ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਹੋ ਰਹੇ ਪਾਇਟੈਕਸ ਮੇਲੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਐਮਐਲਏ ਪਹੁੰਚ ਕੇ ਇਸ ਮੇਲੇ ਦਾ ਲੁਤਫ ਉਠਾਉਂਦੇ ਹੋਏ ਨਜ਼ਰਾ ਆ ਰਹੇ ਹਨ। ਉੱਥੇ ਹੀ ਇਸ ਪਾਈਟੈਕਸ ਮੇਲੇ ਦੇ ਵਿੱਚ 600 ਤੋਂ ਵੱਧ ਸਟਾਲ ਲੱਗੇ ਹਨ ਅਤੇ ਇਨ੍ਹਾਂ ਦੇ ਨਾਲ ਨਾਲ ਦੇਸ਼ ਅਤੇ ਵਿਦੇਸ਼ਾਂ ਤੋਂ ਆਈ ਹੋਏ ਵਪਾਰੀ ਇੱਥੇ ਵਪਾਰ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਹੀ ਅੰਮ੍ਰਿਤਸਰ ਦੇ ਵਿੱਚ ਅੱਜ ਪਾਈਟੈਕਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਰਹੇ।
ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਹੁਣ 21 ਦਸੰਬਰ ਦਾ ਦਿਨ ਤੈਅ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਜੋ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਉਸ ਵਿੱਚ ਪੰਜੇ ਨਗਰ ਨਿਗਮ ਦੇ ਵਿੱਚ ਮੇਅਰ 'ਆਪ' ਪਾਰਟੀ ਦੇ ਹੋਣਗੇ। ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ 'ਤੇ ਇੱਕ ਵਾਰ ਫਿਰ ਤੋਂ ਤੰਜ ਕਸਦੇ ਹੋਏ ਕਿਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਨੂੰ ਨਫਰਤ ਛੱਡ ਕੇ ਪਿਆਰ ਵੰਡਣਾ ਚਾਹੀਦਾ ਹੈ। ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਹੁਣ 21 ਦਸੰਬਰ ਦਾ ਦਿਨ ਤੈਅ ਕੀਤਾ ਗਿਆ ਹੈ ਅਤੇ ਇਸ ਨਗਰ ਨਿਗਮ ਦੀਆਂ ਚੋਣਾਂ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੀ ਬਿਆਨ ਆ ਚੁੱਕਾ ਹੈ।
ਬਣਦੀਆਂ ਹੋਈਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ
ਹਰਪਾਲ ਸਿੰਘ ਚੀਮਾ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜੇ ਨਗਰ ਨਿਗਮ ਸੀਟਾਂ 'ਤੇ ਹੁਣ ਆਮ ਆਦਮੀ ਪਾਰਟੀ ਦਾ ਮੇਅਰ ਬੈਠੇਗਾ। ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਵੱਲੋਂ ਬਾਕੀ ਚੋਣਾਂ ਲੜੀਆਂ ਗਈਆਂ ਹਨ। ਉਸੇ ਤਰਜ 'ਤੇ ਹੀ ਨਗਰ ਨਿਗਮ ਦੀ ਚੋਣ ਵੀ ਲੜੀ ਜਾਵੇਗੀ। ਉੱਥੇ ਦੂਸਰੇ ਦਿਨ ਕਿਸਾਨਾਂ ਅਤੇ ਹਰਿਆਣਾ ਪ੍ਰਸ਼ਾਸਨ ਦੇ ਵਿੱਚ ਹੋ ਰਹੀ ਝੜਪ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਨਫਰਤ ਦੀ ਰਾਜਨੀਤੀ ਛੱਡ ਪਿਆਰ ਦੀ ਰਾਜਨੀਤੀ ਅਪਣਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਗੱਲ ਲਾ ਕੇ ਉਨ੍ਹਾਂ ਦੀਆਂ ਬਣਦੀਆਂ ਹੋਈਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।
ਪਾਇਟੈਕਸ ਮੇਲੇ ਵਿੱਚ 600 ਦੇ ਵੱਧ ਹਸਪਤਾਲ
ਉੱਥੇ ਪਾਇਲਟਸ 'ਚ ਪਹੁੰਚੇ ਹੋਏ ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਇਹ ਮੇਲਾ 18 ਸਾਲ ਪੂਰੇ ਕਰ ਚੁੱਕਾ ਹੈ ਅਤੇ ਕੁਝ ਹੀ ਸਮੇਂ ਦੇ ਵਿੱਚ ਇਸ ਪਾਇਟੈਕਸ ਮੇਲੇ ਵਿੱਚ 600 ਦੇ ਵੱਧ ਹਸਪਤਾਲ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਹੀ ਸਮੇਂ ਬਾਅਦ ਅਸੀਂ ਇੱਕ ਪਰਮਾਨੈਂਟ ਜਗ੍ਹਾ ਲੈ ਕੇ ਅੰਮ੍ਰਿਤਸਰ ਵਿੱਚ ਪਾਇਲਟਸ ਮੇਲੇ ਨੂੰ ਨਿਰੰਤਰ ਜਾਰੀ ਰੱਖਾਂਗੇ ਅਤੇ ਜਗ੍ਹਾ-ਜਗ੍ਹਾ 'ਤੇ ਐਗਜੀਬਿਸ਼ਨ ਲਾਉਣ ਦੀ ਜਗ੍ਹਾ 'ਤੇ ਇੱਕੋ ਜਗ੍ਹਾ 'ਤੇ ਹੀ ਐਗਜੀਬਿਸ਼ਨ ਲੱਗਿਆ ਕਰੇਗੀ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਹ ਮੇਲਾ ਕੁਝ ਹੀ ਸਮੇਂ ਦੇ ਵਿੱਚ ਬਹੁਤ ਨਾਮ ਘੱਟ ਚੁੱਕਾ ਹੈ ਅਤੇ ਇਸ ਮੇਲੇ ਵਿੱਚ ਹਰ ਇੱਕ ਵਿਅਕਤੀ ਆਉਣ ਲਈ ਤਤਪਰ ਰਹਿੰਦਾ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਵਪਾਰੀਆਂ ਨੂੰ ਬਹੁਤ ਫਾਇਦਾ ਮਿਲਦਾ ਹੈ ਤੇ ਵਪਾਰੀਆਂ ਨੂੰ ਵੀ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਤਾਲੁਕਾਤ ਦੂਸਰੇ ਸੂਬਿਆਂ ਨਾਲ ਕਿੰਨੇ ਕੁ ਵਧੀਆਂ ਹਨ।
ਭਾਰਤੀ ਜਨਤਾ ਪਾਰਟੀ 'ਤੇ ਚੁੱਕੇ ਸਵਾਲ
ਦੱਸ ਦੇਈਏ ਕੀ ਪੰਜਾਬ ਵਿੱਚ ਦੋ ਸਾਲ ਤੋਂ ਕਈ ਸ਼ਹਿਰਾਂ ਦੇ ਵਿੱਚ ਮੇਅਰ ਨਹੀਂ ਹਨ ਅਤੇ ਉਨ੍ਹਾਂ ਕਰਕੇ ਨਗਰ ਨਿਗਮ ਦੇ ਕੰਮ ਕਾਫੀ ਠੱਪ ਹੋ ਰਹੇ ਹਨ ਪਰ ਹੁਣ 21 ਦਸੰਬਰ ਨੂੰ ਹੋਣ ਵਾਲੀ ਚੋਣਾਂ ਤੋਂ ਬਾਅਦ ਪੰਜਾਬ ਦੇ ਪੰਜੇ ਸੂਬਿਆਂ ਦੇ ਵਿੱਚ ਮੇਅਰ ਮਿਲ ਜਾਣਗੇ ਅਤੇ ਜਿੰਨਾਂ-ਜਿੰਨਾਂ ਸ਼ਹਿਰਾਂ ਦੇ ਵਿੱਚ ਮੇਅਰ ਨਹੀਂ ਹਨ। ਉੱਥੇ ਕੰਮ ਹੋਣੇ ਸ਼ੁਰੂ ਹੋ ਜਾਣਗੇ। ਉੱਥੇ ਹੀ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਤੇ ਸਿਰਫ ਪਿਆਰ ਦੀ ਰਾਜਨੀਤੀ ਕਰਨੀ ਚਾਹੀਦੀ ਹੈ ਨਾ ਕਿ ਨਫਰਤ ਦੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਬਣਦੇ ਹੱਕ ਪੂਰੇ ਮਿਲਣੇ ਚਾਹੀਦੇ ਹਨ ਤਾਂ ਜੋ ਕਿ ਕਿਸਾਨ ਆਪਣੇ ਘਰਾਂ ਦੇ ਵਿੱਚ ਬੈਠ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਸਕੇ। ਹੁਣ ਵੇਖਣਾ ਹੋਵੇਗਾ ਕਿ ਹਰਪਾਲ ਚੀਮੇ ਦੇ ਇਸ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਦਾ ਆਪਣਾ ਬਿਆਨ ਜਾਰੀ ਕਰਦੇ ਹਨ।