ਸੰਗਰੂਰ: ਪੰਜਾਬ ਵਿੱਚ ਲੁਟੇਰਿਆਂ ਅਤੇ ਗੈਂਗਸਟਰਾਂ ਨੂੰ ਪੁਲਿਸ ਅਤੇ ਕਾਨੂੰਨ ਦਾ ਕਿਸੇ ਤਰ੍ਹਾਂ ਦਾ ਕੋਈ ਡਰ ਖੌਫ ਨਹੀਂ ਰਿਹਾ, ਇਸ ਦੀ ਤਾਜ਼ਾ ਮਿਸਾਲ ਇੱਕ ਵਾਰ ਫਿਰ ਤੋਂ ਸੀਐਮ ਸਿਟੀ ਸੰਗਰੂਰ 'ਚ ਦੇਖਣ ਨੂੰ ਮਿਲੀ ਹੈ। ਜਿਥੇ ਅਣਪਛਾਤੇ ਲੋਕਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ 'ਚ ਪਥਰਾਅ ਕੀਤਾ ਅਤੇ ਫਾਇਰਿੰਗ ਵੀ ਕੀਤੀ ਗਈ। ਇਸ ਵਾਰਦਾਤ ਤੋਂ ਬਾਅਦ ਪਰਿਵਾਰ ਵਿੱਚ ਸਹਿਮ ਦਾ ਮਾਹੌਲ ਹੈ। ਪੀੜਤ ਪਰਿਵਾਰਕਿ ਮੈਂਬਰਾਂ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀ ਹੈ ਫਿਰ ਅਜਿਹਾ ਹੋਣਾ ਕਾਫੀ ਹੈਰਾਨੀਜਨਕ ਹੈ।ਘਰ ਦੇ ਮਾਲਿਕ ਨੇ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੇ ਮਾਤਾ ਦਾ ਦੇਹਾਂਤ ਹੋਇਆ ਸੀ ਘਰ ਵਿੱਚ ਪਾਠ ਰੱਖਿਆ ਹੋਇਆ ਸੀ। ਪਾਠ ਤੋਂ ਬਾਅਦ ਜਦੋਂ ਗ੍ਰੰਥੀ ਸਿੰਘ ਬਾਹਰ ਨਿਕਲੇ ਤਾਂ ਅਚਾਨਕ ਉਹਨਾਂ ਦੇਖਿਆ ਕਿ ਕੁਝ ਲੋਕ ਪਥਰਬਾਜ਼ੀ ਕਰ ਰਹੇ ਹਨ ਅਤੇ ਅਚਾਨਕ ਹੀ ਗੋਲੀ ਚੱਲਣ ਦੀ ਅਵਾਜ਼ ਵੀ ਆਈ। ਕਿਸੇ ਤਰ੍ਹਾਂ ਗ੍ਰੰਥੀ ਸਿੰਘ ਅੰਦਰ ਆਏ ਅਤੇ ਪਰਿਵਾਰ ਨੇ ਲੁੱਕ ਕੇ ਜਾਨ ਬਚਾਈ ਪਰ ਘਰ ਦਾ ਕਾਫੀ ਨੁਕਸਾਨ ਹੋਇਆ ਹੈ।
ਪੁਲਿਸ ਨੇ ਨਹੀਂ ਦਿਖਾਈ ਗੰਭੀਰਤਾ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਕਿਹਾ ਕਿ ਘਟਨਾ ਦੀ ਸੁਚਨਾ ਪੁਲਿਸ ਨੂੰ ਦਿੱਤੀ ਤਾਂ ਕੋਈ ਗੰਭੀਰਤਾ ਨਹੀਂ ਦਿਖਾਈ ਗਈ ਅਤੇ ਆਉਣ ਵਿੱਚ ਟਾਲ ਮਟੋਲ ਕਰਦੇ ਹੋਏ ਕਾਫੀ ਸਮੇਂ ਬਾਅਦ ਆਏ ਜਦੋਂ ਤੱਕ ਮੁਲਜ਼ਮ ਫਰਾਰ ਹੋ ਗਏ ਸਨ। ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਪੀੜਤ ਦੁਕਾਨਦਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਹੈ ਅਤੇ ਥਾਂ-ਥਾਂ ਉੱਤੇ ਪੁਲਿਸ ਲੱਗੀ ਰਹਿੰਦੀ ਹੈ। ਫਿਰ ਵੀ ਇਹਨਾਂ ਬੇ-ਖੌਫ ਗੁੰਡਾਗਰਦੀ ਕਰਦੇ ਕਰਨ ਵਾਲਿਆਂ ਨੂੰ ਕਿਸੇ ਦਾ ਭੋਰਾ ਵੀ ਡਰ ਨਹੀਂ, ਉਹਨਾਂ ਨੇ ਕਿਹਾ ਕਿ ਕੱਲ ਰਾਤ ਤਕਰੀਬਨ ਅੱਠ ਕੁ ਵਜੇ ਕੁਝ ਵਿਅਕਤੀਆਂ ਵੱਲੋਂ ਪਹਿਲਾਂ ਸਾਡੀ ਦੁਕਾਨ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਅਤੇ ਫਿਰ ਫਾਇਰਿੰਗ ਕੀਤੀ ਗਈ। ਇਸ ਦਾ ਜ਼ਿੰਮੇਵਾਰ ਕੌਣ ਹੈ। ਸਾਨੂੰ ਡਰ ਹੈ ਕਿ ਕੱਲ੍ਹ ਨੂੰ ਫਿਰ ਅਜਿਹਾ ਹੋਇਆ ਤਾਂ ਅਸੀਂ ਕਿਸ ਭਰੋਸੇ ਰਹਾਂਗੇ।
- ਰਵਨੀਤ ਸਿੰਘ ਬਿੱਟੂ ਨੂੰ ਵਾਪਸ ਲਿਆਉਣ ਦੀ ਮੈਂ ਕਰਾਂਗਾ ਪੂਰੀ ਕੋਸ਼ਿਸ਼ : ਗੁਰਜੀਤ ਔਜਲਾ - BJP Leader Ravneet Bittu
- ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਕਿਸਾਨਾਂ, ਮਜ਼ਦੁਰ ਬੀਬੀਆਂ ਦਾ ਜੱਥਾ ਸ਼ੰਭੂ ਬਾਰਡਰ ਲਈ ਹੋਇਆ ਰਵਾਨਾ - Departed From Kisan Railway Station
- ਆਟੋ ਯੂਨੀਅਨ ਦੀ MLA ਨਾਲ ਮੁਲਾਕਾਤ ਤੋਂ ਬਾਅਦ CM ਕੋਠੀ ਦੇ ਘਿਰਾਓ ਦਾ ਪ੍ਰੋਗਰਾਮ ਰੱਦ, ਕਿਹਾ- ਸਾਡੇ ਮਸਲੇ ਹੋਣ ਹੱਲ - Auto Drivers Protest
ਪੁਲਿਸ ਨੇ ਜਾਂਚ ਦਾ ਦਿੱਤਾ ਭਰੋਸਾ: ਘਟਨਾ ਤੋਂ ਬਾਅਦ ਮੌਕੇ 'ਤੇ ਤਫਤੀਸ਼ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਸੀਸੀ ਟੀਵੀ ਵਿੱਚ ਵੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੁਕਾਨ ਦੇ ਉੱਤੇ ਪੱਥਰਬਾਜ਼ੀ ਕੀਤੀ ਜਾ ਰਹੀ ਹੈ, ਇਸ ਫੂਟੇਜ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।