ਬਠਿੰਡਾ: ਮੌਸਮ ਵਿਭਾਗ ਵੱਲੋਂ ਮੀਂਹ ਅਤੇ ਗੜੇਮਾਰੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸੇ ਮੌਸਮ ਦੇ ਬਦਲਾਅ ਨੂੰ ਵੇਖਦੇ ਹੋਏ ਅੱਜ ਪੰਜਾਬ ਦੇ ਕਈ ਖੇਤਰਾਂ 'ਚ ਜ਼ੋਰਦਾਰ ਮੀਂਹ ਅਤੇ ਗੜੇਮਾਰੀ ਹੋਈ। ਉੱਥੇ ਹੀ ਕੁਦਰਤ ਦੀ ਕਰੋਪੀ ਦਾ ਕਹਿਰ ਬਠਿੰਡਾ 'ਚ ਵੇਖਣ ਨੂੰ ਮਿਲਿਆ।
ਫਸਲਾਂ ਦੀ ਤਬਾਹੀ: ਮੌਸਮ 'ਚ ਬਦਲਾਅ ਨਾਲ ਜਿੱਥੇ ਠੰਡ 'ਚ ਵਾਧਾ ਹੋਇਆ ਹੈ ਅਤੇ ਉੱਥੇ ਹੀ ਫ਼ਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਕਸਬਾ ਸੰਗਤ ਭਗਤਾ, ਰਾਮਪੁਰਾ ਫੂਲ, ਗੋਨਿਆਣਾ ਇਲਾਕੇ ਵਿੱਚ ਭਾਰੀ ਗੜੇਮਾਰੀ ਹੋਣ ਕਾਰਨ ਕਣਕ ਅਤੇ ਸਰੋਂ ਦੀ ਫਸਲ ਬਰਬਾਦ ਹੋ ਗਈ। ਕਿਸਾਨਾਂ ਦਾ ਕਹਿਣਾ ਕਿ ਕੁਦਰਤੀ ਕਰੋਪੀ ਕਾਰਨ 50 ਤੋਂ 60 ਪ੍ਰਤੀਸ਼ਤ ਕਣਕ, ਸਰੋਂ ਅਤੇ ਸਬਜ਼ੀਆਂ ਬਰਬਾਦ ਹੋ ਗਈਆਂ ਹਨ ਕਿਉਂਕਿ ਤੇਜ਼ ਗੜੇਮਾਰੀ ਦੇ ਨਾਲ-ਨਾਲ ਤੇਜ਼ ਹਵਾਵਾਂ ਨੇ ਫਸਲਾਂ ਦਾ ਬੁਰਾ ਹਾਲ ਕਰ ਦਿੱਤਾ ਹੈ।
ਮੁਆਵਜ਼ੇ ਦੀ ਮੰਗ: ਕਿਸਾਨਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਗਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਮੁਆਵਜਾ ਦਿੱਤਾ ਜਾਵੇ। ਇੱਥੇ ਦੱਸਣ ਯੋਗ ਹੈ ਕਿ ਭਗਤਾ ਭਾਈ ਵਿੱਚ ਮੀਂਹ, ਝੱਖੜ ਅਤੇ ਗੜੇਮਾਰੀ ਨੇ ਭਾਰੀ ਨੁਕਸਾਨ ਕੀਤਾ ਹੈ ਅਤੇ ਡੇਰਾ ਬਿਆਸ ਵਿੱਚ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ । ਇਸ ਤੋਂ ਇਲਾਵਾ ਡੇਰਾ ਬਿਆਸ ਦਾ ਸ਼ੈਡ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ।
- Weather Update: ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆ ਵਿੱਚ ਮੀਂਹ, ਮਾਰਚ ਠੰਢਾ ਰਹਿਣ ਦੀ ਸੰਭਾਵਨਾ
- ਅਕਾਲੀ ਆਗੂ ਬੰਟੀ ਰੋਮਾਣਾ ਦਾ ਸੀਐੱਮ ਮਾਨ ਉੱਤੇ ਵਾਰ; ਕਿਹਾ-ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦੀ ਨਾ ਕਰੋ ਕੋਸ਼ਿਸ਼, ਸੂਬੇ ਦੇ ਵਿਗੜੇ ਹਲਾਤ ਵੱਲ ਦਿਓ ਧਿਆਨ
- ਮੌਸਮ ਵਿੱਚ ਆਈ ਤਬਦੀਲੀ ਤੋਂ ਬਾਅਦ ਪਸ਼ੂਆਂ ਉੱਤੇ ਲੰਪੀ ਸਕਿੰਨ ਬਿਮਾਰੀ ਦਾ ਖਤਰਾ, ਪਸ਼ੂ ਪਾਲਣ ਵਿਭਾਗ ਨੇ ਵਿੱਢੀ ਤਿਆਰੀ
ਹੁਣ ਵੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਕਦੋਂ ਕਿਸਾਨਾਂ ਦੀ ਸਾਰ ਲੈਂਦੇ ਹੋਏ ਮੁਆਵਜ਼ੇ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਕਦੋਂ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਹੋਏ ਇਸ ਨੁਕਸਾਨ ਦੀ ਭਰਪਾਈ ਹੋਵੇਗੀ। ਕਿਸਾਨਾਂ ਨੇ ਰੱਬ ਨੂੰ ਵੀ ਅਰਦਾਸ ਕੀਤੀ ਹੈ ਕਿ ਉਨਾਂ੍ਹ ਦੀ ਪੁੱਤਰਾਂ ਵਾਂਗ ਪਾਲੀ ਫ਼ਸਲ ਨੂੰ ਬਰਬਾਦ ਨਾ ਕਰੇ। ਕਿਸੇ ਕਿਸੇ ਇਲਾਕੇ 'ਚ ਤਾਂ ਇਸ ਮੌਸਮ ਨੇ ਬਹੁਤ ਤਬਾਹੀ ਮਚਾਈ ਹੈ। ਸਾਰੀ ਹੀ ਧਰਤੀ ਚਿੱਟੇ ਰੰਗ ਦੀ ਵਿਖਾਈ ਦੇ ਰਹੀ ਹੈ।