ETV Bharat / state

ਬੀਬੀ ਜਗੀਰ ਕੌਰ ਅੱਜ ਘਰ ਵਾਪਸੀ, ਸ਼੍ਰੋਮਣੀ ਅਕਾਲੀ ਦਲ 'ਚ ਹੋਵੇਗੀ ਮੁੜ ਵਾਪਸੀ - Bibi Jagir Kaur returns home

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੀ ਲੀਡਰ ਰਹੀ ਬੀਬੀ ਜਗੀਰ ਕੌਰ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਘਰ ਵਾਪਸੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਅਕਾਲੀ ਸੀ ਅਤੇ ਅਕਾਲੀ ਰਹਾਂਗੀ। ਇਸ ਫੈਸਲੇ ਦਾ ਸਵਾਗਤ ਕਰਦਿਆਂ ਹਲਕੇ ਦੇ ਵਰਕਰਾਂ ਵਲੋਂ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ ਗਿਆ ਹੈ।

Bibi Jagir Kaur returns to Shiromani Akali Dal

author img

By ETV Bharat Punjabi Team

Published : Mar 14, 2024, 1:29 PM IST

Updated : Mar 14, 2024, 3:06 PM IST

Bibi Jagir Kaur returns to Shiromani Akali Dal

ਕਪੂਰਥਲਾ: ਪੰਜਾਬ ਦੀ ਰਾਜਨੀਤੀ ਅੰਦਰ ਅਕਾਲੀ ਦਲ ਵਿੱਚ ਆਏ ਦਿਨ ਘਰ ਵਾਪਸੀ ਦਾ ਸਿਲਸਿਲਾ ਜਾਰੀ ਹੈ। ਇਸੇ ਦੇ ਚੱਲਦੇ ਅੱਜ ਬੀਬੀ ਜਾਗੀਰ ਕੌਰ ਦੀ ਵੀ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਘਰਵਾਪਸੀ ਹੋ ਗਈ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਖੁਦ ਬੀਬੀ ਜਾਗੀਰ ਕੌਰ ਨੂੰ ਪਾਰਟੀ ਵਿਚ ਵਾਪਿਸ ਲਿਆਉਣ ਲਈ ਉਹਨਾਂ ਦੇ ਗ੍ਰਹਿ ਵਿਖ਼ੇ ਪਹੁੰਚੇ ਹੋਏ ਹਨ। ਜਿਸ ਤੋਂ ਬਾਅਦ ਨੇੜਲੇ ਪਿੰਡਾਂ ਦੇ ਬੀਬੀ ਜਗੀਰ ਕੌਰ ਦੇ ਸਮਰਥਕਾਂ ਦਾ ਘਰ ਆਉਣਾ ਸ਼ੁਰੂ ਹੋ ਗਿਆ। ਜਿਸ ਦੇ ਚਲਦਿਆਂ ਬੀਬੀ ਜਗੀਰ ਕੌਰ ਦੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਹੈ।

ਕੀ ਕਹਿੰਦੇ ਹਨ ਬੀਬੀ ਜਗੀਰ ਕੌਰ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਇਹ ਖਾਲਸਾ ਪੰਥ ਦਾ ਘਰ ਹੈ ਅਤੇ ਸਾਰਿਆਂ ਦਾ ਹਮੇਸ਼ਾ ਸੁਆਗਤ ਹੁੰਦਾ ਹੈ। ਉਹਨਾ ਕਿਹਾ ਕਿ ਇਸ ਨਾਲ ਪੰਥ ਮਜਬੂਤ ਹੋਵੇਗਾ ਕਿਉਂਕਿ ਪਾਰਟੀ ਅੰਦਰ ਜੋ ਛੋਟੇ ਜਿਹੇ ਮਨਮੁਟਾਵ ਹਨ, ਉਹ ਖਤਮ ਹੋ ਜਾਣਗੇ ਅਤੇ ਪਾਰਟੀ ਅੱਗੇ ਵਧੇਗੀ।

ਉਹਨਾਂ ਕਿਹਾ ਕਿ ਅੱਜ ਪਾਰਟੀ ਨੂੰ ਬਹੁਤ ਵੱਡਾ ਬਲ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਮੈਂ ਪਾਰਟੀ ਤੋਂ ਬਾਹਰ ਨਹੀਂ ਹੋਈ ਸੀ, ਮੈਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਅੱਜ ਮੈਨੂੰ ਬਹਾਲ ਕੀਤਾ ਗਿਆ ਹੈ ਤਾਂ ਜੋ ਮੈਂ ਹੋਰ ਕੰਮ ਕਰ ਸਕਾਂ। ਅਕਾਲੀ ਭਾਜਪਾ ਗੱਠਜੋੜ ਬਾਰੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਉਹਨਾਂ ਕਿਹਾ ਕਿ ਇਹ ਪਾਰਟੀ ਪ੍ਰਧਾਨ ਤੈਅ ਕਰਨਗੇ। ਉਹਨਾਂ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਕਦੇ ਐਮ.ਪੀ ਦੀ ਚੋਣ ਲੜਨੀ ਹੈ, ਮੈਂ ਸਿਰਫ ਵਿਧਾਨ ਸਭਾ ਦੀਆਂ ਚੋਣਾਂ ਲੜਦੀ ਹਾਂ, ਇਹ ਹੀ ਮੇਰਾ ਚਾਅ ਹੈ। ਜਦੋਂ ਵੀ ਪਾਰਟੀ ਦੀ ਕੋਈ ਚੋਣ ਹੁੰਦੀ ਹੈ ਤਾਂ ਜਦੋਂ ਵੀ ਪਾਰਟੀ ਵੱਲੋਂ ਹੁਕਮ ਹੁੰਦਾ ਹੈ ਤਾਂ ਮੈਂ ਚੋਣ ਲੜਦੀ ਹਾਂ।

Last Updated : Mar 14, 2024, 3:06 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.