ETV Bharat / state

ਪਾੜ੍ਹਿਆਂ ਦੇ ਪਰਚੇ 'ਚ ਅਰਵਿੰਦ ਕੇਜਰੀਵਾਲ 'ਫੇਲ੍ਹ', ਭਾਜਪਾ ਆਗੂ ਵਿਨੀਤ ਜੋਸ਼ੀ ਨੇ ਸੁਣਾਈਆਂ ਖਰੀਆਂ - Lok Sabha Elections

ਦਿੱਲੀ ਦੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ ਦੇ ਮਾਮਲੇ 'ਚ ਭਾਜਪਾ ਆਗੂ ਵਿਨੀਤ ਜੋਸ਼ੀ ਵਲੋਂ 'ਆਪ' ਸੁਮਰੀਮੋ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾੜ੍ਹਿਆਂ ਦੇ ਪਰਚੇ 'ਚ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਹਾਈ ਕੋਰਟ ਅਦਾਲਤ ਨੇ ਫੇਲ੍ਹ ਕਰ ਦਿੱਤਾ ਹੈ।

author img

By ETV Bharat Punjabi Team

Published : Apr 27, 2024, 8:28 PM IST

ਵਿਨੀਤ ਜੋਸ਼ੀ ਵਲੋਂ ਕੇਜਰੀਵਾਲ 'ਤੇ ਨਿਸ਼ਾਨਾ
ਵਿਨੀਤ ਜੋਸ਼ੀ ਵਲੋਂ ਕੇਜਰੀਵਾਲ 'ਤੇ ਨਿਸ਼ਾਨਾ

ਚੰਡੀਗੜ੍ਹ: ਪਾੜ੍ਹਿਆਂ (ਵਿਦਿਆਰਥੀਆਂ) ਦੇ ਪਰਚੇ (ਕੇਸ) 'ਚ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਹਾਈ ਕੋਰਟ ਅਦਾਲਤ ਨੇ ਫੇਲ੍ਹ ਕਰ ਦਿੱਤਾ ਹੈ। ਅਸਲ 'ਚ ਉੱਚ ਅਦਾਲਤ ਦੀਆਂ ਦਲੀਲਾਂ ਭਾਜਪਾ ਵੱਲੋਂ ਅਰਵਿੰਦ ਕੇਜਰੀਵਾਲ ਉੱਤੇ ਕੱਟੜ ਇਮਾਨਦਾਰ ਨਹੀਂ ਸਗੋਂ ਸਿਆਸੀ ਬੇਈਮਾਨ ਹੋਣ ਦੇ ਇਲਜ਼ਾਮਾਂ ਨੂੰ ਸਹੀ ਸਾਬਤ ਕਰ ਰਹੀਆਂ ਹਨ। ਇਹ ਇਲਜ਼ਾਮ ਭਾਜਪਾ ਲੀਡਰ ਵਿਨੀਤ ਜੋਸ਼ੀ ਵਲੋਂ ਲਾਏ ਗਏ ਹਨ।

ਵਿਦਿਆਰਥੀਆਂ ਨੂੰ ਨਹੀਂ ਮਿਲੀਆਂ ਕਿਤਾਬਾਂ: ਇਹ ਸਿਆਸੀ ਬਾਣ ਚਲਾਉਂਦਿਆਂ ਪੰਜਾਬ ਭਾਜਪਾ ਮੀਡੀਆ ਸੈੱਲ ਦੇ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਕਿ ਦਿੱਲੀ ਦੀ ਸ਼ਰਾਬ ਨੀਤੀ ਘੁਟਾਲੇ ਤਹਿਤ ਤਿਹਾੜ ਜੇਲ੍ਹ 'ਚ ਬੰਦ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਸਰਕਾਰ ਨੇ ਨਗਰ ਨਿਗਮ (ਐਮਸੀਡੀ) ਦੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਕਿਤਾਬਾਂ ਨਾ ਮਿਲਣ ਦੇ ਮੁੱਦੇ ਉੱਤੇ ਇੱਕ ਕੇਸ 'ਚ ਨਾ ਸਿਰਫ ਨੈਤਿਕਤਾ ਦਾ ਪਾਠ ਪੜ੍ਹਾਇਆ ਹੈ, ਸਗੋਂ ਸੱਤਾ ਦੇ ਹਾਬੜੇ 'ਚ ਕੌਮੀ ਹਿੱਤ ਵਿਸਾਰਨ ਵਰਗੀ ਤਲਖ਼ ਟਿੱਪਣੀ ਵੀ ਕੀਤੀ ਹੈ।

ਈਡੀ ਦੇ ਸੰਮਨ ਕੀਤੇ ਨਜ਼ਰਅੰਦਾਜ: ਜੋਸ਼ੀ ਨੇ ਦਿੱਲੀ ਦੀ ਸ਼ਰਾਬ ਨੀਤੀ ਤਹਿਤ ਵੱਖ-ਵੱਖ ਅਦਾਲਤਾਂ 'ਚ ਚੱਲ ਰਹੇ ਮੁੱਕਦਮਿਆਂ ਦੌਰਾਨ ਅਰਵਿੰਦ ਕੇਜਰੀਵਾਲ ਦੀ ਸ਼ੱਕੀ ਭੂਮਿਕਾ ਤਹਿਤ ਵੱਖ-ਵੱਖ ਲਏ ਸਟੈਂਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ 9 ਵਾਰ ਈਡੀ ਦੇ ਸੰਮਨ ਨੂੰ ਲੈ ਕੇ 'ਮੈਂ ਨਾ ਮਾਨੂ' ਦੀ ਰੱਟ ਲਗਾਈ ਬੈਠੇ ਰਹੇ। ਫਿਰ ਉਹ ਦਿੱਲੀ ਦੀਆਂ ਹੇਠਲੀਆਂ ਅਦਾਲਤਾਂ 'ਚ ਗਏ ਕਿ ਸੰਮਨ ਗੈਰ-ਕਾਨੂੰਨੀ ਹਨ, ਜਿਸ ਨੂੰ ਜੱਜਾਂ ਨੇ ਮੁੱਢੋਂ ਹੀ ਨਕਾਰ ਦਿੱਤਾ। ਇਸੇ ਤਰ੍ਹਾਂ ਉਹ ਗ੍ਰਿਫਤਾਰੀ ਸਬੰਧੀ ਸਵਾਲਾਂ ਦੇ ਜਵਾਬ ਦੇਣ 'ਚ ਵੀ ਅਸੱਮਰਥ ਰਹੇ।

ਗ੍ਰਿਫਤਾਰੀ ਨੂੰ ਚੁਣੌਤੀ ਦੇਣ ਦੀ ਪਟੀਸ਼ਨ ਰੱਦ: ਜੋਸ਼ੀ ਨੇ ਕਿਹਾ ਕਿ ਫਿਰ ਉਹ ਦਿੱਲੀ ਹਾਈ ਕੋਰਟ ਪੁੱਜੇ ਤੇ ਖੁਦ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ। ਉਥੇ ਵੀ ਪਹਿਲਾਂ ਵਾਂਗ ਹੀ ਆਪ ਸੁਪਰੀਮੋ ਨੂੰ ਮੂੰਹ ਦੀ ਖਾਣੀ ਪਈ ਤੇ ਦਿੱਲੀ ਹਾਈ ਕੋਰਟ ਨੇ ਗ੍ਰਿਫਤਾਰੀ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇੰਨਾਂ ਹੀ ਨਹੀਂ ਅਰਵਿੰਦ ਕੇਜਰੀਵਾਲ ਵੱਲੋਂ ਈਡੀ ਉੱਤੇ ਸਿਆਸੀ ਰੰਜਿਸ਼ ਤਹਿਤ ਕਾਰਵਾਈ ਦੀ ਦਲੀਲ ਨੂੰ ਸਿਰੇ ਤੋਂ ਨਕਾਰਦਿਆਂ ਦਿੱਲੀ ਹਾਈ ਕੋਰਟ ਨੇ ਵਾਅਦਾ ਮਾਫ ਗਵਾਹ ਉੱਤੇ ਉਂਗਲ ਉਠਾਉਣ ਨੂੰ ਵੀ ਸਿੱਧਾ-ਸਿੱਧਾ ਅਦਾਲਤੀ ਕੰਮ-ਕਾਜ 'ਚ ਦਖਲ ਦੇਣਾ ਤੱਕ ਕਰਾਰ ਦਿੱਤਾ।

ਸ਼ਰਾਬ ਨੀਤੀ ਘੁਟਾਲੇ ਦਾ ਕਿੰਗਪਿੰਨ: ਜੋਸ਼ੀ ਨੇ ਦੱਸਿਆ ਕਿ ਦੇਸ਼ ਦੀ ਸਰਵ ਉੱਚ ਅਦਾਲਤ ਸੁਪਰੀਮ ਕੋਰਟ 'ਚ ਈਡੀ ਨੇ ਇਸੇ ਹਫਤੇ ਦੇ ਵੀਰਵਾਰ ਨੂੰ ਉਕਤ ਤੱਥਾਂ ਨੂੰ ਆਧਾਰ ਬਣਾ ਕੇ ਹੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਘੁਟਾਲੇ ਦਾ ਕਿੰਗਪਿੰਨ ਤੇ ਮੁੱਖ ਸਾਜ਼ਿਸ਼ਕਰਤਾ ਤੱਕ ਦੱਸਿਆ ਹੈ। ਜੋਸ਼ੀ ਨੇ ਕਿਹਾ ਕਿ 'ਆਪ' ਸੁਪਰੀਮੋ ਕੇਜਰੀਵਾਲ ਦੇ ਵਿਵਾਦਾਂ ਦਾ ਸਿਲਸਿਲਾ ਸਿਰਫ ਦਿੱਲੀ ਤੱਕ ਸੀਮਤ ਨਹੀਂ ਹੈ।

ਮਜੀਠੀਆ ਉੱਤੇ ਲਾਏ ਇਲਜ਼ਾਮਾਂ 'ਤੇ ਮੁਆਫ਼ੀ: ਵਿਨੀਤ ਜੋਸ਼ੀ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਉਨ੍ਹਾਂ ਨੇ ਪਹਿਲਾਂ ਬਿਕਰਮ ਮਜੀਠੀਆ ਉੱਤੇ ਡਰੱਗ ਤਸਕਰੀ ਵਰਗੇ ਗੰਭੀਰ ਇਲਜ਼ਾਮ ਲਾਏ ਤੇ ਫਿਰ ਅਦਾਲਤ 'ਚ ਮਾਫੀ ਮੰਗ ਲਈ। ਇਸੇ ਤਰ੍ਹਾਂ ਦਾ ਯੂ ਟਰਨ ਮਾਣਹਾਨੀ ਦੇ ਵੱਖ-ਵੱਖ ਮਾਮਲਿਆਂ 'ਚ ਵੀ ਲਿਆ ਗਿਆ।

'ਸੱਤਾ ਦੀ ਭੁੱਖੀ ਹੈ AAP': ਪੰਜਾਬ ਭਾਜਪਾ ਮੀਡੀਆ ਸੈਲ ਦੇ ਮੁਖੀ ਵਿਨੀਤ ਜੋਸ਼ੀ ਨੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਜਦੋਂ ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਸੱਤਾ ਦਾ ਭੁੱਖੜ ਤੱਕ ਗਰਦਾਨ ਦਿੱਤਾ ਹੈ, ਕੀ ਉਹ ਹਾਲੇ ਵੀ ਮੁੱਖ ਮੰਤਰੀ ਦੇ ਅਹੁਦੇ ਉੱਤੇ ਬਣੇ ਰਹਿਣਾ ਚਾਹੁੰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.