ਅੰਮ੍ਰਿਤਸਰ: 26 ਜੁਲਾਈ 2024 ਨੂੰ, ਅੱਧੀ ਰਾਤ ਦੇ ਸਮੇਂ, ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਡਿਊਟੀ 'ਤੇ ਤਾਇਨਾਤ ਬੀਐਸਐਫ ਦੇ ਚੌਕਸ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਉਣ ਵਾਲੇ ਇੱਕ ਵਿਅਕਤੀ ਦੀ ਸ਼ੱਕੀ ਗਤੀਵਿਧੀ ਦੇਖੀ, ਜੋ ਅੰਤਰਰਾਸ਼ਟਰੀ ਸਰਹੱਦ (ਆਈਬੀ) ਨੂੰ ਪਾਰ ਕਰ ਗਿਆ ਅਤੇ ਅੱਗੇ ਸਰਹੱਦੀ ਸੁਰੱਖਿਆ ਖੇਤਰ ਵੱਲ ਵਧਿਆ। ਇਸ ਦੌਰਾਨ ਤੇਜ਼ ਜਵਾਬੀ ਕਾਰਵਾਈ ਦੌਰਾਨ ਜਵਾਨਾ ਨੇ ਰਣਨੀਤੀ ਬਣਾ ਕੇ ਘੁਸਪੈਠ ਕਰਨ ਵਾਲੇ ਦੇ ਨੇੜੇ ਪਹੁੰਚ ਕੀਤੀ ਅਤੇ ਉਸ ਨੂੰ ਸਰਹੱਦੀ ਖੇਤਰ ਦੇ ਨੇੜੇ 12:15 ਵਜੇ ਦੇ ਕਰੀਬ ਦਬੋਚ ਲਿਆ। ਮੁੱਢਲੀ ਪੁੱਛਗਿੱਛ 'ਤੇ ਫੜੇ ਗਏ ਵਿਅਕਤੀ ਨੇ ਆਪਣੀ ਪਛਾਣ ਪਾਕਿਸਤਾਨੀ ਨਾਗਰਿਕ ਵਜੋਂ ਦੱਸੀ।
𝐀𝐏𝐏𝐑𝐄𝐇𝐄𝐍𝐒𝐈𝐎𝐍 𝐎𝐅 𝐀 𝐏𝐀𝐊𝐈𝐒𝐓𝐀𝐍𝐈 𝐍𝐀𝐓𝐈𝐎𝐍𝐀𝐋 𝐁𝐘 𝐁𝐒𝐅 𝐎𝐍 𝐀𝐌𝐑𝐈𝐓𝐒𝐀𝐑 𝐁𝐎𝐑𝐃𝐄𝐑
— BSF PUNJAB FRONTIER (@BSF_Punjab) July 27, 2024
On 26th July 2024, during the midnight hours, the vigilant BSF troops on duty in the border area of Amritsar district observed suspected movement of a person… pic.twitter.com/7xh7Mb47sV
ਪਾਕਿਸਤਾਨੀ ਪਛਾਣ ਪੱਤਰ ਬਰਾਮਦ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਰਤਨਖੁਰਦ ਦੇ ਨਾਲ ਲੱਗਦੇ ਇਲਾਕੇ 'ਚ ਘੁਸਪੈਠੀਏ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਦੌਰਾਨ ਉਸ ਦੇ ਕੋਲੋਂ 01 ਮੋਬਾਈਲ ਫ਼ੋਨ, 01 ਪਾਕਿਸਤਾਨੀ ਰਾਸ਼ਟਰੀ ਪਛਾਣ ਪੱਤਰ, 01 ਪੈਨਡ੍ਰਾਈਵ ਅਤੇ 175 ਰੁਪਏ ਪਾਕਿਸਤਾਨੀ ਕਰੰਸੀ ਸਮੇਤ ਹੋਰ ਸਾਮਾਨ ਬਰਾਮਦ ਹੋਇਆ। ਬੀਐਸਐਫ ਅਤੇ ਹੋਰ ਏਜੰਸੀਆਂ ਦੁਆਰਾ ਮੁਢਲੀ ਪੁੱਛਗਿੱਛ ਤੋਂ ਬਾਅਦ, ਪਾਕਿਸਾਤੀ ਘੁਸਪੈਠੀਏ ਨੂੰ ਹੋਰ ਜਾਂਚ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਈਬੀ ਨੂੰ ਪਾਰ ਕਰਨ ਦੇ ਉਸਦੇ ਇਰਾਦਿਆਂ ਜਾਂ ਯੋਜਨਾਵਾਂ ਬਾਰੇ ਜਾਣਨ ਲਈ ਕਿਹਾ ਗਿਆ। ਚੌਕਸ ਬੀਐਸਐਫ ਜਵਾਨਾਂ ਨੇ ਇੱਕ ਵਾਰ ਫਿਰ ਪਾਕਿਸਤਾਨੀ ਘੁਸਪੈਠੀਏ ਨੂੰ ਬਾਰਡਰ ਪਾਰ ਕਰਨ ਦੇ ਮਨਸੂਬੇ ਨੂੰ ਖਤਮ ਕਰਦਿਆਂ ਤੇਜ਼ੀ ਨਾਲ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਆਪਣੀ ਪੇਸ਼ੇਵਰ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ।
- ਧਰਨੇ ਦੌਰਾਨ ਕਾਂਗਰਸ ਆਗੂ ਕੁਲਜੀਤ ਨਾਗਰਾ ਅਤੇ ਡੀਐਸਪੀ ਫਤਿਹਗੜ੍ਹ ਸਾਹਿਬ ਸੁਖਨਾਜ਼ ਗਿੱਲ ਹੋਏ ਆਹਮੋ ਸਾਹਮਣੇ, ਜਾਣੋ ਮਾਮਲਾ - Congress leader Kuljit Singh Nagra
- ਕੰਸਟਰਕਸ਼ਨ ਦੌਰਾਨ ਰਿਮਟ ਯੂਨੀਵਰਸਿਟੀ ਦੀ ਲਾਇਬ੍ਰੇਰੀਅਨ ’ਤੇ ਡਿੱਗੀ ਲੋਹੇ ਦੀ ਪਲੇਟ, ਮੌਕੇ 'ਤੇ ਹੋਈ ਮੌਤ - Rimt University Incident
- ਭਾਜਪਾ ਆਗੂ ਸ਼ਵੇਤ ਮਲਿਕ ਦਾ ਬਿਆਨ, ਕਿਹਾ-ਸ਼ੇਰ-ਏ-ਪੰਜਾਬ ਦਾ ਬੁੱਤ ਲਿਆਂਦਾ ਜਾਵੇਗਾ ਭਾਰਤ - statue of Maharaja Ranjit Singh
3 ਦਿਨ ਪਹਿਲਾਂ ਵੀ ਫੜਿਆ ਗਿਆ ਸੀ ਪਾਕਿਸਤਾਨੀ ਨਾਗਰਿਕ : ਇੱਕ ਹਫਤੇ 'ਚ ਅੰਮ੍ਰਿਤਸਰ ਸਰਹੱਦ ਤੋਂ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਹੈ। 23 ਜੁਲਾਈ ਨੂੰ ਹੀ ਬੀਐਸਐਫ ਨੇ ਇੱਕ ਘੁਸਪੈਠੀਏ ਨੂੰ ਫੜਿਆ ਸੀ। ਪਠਾਨਕੋਟ 'ਚ ਸ਼ੱਕੀ ਵਿਅਕਤੀਆਂ ਦੇ ਨਜ਼ਰ ਆਉਣ ਤੋਂ ਬਾਅਦ ਅੰਮ੍ਰਿਤਸਰ ਸਰਹੱਦ 'ਤੇ ਵੀ ਘੁਸਪੈਠ ਦੀਆਂ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਕਾਰਨ ਬੀਐਸਐਫ ਨੇ ਚੌਕਸੀ ਵਧਾ ਦਿੱਤੀ ਹੈ।