ETV Bharat / state

ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਭਰਿਆ ਨਾਮਜ਼ਦਗੀ ਪੱਤਰ, ਕੇਂਦਰੀ ਮੰਤਰੀ ਨੇ ਦਿੱਤਾ ਸਮਰਥਨ - Bjp Candidate Taranjit Singh Sandhu

author img

By ETV Bharat Punjabi Team

Published : May 10, 2024, 4:06 PM IST

ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵਲੋਂ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ। ਇਸ ਮੌਕੇ ’ਤੇ ਉਨ੍ਹਾਂ ਦੇ ਨਾਲ ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਵੀ ਮੌਜੂਦ ਸਨ। ਉਨ੍ਹਾਂ ਇਹ ਨਾਮਜ਼ਦਗੀ ਪੱਤਰ ਜ਼ਿਲ੍ਹਾ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਿਆਮ ਥੋਰੀ ਨੂੰ ਜਮਾ ਕਰਵਾਏ।

BJP candidate Taranjit Singh Sandhu Samani filed his nomination papers Today
ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਭਰਿਆ ਨਾਮਾਂਕਨ ਪੱਤਰ,ਕੇਂਦਰੀ ਮੰਤਰੀ ਨੇ ਦਿੱਤਾ ਸਮਰਥਣ (ETV BHARAT AMRITSAR)
ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਭਰਿਆ ਨਾਮਾਂਕਨ ਪੱਤਰ (ETV BHARAT AMRITSAR)

ਅੰਮ੍ਰਿਤਸਰ : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਚੋਣਾਂ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ । ਇਸ ਮੌਕੇ ਉਨ੍ਹਾਂ ਨਾਲ ਵਿਦੇਸ਼ ਮੰਤਰੀ ਡਾ.ਜੈ ਸ਼ੰਕਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਤਰਨਜੀਤ ਸਿੰਘ ਸੰਧੂ ਸਮੁੰਦਰੀ ਦਾ ਕਾਫ਼ਲਾ ਸਵੇਰੇ ਸਾਢੇ ਨੌਂ ਵਜੇ ਸਥਾਨਕ ਨਾਵਲਟੀ ਚੌਕ ਤੋਂ ਰੋਡ ਸ਼ੋਅ ਕਰਦਿਆਂ ਸਾਢੇ ਗਿਆਰਾਂ ਵਜੇ ਜ਼ਿਲ੍ਹਾ ਕਚਹਿਰੀ ਡੀ ਸੀ ਦਫ਼ਤਰ ਵਿਖੇ ਪਹੁੰਚਿਆ। ਸੰਧੂ ਸਮੁੰਦਰੀ ਬਤੌਰ ਭਾਜਪਾ ਉਮੀਦਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਨਾਮਜ਼ਦਗੀ ਕਾਗ਼ਜ਼ ਦਾਖਲ ਕੀਤੇ।

ਜਿੱਤ ਦਾ ਪੁਰਾ ਭਰੋਸਾ: ਵਿਦੇਸ਼ ਮੰਤਰੀ ਡਾਂ ਜੈ ਸ਼ੰਕਰ ਨੇ ਕਿਹਾ ਕਿ ਸਾਨੂੰ ਪੁਰਾ ਯਕੀਨ ਹੈ ਅਤੇ ਪੂਰਾ ਵਿਸ਼ਵਾਸ ਹੈ ਕਿ ਅੰਮ੍ਰਿਤਸਰ ਦੀ ਜਨਤਾ ਤਰਨਜੀਤ ਸਿੰਘ ਨੂੰ ਮੌਕਾ ਦੇ ਕੇ ਦਿੱਲੀ ਭੇਜੇਗੀ ਅਤੇ ਪੰਜਾਬ ਅਤੇ ਅੰਮ੍ਰਿਤਸਰ ਦਾ ਪੱਖ ਲੋਕਸਭਾ ਵਿੱਚ ਰੱਖਣ ਵਿੱਚ ਤਰਨਜੀਤ ਸਿੰਘ ਸੰਧੂ ਇੱਕ ਬੇਹਤਰ ਉਮੀਦਵਾਰ ਹੈ ਅਤੇ ਅਜ ਸਾਨੂੰ ਇਹਨਾ ਦੇ ਨਾਮਕਨ ਭਰਵਾਉਣ ਵੇਲੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੇ।

ਰਵਨੀਤ ਬਿੱਟੂ ਨੇ ਭਰਿਆ ਨਾਮਾਂਕਨ ਪਤੱਰ : ਉਥੇ ਹੀ ਜੇਕਰ ਗੱਲ ਕੀਤੀ ਜਾਵੇ ਹੋਰਣਾਂ ਭਾਜਪਾ ਦੇ ਉਮੀਦਵਾਰਾਂ ਦੀ ਤਾਂ ਲੁਧਿਆਣਾ ਦੇ ਭਾਜਪਾ ਆਗੂ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਅੱਜ ਨਾਮਜ਼ਦਗੀ ਪੱਤਰ ਭਰਨ ਦੇ ਲਈ, ਜਿੱਥੇ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ 'ਤੇ ਰੋਡ ਸ਼ੋਅ ਕੀਤਾ ਗਿਆ। ਉੱਥੇ ਹੀ, ਉਨ੍ਹਾਂ ਵੱਲੋਂ ਆਪਣੀ ਪੁਸ਼ਤੈਨੀ ਕਾਰ ਦੀ ਵਰਤੋਂ ਕਰਕੇ ਨਾਮਜ਼ਦਗੀ ਪੱਤਰ ਭਰਿਆ ਜਾ ਰਿਹਾ ਹੈ। ਰਵਨੀਤ ਬਿੱਟੂ ਹਰ ਵਾਰ ਜਦੋਂ ਵੀ ਲੋਕ ਸਭਾ ਚੋਣਾਂ ਵਿੱਚ ਨਾਮਜ਼ਦਗੀ ਭਰਨ ਲਈ ਆਉਂਦੇ ਹਨ, ਤਾਂ ਉਹ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੀ ਅੰਬੈਸਡਰ ਕਾਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਉਂਦੇ ਹਨ, ਉਹ ਇਸ ਨੂੰ ਆਪਣੀ ਲੱਕੀ ਕਾਰ ਵੱਜੋਂ ਮੰਨਦੇ ਹਨ।

ਰਵਨੀਤ ਬਿੱਟੂ ਦਾ ਮੰਨਣਾ ਹੈ ਕਿ ਜਦੋਂ ਵੀ ਇਹ ਕਾਰ ਵਿੱਚ ਉਹ ਨਾਮਜ਼ਦਗੀ ਪੱਤਰ ਭਰਨ ਲਈ ਆਉਂਦੇ ਹਨ, ਉਨ੍ਹਾਂ ਜੋ ਉਨ੍ਹਾਂ ਦੀ ਜਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ ਅਤੇ ਨਾਲ ਹੀ, ਇਸ ਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਵੀ ਉਮੀਦਾਂ ਹਨ, ਕਿਉਂਕਿ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਲਈ, ਉਨ੍ਹਾਂ ਦੇ ਦਾਦਾ ਨੇ ਅਹਿਮ ਭੂਮਿਕਾ ਨਿਭਾਈ ਸੀ ਅਤੇ ਅੱਗੇ ਇਹ ਜਿੰਮੇਵਾਰੀ ਹੁਣ ਉਨ੍ਹਾਂ ਦੇ ਮੋਢਿਆਂ ਉੱਤੇ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.