ETV Bharat / state

ਬੀਐਸਪੀ ਤਾਮਿਲਨਾਡੂ ਦੇ ਸੂਬਾ ਪ੍ਰਧਾਨ ਦਾ ਕਤਲ, ਰੋਸ ਵਿੱਚ ਬਰਨਾਲਾ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ - protests in front of DC office

author img

By ETV Bharat Punjabi Team

Published : Jul 10, 2024, 5:17 PM IST

ਤਾਮਿਲਨਾਡੂ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਵਿਰੋਧ ਵਿੱਚ ਅੱਜ ਬਰਨਾਲਾ ਬਸਪਾ ਆਗੂਆਂ ਨੇ ਡੀਸੀ ਦਫਤਰ ਅੱਗੇ ਪ੍ਰਦਰਸ਼ਨ ਕੀਤਾ।

protests in front of DC office
ਬੀਐਸਪੀ ਤਾਮਿਲਨਾਡੂ ਦੇ ਸੂਬਾ ਪ੍ਰਧਾਨ ਦਾ ਕਤਲ (etv bharat punjab (ਬਰਨਾਲਾ ਰਿਪੋਟਰ))
ਰੋਸ ਵਿੱਚ ਬਰਨਾਲਾ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ (etv bharat punjab (ਬਰਨਾਲਾ ਰਿਪੋਟਰ))

ਬਰਨਾਲਾ: ਬੀਤੀ 5 ਜੁਲਾਈ ਨੂੰ ਬਹੁਜਨ ਸਮਾਜ ਪਾਰਟੀ ਦੇ ਤਾਮਿਲਨਾਡੂ ਤੋਂ ਸੂਬਾ ਪ੍ਰਧਾਨ ਕੇ.ਆਰਮਸਟਰਾਂਗ ਦਾ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਜਿਸ ਮਾਮਲੇ ਵਿੱਚ ਇਨਸਾਫ਼ ਨੂੰ ਲੈ ਕੇ ਦੇਸ਼ ਭਰ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਇਕਾਈ ਵਲੋਂ ਵੀ ਡੀ.ਸੀ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਡੀ.ਸੀ ਬਰਨਾਲਾ ਰਾਹੀ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਬਹੁਜਨ ਸਮਾਜ ਪਾਰਟੀ ਵਲੋਂ ਤਾਮਿਲਨਾਡੂ ਦੇ ਆਪਣੇ ਸੂਬਾ ਪ੍ਰਧਾਨ ਕੇ.ਆਰਮਸਟਰਾਂਗ ਦੇ ਦੋਸ਼ੀਆਂ ਨੂੰ ਕਾਬੂ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ।

ਇਸ ਮੌਕੇ ਪ੍ਰਦਰਸ਼ਨਕਾਰੀ ਬੀਐਸਪੀ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਤਾਲਿਮਨਾਡੂ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਦਾ ਕਤਲ ਕਰ ਦਿੱਤਾ ਗਿਆ, ਜੋ ਬਹੁਤ ਹੀ ਨਿੰਦਣਯੋਗ ਘਟਨਾ ਹੈ। ਇਹ ਇੱਕ ਵਿਅਕਤੀ ਦਾ ਕਤਲ ਨਹੀਂ ਹੈ, ਬਲਕਿ ਕਤਲ ਹੋਣ ਵਾਲਾ ਵਿਅਕਤੀ ਇੱਕ ਪੂਰੀ ਸਟੇਟ ਦਾ ਪ੍ਰਧਾਨ ਸੀ, ਜੋ ਬਹੁਜਨ ਮੂਵਮੈਂਟ ਦਾ ਇੱਕ ਚਮਕਦਾ ਸਿਤਾਰਾ ਸੀ। ਉਹਨਾਂ ਕਿਹਾ ਕਿ ਸੂਬਾ ਪ੍ਰਧਾਨ ਕੇ.ਆਰਮਸਟਰਾਂਗ 2006 ਵਿੱਚ ਆਜ਼ਾਦ ਤੌਰ ਤੇ ਐਮਸੀ ਚੋਣ ਲੜਨ ਤੋਂ ਬਾਅਦ 2007 ਵਿੱਚ ਬੀਐਸਪੀ ਵਿੱਚ ਸ਼ਾਮਲ ਹੋਇਆ ਅਤੇ ਹੁਣ ਸੂਬਾ ਪ੍ਰਧਾਨ ਸੀ।

ਆਗੂਆਂ ਨੇ ਆਖਿਆ ਕਿ ਅਜਿਹੇ ਲੀਡਰ ਦਾ ਕਤਲ ਹੋਣਾ ਬਹੁਜਨ ਮੂਵਮੈਂਟ ਨੂੰ ਰੋਕਣ ਦੀ ਇੱਕ ਸਾਜਿਸ਼ ਹੈ। ਜਿਸ ਨੇ ਵੀ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ, ਉਸ ਦਾ ਚਿਹਰਾ ਸਾਹਮਣੇ ਆਉਣਾ ਚਾਹੀਦਾ ਹੈ। ਇਸ ਕਤਲ ਦੇ ਸਬੰਧ ਵਿੱਚ ਭਾਵੇਂ ਸੂਬੇ ਦੀ ਸਰਕਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਵੀ ਕਰ ਰਹੀ ਹੈ। ਸਾਡੀ ਮੰਗ ਹੈ ਕਿ ਇਸ ਕਤਲ ਦੀ ਸੀਬੀਆਈ ਜਾਂਚ ਕੀਤੀ ਜਾਵੇ ਅਤੇ ਕਾਤਲਾਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਫ਼ਾਂਸੀ ਦੀ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸਮੁੱਚੇ ਦੇਸ਼ ਵਿੱਚ ਇਸਦੇ ਵਿਰੁੱਧ ਹੋਰ ਤੇਜ਼ ਸੰਘਰਸ਼ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸ ਕਤਲ ਦੇ ਰੋਸ ਵਜੋਂ ਅੱਜ ਸਮੁੱਚੇ ਦੇਸ਼ ਵਿੱਚ ਪ੍ਰਦਰਸ਼ਨ ਕਰਕੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.