ਬਰਨਾਲਾ: ਸ਼ਹਿਰ ਦੇ ਸੰਧੂ ਪੱਤੀ ਇਲਾਕੇ ਦੇ 24 ਸਾਲਾ ਸਿਮਰਨਦੀਪ ਸਿੰਘ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਜਿਸ ਦੀ ਬੀਤੀ ਰਾਤ ਡਿਊਟੀ ਦੌਰਾਨ ਸੱਪ ਦੇ ਡੱਸਣ ਨਾਲ ਮੌਤ ਹੋ ਗਈ। ਮ੍ਰਿਤਕ ਫੌਜੀ ਜਵਾਨ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਗੜ੍ਹੀ 'ਚ ਤਾਇਨਾਤ ਸੀ ਅਤੇ ਆਪਣੇ ਕੋਰਸ ਦੇ ਸਿਲਸਿਲੇ 'ਚ ਕੁਝ ਦਿਨ੍ਹਾਂ ਲਈ ਅੰਬਾਲਾ ਆਇਆ ਹੋਇਆ ਸੀ, ਜਿੱਥੇ ਡਿਊਟੀ ਦੌਰਾਨ ਸੱਪ ਦੇ ਡੱਸਣ ਕਾਰਨ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਕਾਰਨ ਪਰਿਵਾਰ 'ਚ ਸੋਗ ਦੀ ਲਹਿਰ ਹੈ।
ਸ਼ਹੀਦ ਦਾ ਦਰਜ਼ਾ: ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਫ਼ੌਜੀ ਜਵਾਨ ਦੇ ਪਿਤਾ ਦਲਜੀਤ ਸਿੰਘ ਨੇ ਕਿਹਾ ਕਿ ਉਹਨਾਂ ਦਾ ਪੁੱਤਰ 2018 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਇਸ ਵੇਲੇ ਉਸਦੀ ਰਜੌਰੀ ਸੈਕਟਰ ਵਿਖੇ ਡਿਊਟੀ ਚੱਲ ਰਹੀ ਸੀ। ਉਹ ਪੜ੍ਹਾਈ ਦਾ ਕੋਰਸ ਕਰਨ ਲਈ ਅੰਬਾਲਾ ਵਿਖੇ ਆਇਆ ਹੋਇਆ ਸੀ। ਜਿੱਥੇ ਰਾਤ ਸਮੇਂ ਉਹ ਆਪਣੀ ਪੜ੍ਹਾਈ ਕਰਕੇ ਸੌਂ ਗਿਆ, ਉਸ ਉਪਰੰਤ ਖ਼ਤਰਨਾਮ ਸੱਪ ਉਸਦੇ ਬਿਸਤਰੇ ਉਪਰ ਚੜ੍ਹ ਗਿਆ ਅਤੇ ਉਸਦੇ ਦੰਦੀ ਵੱਢ ਦਿੱਤੀ। ਇਸਤੋਂ ਬਾਅਦ ਵੀ ਨੌਜਵਾਨ ਨੂੰ ਕੁੱਝ ਨਹੀਂ ਪਤਾ ਲੱਗਿਆ। ਜਦਕਿ ਸਵੇਰੇ ਚਾਰ ਵਜੇ ਉਠਣ ਸਮੇਂ ਤਬੀਅਤ ਵਿਗੜਨ ਦੀ ਗੱਲ ਆਖੀ। ਜਦੋਂ ਨਾਲ ਦੇ ਸਾਥੀਆਂ ਨੇ ਦੇਖਿਆ ਤਾਂ ਉਸਦੀ ਪਿੱਠ ਉਪਰ ਸੱਪ ਦੇ ਡੰਗ ਮਾਰੇ ਹੋਏ ਸਨ। ਜਿਸਤੋਂ ਬਾਅਦ ਫ਼ੌਜ ਦੀ ਗੱਡੀ ਮੰਗਵਾ ਕੇ ਤੁਰੰਤ ਫ਼ੌਜੀ ਹਸਪਤਾਲ ਵਿੱਚ ਨੌਜਵਾਨ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਪੁੱਤਰ ਦੀ ਮੌਤ ਡਿਊਟੀ ਦੌਰਾਨ ਹੋਈ ਹੈ, ਜਿਸ ਕਰਕੇ ਉਸਨੂੰ ਸ਼ਹੀਦ ਦਾ ਦਰਜ਼ਾ ਮਿਲਣਾ ਚਾਹੀਦਾ ਹੈ।
- ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਲੁਧਿਆਣਾ ਤੋਂ ਰਵਾਨਾਂ ਹੋਈਆਂ ਕਿਸਾਨ ਜੱਥੇਬੰਦੀਆਂ, ਅੰਮ੍ਰਿਤਸਰ ਦੇ ਡੀਸੀ ਨੂੰ ਸੌਪਿਆ ਜਾਵੇਗਾ ਮੰਗ ਪੱਤਰ - Release MP Amritpal singh
- ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ਅਤੇ ਕੋਹਿਨੂਰ ਹੀਰੇ ਨੂੰ ਭਾਰਤ ਲਿਆਉਣ ਦੀ ਹੋਈ ਗੱਲ ਤਾਂ ਕੁਝ ਅਜਿਹਾ ਬੋਲੇ ਸਰਬਜੀਤ ਸਿੰਘ ਖਾਸਲਾ, ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ.. - Sarabjit Singh Khalsa
- ਛੇ ਹਜ਼ਾਰ ਕਰੋੜ ਦੀ ਡਰੱਗ ਤਸਕਰੀ ਮਾਮਲੇ 'ਚ ਸਾਬਕਾ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕ ਦੋਸ਼ੀ ਕਰਾਰ, ਦਸ ਸਾਲ ਦੀ ਸਜ਼ਾ - Jagdish Bhola accused in drug case
ਪੰਜਾਬ ਸਰਕਾਰ ਤੋਂ ਮੰਗ: ਇਸ ਮੌਕੇ ਸਥਾਨਕ ਵਾਸੀ ਅਤੇ ਸਾਬਕਾ ਫ਼ੌਜੀ ਨਛੱਤਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਆਨ ਡਿਊਟੀ ਮੌਤ ਹੋਈ ਅਤੇ ਡਿਊਟੀ ਵੀ ਮਿਲਟਰੀ ਹਸਪਤਾਲ ਵਿੱਚ ਹੋਈ ਹੈ। ਜਿਸ ਕਰਕੇ ਫ਼ੌਜ ਮ੍ਰਿਤਕ ਜਵਾਨ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ ਨਾਲ ਇਸ ਜਵਾਨ ਦਾ ਬੁੱਤ ਸਾਡੇ ਵਾਰਡ ਵਿੱਚ ਲਗਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਅਗਨੀਵੀਰਾਂ ਸਮੇਤ ਹਰ ਸ਼ਹੀਦ ਫ਼ੌਜੀ ਦੇ ਘਰ ਜਾ ਕੇ 1 ਕਰੋੜ ਰੁਪਏ ਦੀ ਸਹਾਇਤਾਂ ਪਰਿਵਾਰਾਂ ਨੂੰ ਦੇ ਰਹੀ ਹੈ। ਜਿਸ ਕਰਕੇ ਉਹਨਾਂ ਦੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਕਤ ਪਰਿਵਾਰ ਨੂੰ ਮੁਆਵਜ਼ਾ ਦੇਣ। ਉਹਨਾ ਦੱਸਿਆ ਕਿ ਪਰਿਵਾਰ ਬਰਨਾਲਾ ਦੇ ਸੰਧੂ ਪੱਤੀ ਏਰੀਏ ਵਿੱਚ ਰਹਿੰਦਾ ਹੈ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ। ਇਸਦੇ ਇੱਕ ਭੈਣ ਅਤੇ ਇੱਕ ਛੋਟਾ ਭਰਾ ਹੈ। ਉਹਨਾਂ ਕਿਹਾ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।