ETV Bharat / state

ਕਿਸਾਨਾਂ ਵੱਲੋਂ ਵਿਰੋਧ ਕਰਨ 'ਤੇ ਬੋਲੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ - BJP candidate from Amritsar

ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡਾਂ ਅੰਦਰ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਰੋਡ ਸ਼ੋਅ ਦੇ ਵਿਰੋਧ 'ਤੇ ਟਿੱਪਣੀ ਕੀਤੀ ਹੈ ਉਹਨਾਂ ਕਿਹਾ ਕਿ ਮੈਂ ਆਪ ਕਿਸਾਨ ਪਰਿਵਾਰ ਤੋਂ ਹਾਂ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਹਾਂ। ਇਹ ਵਿਰੋਧ ਕਰਨਾ ਗਲਤ ਹੈ।

BJP candidate from Amritsar, Taranjit Singh Sandhu, spoke on the farmers' protest
ਕਿਸਾਨਾਂ ਵੱਲੋਂ ਵਿਰੋਧ ਕਰਨ 'ਤੇ ਬੋਲੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ
author img

By ETV Bharat Punjabi Team

Published : Apr 7, 2024, 8:36 AM IST

ਕਿਸਾਨਾਂ ਵੱਲੋਂ ਵਿਰੋਧ ਕਰਨ 'ਤੇ ਬੋਲੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ

ਅੰਮ੍ਰਿਤਸਰ : ਇਹਨੀ ਦਿਨੀਂ ਸਿਆਸੀ ਗਲਿਆਰਿਆਂ ਵਿੱਚ ਦਲ ਬਦਲੀਆਂ ਦਾ ਦੌਰ ਜਾਰੀ ਹੈ। ਇਸ ਨੂੰ ਲੈਕੇ ਆਮ ਲੋਕ ਆਗੂਆਂ ਤੋਂ ਆਹਤ ਨਜ਼ਰ ਆ ਰਹੇ ਹਨ ਅਤੇ ਦਲ ਬਦਲਣ ਵਾਲੇ ਆਗੂਆਂ ਦਾ ਵਿਰੋਧ ਵੀ ਕਰ ਰਹੇ ਹਨ। ਇਸ ਹੀ ਤਹਿਤ ਬੀਤੇ ਦਿਨੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡਾਂ ਅੰਦਰ ਭਾਜਪਾ ਆਗੂਆਂ ਦੇ ਵਿਰੋਧ ਦੀ ਦਿੱਤੀ ਗਈ ਕਾਲ ਦੇ ਤਹਿਤ ਅਤੇ ਅੰਮ੍ਰਿਤਸਰ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਰੋਡ ਸ਼ੋਅ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ।

ਜਿਸ ਨੂੰ ਲੈਕੇ ਹੁਣ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਤੇਜਾ ਸਿੰਘ ਸਮੁੰਦਰੀ ਅਤੇ ਉਸ ਵੇਲੇ ਦੇ ਆਗੂ ਅੰਗਰੇਜਾਂ ਦੇ ਖਿਲਾਫ ਖੜ੍ਹੇ ਹੋਏ ਸੀ। ਕਿ ਸਾਡੇ ਗੁਰਦੁਆਰੇ ਖੁੱਲੇ ਹੋਣ ਅਤੇ ਕੋਈ ਵੀ ਇੱਥੇ ਆ ਕੇ ਮੱਥਾ ਟੇਕ ਸਕੇ। ਮੈਂ ਵੀ ਮੱਥਾ ਟੇਕਣ ਲਈ ਆਇਆ ਸੀ ਅਤੇ ਮੇਰਾ ਇਥੇ ਮੱਥਾ ਟੇਕਣ ਦਾ ਵਿਰੋਧ ਕਰ ਰਹੇ ਸੀ ਤਾਂ ਇਹ ਮਾੜੀ ਗੱਲ ਹੈ। ਗੱਲ ਬਾਤ ਕਰਦਿਆਂ ਉਹਨਾਂ ਕਿਹਾ ਕਿ ਬਰਤਾਨੀਆ ਸਰਕਾਰ ਦੀਆਂ ਡਾਂਗਾਂ ਉਸ ਸਮੇਂ ਸਾਨੂੰ ਮੱਥਾ ਟੇਕਣ ਲਈ ਨਹੀਂ ਰੋਕ ਸਕੀਆਂ ਤਾਂ ਸਾਨੂੰ ਮੱਥਾ ਟੇਕਣ ਤੋਂ ਕੌਣ ਰੋਕੇਗਾ।

ਕਿਸਾਨਾਂ ਦੇ ਹੱਕ 'ਚ ਕੀਤੀ ਹਮੇਸ਼ਾ ਗੱਲ : ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਮੈ ਜਦੋਂ ਵੀ ਕੋਈ ਵੀ ਗੱਲ ਕੀਤੀ ਹੈ ਕਿਸਾਨਾਂ ਦੇ ਹੱਕ ਵਿੱਚ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਕਰ ਰਹੇ ਹਾਂ ਉਹਦੀਆਂ ਕੰਕਰੀਟ ਪ੍ਰਪੋਜਲ ਵੀ ਦੇ ਰਿਹਾ ਹਾਂ। ਸਾਡੇ ਜਿਹੜੀਆਂ ਸਬਜੀਆਂ ਫਰੂਟ ਉੱਗਦੇ ਹਨ ਜਿਵੇਂ ਮਟਰ, ਆਲੂ, ਟਮਾਟਰ ਹੋਰ ਵੀ ਕਈ ਚੀਜ਼ਾਂ ਹੋਣ ਉਹਨਾਂ ਨੂੰ ਲੈਕੇ ਅਸੀਂ ਕਿਸਾਨਾਂ ਦੀ ਗੱਲ ਕਰਦੇ ਹਾਂ। ਪਰ ਕਿਸਾਨ ਵਿਰੋਧ ਕਿਓਂ ਕਰ ਰਹੇ ਹਨ।

ਉਹਨਾਂ ਕਿਹਾ ਕਿ ਮਟਰਾਂ ਦੀ 35 ਰੁਪਏ ਦੁਬਈ 'ਚ 350 ਹੈ ਤੇ ਇੰਗਲੈਂਡ ਵਿੱਚ 1300 ਹੈ। ਵਾਰ-ਵਾਰ ਇੱਥੋਂ ਦੀ ਰਾਜਾਸੰਸੀ ਦੀ ਕਾਰਗੋ ਫੈਸਿਲਿਟੀ ਸਿਰਫ 20% ਕੰਮ ਕਰ ਰਹੀ ਹੈ, ਉਸ ਨੂੰ 100% ਕੰਮ ਕਰਨਾ ਚਾਹੀਦਾ ਹੈ। ਉਸ ਦੇ ਬਾਰੇ ਵੀ ਗੱਲ ਕਰਨੀ ਹੈ ਕਿਸਾਨਾਂ ਦੀ ਇਨਕਮ ਇੰਡਸਟਰੀ ਵਧਾਵੇ ਕਾਰਪੋਰੇਟ ਵਧਾਵੇ ਜਾਂ ਯੂਨੀਅਨ ਵਾਲੇ ਵਧਾਉਣ। ਉਹਨਾਂ ਕਿਹਾ ਕਿ ਮੈਂ ਵੀ ਕਿਸਾਨ ਪਰਿਵਾਰ ਤੋਂ ਹਾਂ, ਮੇਰੀ ਜਮੀਨ ਵੀ ਇਸ ਹੀ ਇਲਾਕੇ ਵਿੱਚ ਹੈ, ਹਮੇਸ਼ਾ ਕਿਸਾਨਾਂ ਦੇ ਹੱਕ ਵਿੱਚ ਕੀ ਸੋਚਿਆ ਹੈ ਪਰ ਜੇਕਰ ਫਿਰ ਵੀ ਉਹਨਾਂ ਨੇ ਵਿਰੋਧ ਕਰਨਾ ਹੈ ਤੇ ਮੈਂ ਇਸ ਵਿਚ ਕੁੱਝ ਨਹੀਂ ਕਰ ਸਕਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.