ਬਠਿੰਡਾ : ਨਸ਼ਿਆਂ ਖਿਲਾਫ ਸਖਤ ਪੁਲਿਸ ਪ੍ਰਸ਼ਾਸਨ ਵੱਲੋਂ ਅੱਜ ਤੜਕੇ ਹੀ ਆਪਣੇ ਹੀ ਅਧਿਕਾਰੀ ਦੇ ਘਰ ਵਿੱਚ ਵੀ ਛਾਪੇਮਾਰੀ ਕੀਤੀ ਗਈ। ਭਾਰੀ ਪੁਲਿਸ ਬਲ ਅਤੇ ਐਸਟੀਐਫ ਦੀਆਂ ਟੀਮਾਂ ਨੇ ਬਠਿੰਡਾ ਅਤੇ ਮੌੜ ਮੰਡੀ ਵਿਖੇ ਡਰੱਗ ਇੰਸਪੈਕਟਰ ਦੇ ਘਰਾਂ 'ਤੇ ਰੇਡ ਕੀਤੀ। ਇਹ ਰੇਡ ਤੜਕੇ 6 ਵਜੇ ਮੌੜ ਮੰਡੀ ਅਤੇ ਬਠਿੰਡਾ ਵਿਖੇ ਡਰੱਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਘਰ ਕੀਤੀ ਗਈ । ਇਸ ਦੀ ਅਗਵਾਈ ਦੋ ਵੱਖ ਵੱਖ ਡੀਐਸਪੀ ਤਜਿੰਦਰ ਪਾਲ ਸਿੰਘ ਅਤੇ ਬਠਿੰਡਾ ਵਿਖੇ ਡੀਐਸਪੀ ਪਰਮਜੀਤ ਸਿੰਘ ਡੋਰ ਵੱਲੋਂ ਕੀਤੀ ਗਈ।
ਮਿਲੀ ਜਾਣਕਾਰੀ ਮੁਤਾਬਿਕ ਡਰੱਗ ਇੰਸਪੈਕਟਰ ਨੇ ਨਸ਼ਾ ਤਸਕਰਾਂ ਨਾਲ ਮਿਲ ਕੇ ਬੇਨਾਮੀ ਜਾਇਦਾਦ ਬਣਾਈ ਹੈ, ਇਸ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਸ਼ਿਸ਼ਾਨ ਮਿੱਤਲ ਦਾ ਨਾਮ ਨਸ਼ਾ ਤਸਕਰਾਂ ਨਾਲ ਜੁੜਿਆ ਹੈ ਉਦੋਂ ਤੋਂ ਹੀ ਉਹ ਛੁੱਟੀ 'ਤੇ ਚੱਲ ਰਹੇ ਹਨ। ਹੁਣ ਪੁਲਿਸ ਵੱਲੋਂ ਉਹਨਾਂ ਦੇ ਖਾਤਿਆਂ ਦੀ ਜਾਂਚ ਕੀਤੀ ਜਾਵੇਗੀ।
ਮੋਹਾਲੀ 'ਚ ਦਰਜ ਕੀਤਾ ਗਿਆ ਮਾਮਲਾ: ਦੱਸਣਯੋਗ ਹੈ ਕਿ ਬੀਤੇ ਦਿਨੀਂ ਐਸਟੀਐਫ ਵੱਲੋਂ ਮੋਹਾਲੀ ਵਿਖੇ ਦਰਜ ਕੀਤੇ ਗਏ ਮਾਮਲੇ ਦੇ ਸਬੰਧ ਵਿੱਚ ਜਾਂਚ ਕਰਨ ਪਹੁੰਚੇ ਸਨ। ਮੌੜ ਮੰਡੀ ਡੀਐਸਪੀ ਦੀ ਅਗਵਾਈ ਵਿੱਚ ਐਸ ਟੀ ਐਫ ਵੱਲੋਂ ਕੀਤੀ ਗਈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਕੁਝ ਦਸਤਾਵੇਜ਼ ਅਤੇ ਗੱਡੀ ਦੇ ਕਾਗਜ਼ਾਤ ਲਏ ਕਬਜ਼ੇ 'ਚ ਲਏ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਫਿਲਹਾਲ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਕਹਿਣ 'ਤੇ ਰੇਡ ਕੀਤੀ ਗਈ ਹੈ ਅਤੇ ਅਜੇ ਹੋਰ ਵੀ ਥਾਵਾਂ ਦੀ ਜਾਂਚ ਕੀਤੀ ਜਾਵੇਗੀ।
- ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਤੋਂ ਫੇਰ ਵੱਟਿਆ ਪਾਸਾ !
- ਪੰਜਾਬ 'ਚ ਪੁਲਿਸ ਦਾ ਐਕਸ਼ਨ; ਸ਼ੱਕੀ ਨਸ਼ਾ ਤਸਕਰਾਂ ਦੇ ਘਰਾਂ 'ਚ ਛਾਪੇਮਾਰੀ, ਨਸ਼ਾ ਤਸਕਰਾਂ ਨੂੰ ਪੁਲਿਸ ਦੀ ਸਿੱਧੀ ਚੇਤਾਵਨੀ - CASO Operation In Punjab
- ਰਿਸ਼ਤੇਦਾਰ ਦੀ ਸਲਾਹ ਦਿੱਤੀ ਬਣੀ ਰੁਜ਼ਗਾਰ, ਮਨੁੱਖੀ ਸਿਹਤ ਨੂੰ ਨਿਰੋਗ ਕਰਨ ਲਈ ਨੌਜਵਾਨ ਵੱਲੋਂ ਵੱਖਰਾ ਉਪਰਾਲਾ, ਦੇਖੋ ਵੀਡੀਓ - Treating people with juice
- ਭਾਰਤ-ਪਾਕਿ ਸਰਹੱਦ ਤੋਂ ਕਰੀਬ 15 ਕਰੋੜ ਦੀ ਹੈਰੋਇਨ, ਲੱਖਾਂ ਰੁਪਏ ਡਰੱਗ ਮਨੀ ਸਣੇ 2 ਨਸ਼ਾ ਤਸਕਰ ਗ੍ਰਿਫਤਾਰ - India Pak Border Heroin Seized
ਜ਼ਿਕਰਯੋਗ ਹੈ ਕਿ ਸ਼ਿਸ਼ਾਨ ਮਿੱਤਲ ਅਕਸਰ ਹੀ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਨਜ਼ਰ ਆਉਂਦੇ ਹਨ। ਉਹਨਾਂ ਵਲੋਂ ਹੁਣ ਤੱਕ ਨਸ਼ੀਲੀ ਦਵਾਈਆਂ ਦੇ ਸੈਂਕੜੇ ਮਾਮਲੇ ਉਜਾਗਰ ਕਰਕੇ ਕਾਰਵਾਈ ਕੀਤੀ ਜਾ ਚੁਕੀ ਹੈ।