕੀਆਂ ਆ ਚੁੱਕੀਆਂ ਹਨ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਥਾਣਾ ਰਮਦਾਸ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਉਹਨਾਂ ਕਿਹਾ ਕਿ ਗੋਲੀ ਲੱਗਣ ਤੋਂ ਬਾਅਦ ਮੈਂ ਹਸਪਤਾਲ ਵਿੱਚ ਆਪਾਂ ਇਲਾਜ ਕਰਵਾ ਰਿਹਾ ਸੀ ਤੇ ਅੱਜ ਮੈਂ ਆਪਣੇ ਘਰ ਪੁੱਜਾ ਹਾਂ ਤੇ ਮੇਰੇ ਘਰ ਕੈਬਿਨੇਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਅਜਨਾਲਾ ਦੇ ਡੀਐਸਪੀ ਤੇ ਹੋਰ ਪੁਲਿਸ ਅਧਿਕਾਰੀ ਪਹੁੰਚੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.