ਹੁਸ਼ਿਆਰਪੁਰ : ਪੰਜਾਬ ਦੀ ਨੌਜਵਾਨ ਪੀੜ੍ਹੀ ਜਿਥੇ ਨਸ਼ੇ ਵਿੱਚ ਗਰਕਦੀ ਹੋਈ ਬਦਨਾਮ ਹੋ ਰਹੀ ਹੈ। ਮੌਤ ਦੇ ਮੂੰਹ 'ਚ ਜਾ ਰਹੀ ਹੈ। ਉਥੇ ਹੀ ਪੰਜਾਬ ਦੇ ਨੌਜਵਾਨ ਅਜਿਹੇ ਵੀ ਹਨ ਜੋ ਵਿਸ਼ਵ ਪੱਧਰ 'ਤੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ। ਖੇਡਾਂ ਵੱਲ ਪ੍ਰਫੁਲਿਤ ਹੋ ਰਹੇ ਹਨ ਅਤੇ ਆਪਣੇ ਸਰੀਰ ਨੂੰ ਬਰਬਾਦ ਨਾ ਕਰਦਿਆਂ ਚੰਗੀ ਖੁਰਾਕ ਅਤੇ ਕੜੀ ਮਿਹਨਤ ਕਰਦੇ ਹੋਏ ਅਜਿਹੇ ਸਥਾਨ 'ਤੇ ਪਹੁੰਚ ਰਹੇ ਹਨ ਜਿਥੇ ਲੋਕਾਂ ਨੂੰ ਮਾਨ ਮਹਿਸੂਸ ਹੁੰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਹੁਸ਼ਿਆਰਪੁਰ 'ਚ ਜਿਥੇ ਹਾਲ ਹੀ 'ਚ ਥਾਈਂਲੈਡ 'ਚ ਯੂਡਬਲਿਊਲਐਸਐਫਐਫ ਵੱਲੋਂ ਕਰਵਾਏ ਗਏ ਬਾਡੀ ਬਿਲਡਿੰਗ ਮੁਕਾਬਲੇ 'ਚ ਹੁਸ਼ਿਆਰਪੁਰ ਦੇ 2 ਨੌਜਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਸੋਨੇ ਦੇ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਦੁਨੀਆ ਭਰ 'ਚ ਰੁਸ਼ਨਾਇਆ ਏ।
15 ਦੇਸ਼ਾਂ ਦੇ ਨੌਜਵਾਨਾਂ ਨੂੰ ਪਛਾੜਿਆ : ਜਾਣਕਾਰੀ ਦਿੰਦਿਆਂ ਨੌਜਵਾਨ ਤਜਿੰਦਰ ਸਿੰਘ ਅਤੇ ਹਿਮਾਂਸ਼ੂ ਤਕਿਆਰ ਨੇ ਦੱਸਿਆ ਕਿ ਇਸ ਮੁਕਾਬਲੇਬਾਜ਼ੀ 'ਚ ਦੁਨੀਆਂ ਭਰ ਦੇ 15 ਦੇਸ਼ਾਂ ਤੋਂ ਆਏ ਨੌਜਵਾਨਾਂ ਨੇ ਭਾਗ ਲਿਆ ਸੀ ਤੇ ਇਸ ਮੁਕਾਬਲੇ 'ਚ ਸਾਡੇ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਗੋਡਲ ਦੇ ਮੈਡਲ ਜਿੱਤੇ ਗਏ ਨੇ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਆਪਣੇ ਆਪ 'ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹਾਯ ਕਿ ਅਸੀਂ ਵੀ ਆਪਣੇ ਜਿ਼ਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਇਹਨਾਂ ਨੌਜਵਾਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਵਿਸ਼ਵ ਪੱਧਰ 'ਤੇ ਮੁਕਾਬਲਿਆਂ 'ਚ ਭਾਗ ਲੈ ਕੇ ਹੁਸ਼ਿਆਰਪੁਰ ਦਾ ਨਾਮ ਹੋਰ ਵੀ ਜਿ਼ਆਦਾ ਰੋਸ਼ਨ ਕਰਾਂਗੇ।
ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨ : ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਉਹ ਖੁਦ ਹੀ ਆਪਣੇ ਵਲੋਂ ਪੈਸੇ ਖਰਚ ਕਰਕੇ ਥਾਈਂਲੈਂਡ ਗਏ ਸਨ ਤੇ ਇਸ ਮੁਕਾਬਲੇ ਲਈ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਮੱਦਦ ਨਹੀਂ ਕੀਤੀ ਗਈ। ਇਸ ਮੌਕੇ ਉਨ੍ਹਾਂ ਹੋਰਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਜਿਹੀਆਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣ ਤੇ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਇੱਕ ਚੰਗੀ ਅਤੇ ਤੰਦਰੁਸਤ ਜਿ਼ੰਦਗੀ ਬਤੀਤ ਕਰਨ। ਨਸ਼ੇ ਨਾਲ ਤੁਹਾਡੀ ਜ਼ਿੰਦਗੀ ਕੁਝ ਦਿਨਾਂ ਦੀ ਹੈ ਅਤੇ ਚੰਗਾ ਖਾਣਾ ਪੀਨਾ ਅਤੇ ਮਿਹਨਤ ਤੁਹਾਨੂੰ ਚੰਗੀ ਜ਼ਿੰਦਗੀ ਤਾਂ ਦਿੰਦੀ ਹੀ ਹੈ ਨਾਲ ਹੀ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਨਾਲ ਭਵਿੱਖ ਵਿੱਚ ਸਫਲਤਾ ਵੀ ਮਿਲਦੀ ਹੈ।