ਬਠਿੰਡਾ: ਬੀਕਾਨੇਰ ਨੈਸ਼ਨਲ ਹਾਈਵੇ 'ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ 'ਚ ਦੁਪਹਿਰ ਨੂੰ ਪੀਆਰਟੀਸੀ ਫਰੀਦਕੋਟ ਡਿਪੂ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦੋਂ ਕਿ ਦੋ ਦਰਜਨ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਡੱਬਵਾਲੀ ਅਤੇ ਸਿਰਸਾ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਮੀਂਹ ਕਾਰਨ ਵਾਪਰਿਆ ਭਿਆਨਕ ਹਾਦਸਾ: ਜਾਣਕਾਰੀ ਅਨੁਸਾਰ ਉਸਾਰੀ ਅਧੀਨ ਬਠਿੰਡਾ-ਡੱਬਵਾਲੀ ਕੌਮੀ ਮਾਰਗ ’ਤੇ ਮੀਂਹ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਤੇਜ਼ ਬਰਸਾਤ ਕਾਰਨ ਬੱਸ ਚਾਲਕ ਦਾ ਬੱਸ ਤੋਂ ਕੰਟਰੋਲ ਖੋਹ ਗਿਆ ਅਤੇ ਇਹ ਸੜਕ 'ਤੇ ਪਲਟ ਗਈ। ਜਿਸ ਵਿੱਚ ਇੱਕ ਔਰਤ ਜਸਵਿੰਦਰ ਕੌਰ ਵਾਸੀ ਪਿੰਡ ਲੋਹਾਰਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਬੱਸ ਹਰਿਆਣਾ ਤੋਂ ਬਠਿੰਡਾ ਆ ਰਹੀ ਸੀ: ਜਾਣਕਾਰੀ ਅਨੁਸਾਰ ਪੀਆਰਟੀਸੀ ਫਰੀਦਕੋਟ ਡਿਪੂ ਦੀ ਬੱਸ ਨੰਬਰ ਪੀਬੀ-04ਵੀ-3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਦੁਪਹਿਰ ਕਰੀਬ 2.30 ਵਜੇ ਜਦੋਂ ਇਹ ਬੱਸ ਪਿੰਡ ਪਥਰਾਲਾ 'ਚ ਉਸਾਰੀ ਅਧੀਨ ਕੰਕਰੀਟ ਵਾਲੀ ਸੜਕ 'ਤੇ ਪਹੁੰਚੀ ਤਾਂ ਅਚਾਨਕ ਤੇਜ਼ ਮੀਂਹ ਸ਼ੁਰੂ ਹੋ ਗਿਆ, ਜਿਸ ਕਾਰਨ ਬੱਸ ਚਾਲਕ ਆਪਣਾ ਕੰਟਰੋਲ ਗੁਆ ਬੈਠਾ ਅਤੇ ਸਰਕਾਰੀ ਪੀ.ਆਰ.ਟੀ.ਸੀ ਬੱਸ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ।
- ਹੁਣ ਕੰਗਨਾ ਕਰਕੇ ਪੈ ਗਿਆ ਤਕੜਾ ਪੰਗਾ, ਸਿੱਖ ਜਥੇਬੰਦੀਆਂ ਨੇ ਸਿਨੇਮਾ ਮਾਲਕਾਂ ਨੂੰ ਦੇ ਦਿੱਤੀ ਵੱਡੀ ਚੇਤਾਵਨੀ, ਸੁਣੋ ਤਾਂ ਜਰਾ ਕੀ ਕਿਹਾ... - kangana film controversy
- ਲਾਰੈਂਸ ਦੇ ਮਹਿਲ 'ਚ ਰਹਿਣਗੇ ਸੀਐੱਮ ਮਾਨ, ਇਹ ਗੱਲਾਂ ਜਾਣਕੇ ਤੁਸੀਂ ਰਹਿ ਜਾਉਗੇ ਹੈਰਾਨ! - 176 YEAR OLD HOUSE
- ਹੁਣ ਤਿੰਨ ਬੱਚੇ ਪੈਦਾ ਕਰਨ ਵਾਲਿਆਂ ਨੂੰ ਮਿਲਣਗੇ ਪੈਸੇ, ਹੋਇਆ ਨਵੀਂ ਯੋਜਨਾ ਦਾ ਐਲਾਨ, ਪੜ੍ਹੋ ਪੂਰੀ ਖਬਰ - Maheshwari Samaj Announcement
ਇਸ ਘਟਨਾ ਵਾਲੀ ਥਾਂ 'ਤੇ ਪਹੁੰਚੇ ਐਸ ਐਚ ਓ ਨੇ ਕਿਹਾ ਕਿ ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਇਸ ਹਾਦਸੇ ਵਿੱਚ ਮਾਰੀ ਗਈ ਜਸਵਿੰਦਰ ਕੌਰ ਦੀ ਲਾਸ਼ ਨੂੰ ਮੁਰਦਾਘਰ ਬਠਿੰਡਾ ਵਿਖੇ ਰਖਵਾਇਆ ਗਿਆ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।