ETV Bharat / state

ਮੋਗਾ ਪੁਲਿਸ ਨੇ ਸੁਲਝਾਇਆ ਲੁੱਟ ਦਾ ਮਾਮਲਾ, ਗੱਡੀ ਦੀ ਕਿਸ਼ਤ ਲਈ ਨਕਲੀ ਪਿਸਟਲ ਦਾ ਸਹਾਰਾ ਲੈਕੇ ਲੁੱਟ ਕਰਨ ਵਾਲੇ ਕਾਬੂ - police arrested two accused

author img

By ETV Bharat Punjabi Team

Published : Aug 23, 2024, 6:02 PM IST

ਬਾਘਾਪੁਰਾਣਾ ਪੁਲਿਸ ਨੇ ਮੋਗਾ ਦੇ ਪਾਲ ਮਰਚੈਂਟ ਮਨੀਚੇਂਜਰ ਤੋਂ ਲੁੱਟ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਖਿਡੌਣਾ ਪਿਸਟਲ ਅਤੇ 30 ਹਜ਼ਾਰ ਨਕਦੀ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਗੱਡੀ ਦੀ ਕਿਸ਼ਤ ਚੁਕਾਉਣ ਲਈ ਇਹਨਾਂ ਨੇ ਚੋਰੀ ਕੀਤੀ ਸੀ।

Baghapurana police arrested two accused who robbed from Paul Merchat money changer
ਗੱਡੀ ਦੀ ਕਿਸ਼ਤ ਲਈ ਨਕਲੀ ਪਿਸਟਲ ਦਾ ਸਹਾਰਾ ਲੈਕੇ ਲੁੱਟ ਕਰਨ ਵਾਲੇ ਕਾਬੂ (ਮੋਗਾ ਪੱਤਰਕਾਰ)
ਗੱਡੀ ਦੀ ਕਿਸ਼ਤ ਲਈ ਨਕਲੀ ਪਿਸਟਲ ਦਾ ਸਹਾਰਾ ਲੈਕੇ ਲੁੱਟ ਕਰਨ ਵਾਲੇ ਕਾਬੂ (ETV BHARAT PUNJAB, (ਮੋਗਾ ਪੱਤਰਕਾਰ))

ਮੋਗਾ: ਪਿਛਲੇ ਦਿਨੀਂ ਸਭ ਡਵੀਜ਼ਨ ਬਾਘਾਪੁਰਾਣਾ ਦੇ ਕੋਟਕਪੂਰਾ ਰੋਡ ਤੇ ਸਥਿਤ ਇੱਕ ਮਨੀ ਐਕਸਚੇਂਜ ਪਾਲ ਮਰਚੈਟ ਦੀ ਦੁਕਾਨ 'ਤੇ ਨੂੰ ਤਿੰਨ ਨੌਜਵਾਨ ਕਾਰ 'ਤੇ ਆਏ ਅਤੇ ਪਿਸਤੌਲ ਦੀ ਨੋਕ 'ਤੇ ਦੁਕਾਨ ਤੋਂ 2 ਲੱਖ 23 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਖਿਡੌਣਾ ਪਿਸਟਲ ਅਤੇ 30 ਹਜ਼ਾਰ ਨਕਦੀ ਸਮੇਤ ਕਾਬੂ ਕੀਤਾ ਹੈ।

ਕਾਰ ਦੀ ਕਿਸ਼ਤ ਭਰਨ ਲਈ ਕੀਤੀ ਲੁੱਟ: ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਉਪ ਪੁਲਿਸ ਕਪਤਾਨ ਦਲਵੀਰ ਸਿੰਘ ਸਿੱਧੂ ਅਤੇ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਤਿੰਨਾਂ ਵਿੱਚੋਂ ਦੋ ਨੋਜਵਾਨ ਗ੍ਰਿਫਤਾਰ ਕਰ ਲਏ ਹਨ। ਉਹਨਾਂ ਕਿਹਾ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਕਦਮਾ ਉਕਤ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵਾਚਿਆ ਗਿਆ । ਉਹਨਾਂ ਕਿਹਾ ਕਿ ਖਿਡੌਣਾ ਪਿਸਟਲ ਨਾਲ ਧਮਕਾ ਕੇ ਲੁੱਟ ਖੋਹ ਨੂੰ ਅੰਜਾਮ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੋਂ ਇਕ ਵਰਨਾ ਕਾਰ, ਖਿਡੋਣਾ ਪਿਸਟਲ ਅਤੇ 30000 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।

ਚੋਰੀ ਲਈ ਵਰਤਿਆ ਗੱਡੀ ਦਾ ਜਾਅਲੀ ਨੰਬਰ: ਪੁਲਿਸ ਮੁਤਾਬਿਕ ਕਫਤੀਸ਼ ਦੌਰਾਨ ਵਾਰਦਾਤ ਵਿੱਚ ਵਰਤੀ ਗਈ ਸਿਲਵਰ ਰੰਗ ਦੀ ਵੇਰਨਾ PB10 Ak 0222 ਜਾਲੀ ਨੰਬਰ ਲਗਾਇਆ ਸੀ, ਜਿਸ ਦਾ ਅਸਲ ਨੰਬਰ UP 11CK 0188 ਪਾਇਆ ਗਿਆ । ਇਸ ਗੱਡੀ ਦਾ ਮਾਲਕ ਗੁਰਪਿੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜਪੁਰ ਦੇ ਨਾਮ ਰਜਿਸਟਰ ਹੈ । ਇਸ ਵਾਰਦਾਤ ਨੂੰ ਅੰਜਾਮ ਗੁਰਪਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ, ਅਜੇ ਪੁੱਤਰ ਬੋਹੜ ਸਿੰਘ ਵਾਸੀ ਲੱਖੋ ਤੇ ਬਹਿਰਾਮ ਜ਼ਿਲ੍ਹਾ ਫਿਰੋਜ਼ਪੁਰ ਅਤੇ ਹੈਪੀ ਪੁੱਤਰ ਦਰਬਾਰਾ ਸਿੰਘ ਵਾਸੀ ਸੋਢੀ ਕਲਾਂ ਜਿਲਾ ਫਿਰੋਜਪੁਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ ਕਿਹਾ ਕਿ ਇਸ ਵਾਰਦਾਤ ਨੂੰ ਇਸੇ ਲਈ ਇਹਨਾਂ ਇਲਜਾਮ ਦਿੱਤਾ ਹੈ ਕਿ ਗੁਰਪਿੰਦਰ ਸਿੰਘ ਨੇ ਆਪਣੀ ਕਾਰ ਦੀ ਕਿਸ਼ਤ ਭਰਨੀ ਸੀ। ਉਨਾਂ ਕਿਹਾ ਕਿ ਇਨਾ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਤੀਜੇ ਮੁਲਜ਼ਮ ਦੀ ਵੀ ਜਲਦ ਹੀ ਗ੍ਰਿਫਤਾਰੀ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.