ਬਰਨਾਲਾ: ਸਟੇਟ ਐਵਾਰਡੀ ਪੰਕਜ ਗੋਇਲ, ਅਧਿਆਪਕ ਕਾਰਡ ਅੰਗਰੇਜ਼ੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਬਰਨਾਲਾ ਦੇ ਐਸ.ਐਸ. ਅਧਿਆਪਕ ਨੂੰ ਮੈਰਿਟ ਦੇ ਆਧਾਰ 'ਤੇ ਬਰਨਾਲਾ ਦੇ ਨੈਸ਼ਨਲ ਟੀਚਰ ਐਵਾਰਡ 2024 ਲਈ ਚੁਣਿਆ ਗਿਆ ਹੈ। ਜਿਸ ਵਿੱਚ ਉਹਨਾਂ ਨੂੰ 50000 ਰੁਪਏ, ਚਾਂਦੀ ਦਾ ਤਗਮਾ ਦਿੱਤਾ ਗਿਆ ਹੈ ਅਤੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਵੱਲੋਂ ਇਹ ਪੁਰਸਕਾਰ ਸਟੇਟ ਅਵਾਰਡੀ ਪੰਕਜ ਗੋਇਲ ਨੂੰ ਸਕੂਲ ਦੀ ਇਮਾਰਤ ਬਣਾਉਣ, ਸਮਾਰਟ ਸਕੂਲ ਬਣਾਉਣ, ਦਾਖ਼ਲਾ ਵਧਾਉਣ ਅਤੇ ਆਲ ਰਾਊਂਡ ਅਹਿਮ ਭੂਮਿਕਾ ਨਿਭਾਉਣ ਲਈ ਦਿੱਲੀ ਵਿਖੇ ਦਿੱਤਾ ਜਾਵੇਗਾ। ਸਕੂਲ ਵਿੱਚ ਬੱਚਿਆਂ ਦਾ ਵਿਕਾਸ, ਸਕੂਲ ਦੀ ਉਸਾਰੀ ਵਿੱਚ ਵਧੀਆ ਸਹਿਯੋਗ ਦੇਣਾ, ਬੱਚਿਆਂ ਨੂੰ ਪੜ੍ਹਾਏ ਗਏ ਵਿਸ਼ਿਆਂ ਵਿੱਚ 100 ਫ਼ੀਸਦੀ ਨਤੀਜਾ ਦੇਣਾ, ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਵਿਸ਼ੇਸ਼ ਯੋਗਦਾਨ, ਆਰਥਿਕ ਤੌਰ ’ਤੇ ਭਲਾਈ ਲਈ ਵੱਡੇ ਉਪਰਾਲੇ ਕੀਤੇ। ਕਮਜ਼ੋਰ ਬੱਚੇ ਆਦਿ ਕਈ ਅਜਿਹੇ ਕੰਮ ਹਨ, ਜੋ ਉਹਨਾਂ ਨੇ ਡਿਊਟੀ ਦੌਰਾਨ ਹਮੇਸ਼ਾ ਪਹਿਲਕਦਮੀ ਵਜੋਂ ਕੀਤੇ ਹਨ।
ਪੰਕਜ ਵੱਲੋ ਲੜਕੀਆਂ ਦੀ ਸਿੱਖਿਆ ਲਈ ਵੱਧ ਤੋਂ ਵੱਧ ਯਤਨ ਕਰਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹਨ। ਉਹ ਸਾਲ 2016 ਤੋਂ ਲੜਕੀਆਂ ਨੂੰ ਨੈਸ਼ਨਲ ਮੈਰਿਟ ਐਂਡ ਮੀਨਜ਼ ਵਜ਼ੀਫੇ ਦੇ ਪ੍ਰੀਖਿਆ ਦੀ ਵਿਸ਼ੇਸ਼ ਤਿਆਰੀ ਕਰਵਾ ਰਹੇ ਹਨ। ਉਨ੍ਹਾਂ ਦੇ ਯਤਨਾ ਸਦਕਾ 2023-24 ਦੀ ਪ੍ਰੀਖਿਆ ਵਿੱਚ 17 ਲੜਕੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ, ਪੰਜਾਬ ਵਿੱਚੋਂ ਪਹਿਲੀ, ਤੀਸਰੀ ਅਤੇ ਚੌਥੀ ਪੁਜੀਸ਼ਨ ਬਰਨਾਲਾ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੀ। ਇਸੇ ਤਰ੍ਹਾਂ 2022-23 ਦੀ ਪ੍ਰੀਖਿਆ ਵਿੱਚ 14 ਲੜਕੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਅਤੇ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਪੰਜਾਬ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ।
ਛੁੱਟੀਆਂ ਦੌਰਾਨ ਲੜਕੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ: ਹਰ ਸਾਲ ਸਰਦੀ ਦੀਆਂ ਛੁੱਟੀਆਂ ਦੌਰਾਨ ਲੜਕੀਆਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਲਈ 45-50 ਘੰਟੇ ਸਪੈਸ਼ਲ ਕੋਚਿੰਗ ਦਿੱਤੀ ਜਾਂਦੀ ਹੈ। ਸੰਨ 2001 'ਚ ਉਹ ਸਿੱਖਿਆ ਵਿਭਾਗ 'ਚ ਬਤੌਰ ਕਲਰਕ ਭਰਤੀ ਹੋਏ। ਉਨ੍ਹਾਂ ਸਰਵਿਸ ਦੌਰਾਨ ਹੀ ਆਪਣੀ ਬੀ.ਏ. ਅਤੇ ਬੀ. ਐਡ. ਦੀ ਪੜਾਈ ਪੂਰੀ ਕੀਤੀ ਅਤੇ ਜੂਨ 2010 ਵਿੱਚ ਬਤੌਰ ਐਸ.ਐਸ. ਮਾਸਟਰ ਪ੍ਰਮੋਟ ਹੋਏ। ਇਸ ਤੋਂ ਬਾਅਦ ਐਮ.ਏ. (ਰਾਜਨੀਤੀ ਸ਼ਾਸਤਰ ਅਤੇ ਅੰਗਰੇਜੀ) ਦੀ ਪੜਾਈ ਕੀਤੀ। 2016 ਤੋਂ ਕੰਨਿਆ ਸਕੂਲ ਬਰਨਾਲਾ ਵਿਖੇ ਸੇਵਾ ਨਿਭਾ ਰਹੇ ਹਨ। ਸਮਾਜਿਕ ਵਿਗਿਆਨ ਵਿਸ਼ੇ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜ ਕੇ ਰੌਚਿਕਤਾ ਨਾਲ ਪੜ੍ਹਾਉਂਦੇ ਹਨ। ਇਸ ਤੋਂ ਇਲਾਵਾ ਸਮਾਜਿਕ ਵਿਗਿਆਨ ਅਤੇ ਨੈਸ਼ਨਲ ਮੈਰਿਟ ਕਮ ਮੀਨਜ਼ ਵਜ਼ੀਫੇ ਨਾਲ ਸੰਬੰਧਿਤ ਯੂ ਟਿਊਬ ਵੀਡਿਓ ਅਪਲੋਡ ਕਰਕੇ ਆਧੁਨਿਕ ਤਰੀਕੇ ਨਾਲ ਅਪਡੇਟਡ ਜਾਣਕਾਰੀ ਦਿੰਦੇ ਹਨ।
ਨੈਸ਼ਨਲ ਟੀਚਰ ਐਵਾਰਡ 2024 ਵਿਜੇਤਾ ਪੰਕਜ ਗੋਇਲ ਨੇ ਸਕੂਲ ਪ੍ਰਿੰਸੀਪਲ, ਪੰਜਾਬ ਸਰਕਾਰ ਅਤੇ ਆਪਣੇ ਸਾਥੀ ਅਧਿਆਪਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਹੀ ਆਪਣੀ ਸਕੂਲੀ ਸਿੱਖਿਆ ਅਤੇ ਬੱਚਿਆਂ ਨੂੰ ਜ਼ਿੰਦਗੀ ਦਾ ਪਹਿਲਾ ਸਬਕ ਮੰਨਿਆ ਹੈ ਅਤੇ ਉਹ ਹਮੇਸ਼ਾ ਉਨ੍ਹਾਂ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਅਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਕਰਨਾ ਅਤੇ ਰਾਸ਼ਟਰਪਤੀ ਨੂੰ ਮਿਲਣਾ ਉਨ੍ਹਾਂ ਲਈ ਸੁਪਨੇ ਵਾਂਗ ਹੈ।
- ਬਲਵਿੰਦਰ ਸਿੰਘ ਭੂੰਦੜ ਹੋਣਗੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ, ਸੁਖਬੀਰ ਸਿੰਘ ਬਾਦਲ ਨੇ ਕੀਤਾ ਐਲਾਨ - Bhunder working president SAD
- ਸਿਮਰਨਜੀਤ ਮਾਨ ਦਾ ਕੰਗਨਾ ਰਣੌਤ 'ਤੇ ਵਿਵਾਦਤ ਬਿਆਨ, ਕਿਹਾ-'ਕੰਗਨਾ ਨੂੰ ਰੇਪ ਦਾ ਕਾਫ਼ੀ ਤਜ਼ਰਬਾ' - Simranjit Maan controversy
- ਲੁਧਿਆਣਾ ਗੋਲੀਕਾਂਡ 'ਤੇ ਅੰਮ੍ਰਿਤਾ ਵੜਿੰਗ ਨੇ ਘੇਰੀ ਸੂਬਾ ਸਰਕਾਰ, ਕਿਹਾ- 'ਨਹੀਂ ਹੁੰਦੇ ਕੰਮ ਤਾਂ ਮਾਨ ਦੇ ਦੇਵੇ ਅਸਤੀਫ਼ਾ' - Amrita Waring criticize mann gover
ਸਕੂਲ ਦੇ ਪ੍ਰਿੰਸੀਪਲ ਨੇ ਕੀਤੀ ਤਾਰੀਫ਼: ਸਕੂਲ ਮੁਖੀ ਵਿੰਸੀ ਜਿੰਦਲ ਨੇ ਪੰਕਜ ਗੋਇਲ ਦੇ ਇਸ ਸਨਮਾਨ 'ਤੇ ਸਕੂਲ ਨੂੰ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਉਹ ਇਕ ਹੋਣਹਾਰ ਅਧਿਆਪਕ ਹਨ, ਜਿਨ੍ਹਾਂ ਨੂੰ 2023 'ਚ ਪੰਜਾਬ ਸਟੇਟ ਐਵਾਰਡ ਵੀ ਮਿਲਿਆ ਸੀ ਅਤੇ ਹੁਣ ਉਨ੍ਹਾਂ ਨੂੰ ਨੈਸ਼ਨਲ ਟੀਚਰ ਐਵਾਰਡ 2024 ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਇਸ ਲਈ ਖੁਸ਼ ਹਨ ਅਤੇ ਹੋਰ ਅਧਿਆਪਕਾਂ ਨੂੰ ਵੀ ਉਸ ਦੀ ਕਾਰਜਸ਼ੈਲੀ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।