ETV Bharat / state

ਕੰਗਨਾ ਰਣੌਤ 'ਤੇ ਕੇਸ ਕਰਨ ਵਾਲੀ ਬੀਬੀ ਨੇ ਸਾਧਿਆ ਨਿਸ਼ਾਨਾ, ਕਹਿੰਦੀ ਕੰਗਨਾ ਮੋਟੇ ਦਿਮਾਗ ਦੀ ਹੈ, ਕੁਝ ਵੀ ਬੋਲਦੀ ਰਹਿੰਦੀ - Kangana Ranaut slap incident - KANGANA RANAUT SLAP INCIDENT

Kangana Ranaut slap incident: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਹਾਦਰ ਗੜ੍ਹ ਦੀ ਕਰੀਬ 80 ਸਾਲ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਕਰੀਬ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਉੱਪਰ ਕਿਸਾਨਾਂ ਦੀਆਂ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੇ ਜਾਣ ਤੇ ਮਾਨਯੋਗ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ। ਪੜ੍ਹੋ ਪੂਰੀ ਖਬਰ...

Kangana Ranaut slap incident
ਕੰਗਣਾ ਰਣੌਤ ਤੇ ਕੇਸ ਕਰਨ ਵਾਲੀ ਬੀਬੀ ਨੇ ਕੰਗਣਾ ਤੇ ਸਾਧਿਆ ਨਿਸ਼ਾਨਾ (Etv Bharat Sri Muktsar Sahib)
author img

By ETV Bharat Punjabi Team

Published : Jun 8, 2024, 9:38 PM IST

ਕੰਗਣਾ ਰਣੌਤ ਤੇ ਕੇਸ ਕਰਨ ਵਾਲੀ ਬੀਬੀ ਨੇ ਕੰਗਣਾ ਤੇ ਸਾਧਿਆ ਨਿਸ਼ਾਨਾ (Etv Bharat Sri Muktsar Sahib)

ਸ੍ਰੀ ਮੁਕਤਸਰ ਸਾਹਿਬ: ਪਿੰਡ ਬਹਾਦਰ ਗੜ੍ਹ ਦੀ ਕਰੀਬ 80 ਸਾਲ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਕਰੀਬ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਉੱਪਰ ਕਿਸਾਨਾਂ ਦੀਆਂ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੇ ਜਾਣ ਤੇ ਮਾਨਯੋਗ ਅਦਾਲਤ ਵਿਚ ਕੇਸ ਦਰਜ ਕਰਵਾਇਆ ਹੋਇਆ ਹੈ। ਉਸ ਨੇ ਹੁਣ ਫਿਰ ਕੰਗਨਾ ਰਣੌਤ ਉੱਪਰ ਇੱਕ ਪੰਜਾਬ ਦੀ ਧੀ ਕੁਲਵਿੰਦਰ ਕੌਰ ਵੱਲੋਂ ਹਮਲਾ ਕਰਨ ਨੂੰ ਬਹਾਦਰੀ ਦੱਸਿਆ ਹੈ।

Kangana Ranaut slap incident
ਕੰਗਣਾ ਰਣੌਤ ਤੇ ਕੇਸ ਕਰਨ ਵਾਲੀ ਬੀਬੀ ਨੇ ਕੰਗਣਾ ਤੇ ਸਾਧਿਆ ਨਿਸ਼ਾਨਾ (Etv Bharat Sri Muktsar Sahib)

'ਕੰਗਨਾ ਤਾਂ ਮੋਟੇ ਦਿਮਾਗ ਦੀ ਹੈ': ਮਾਤਾ ਮਹਿੰਦਰ ਕੌਰ ਨੇ ਕੰਗਨਾ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਸ਼ਬਦਾਵਲੀ ਵਿਚ ਸੁਧਾਰ ਕਰੇ। ਉਨ੍ਹਾਂ ਨੇ ਕਿਹਾ ਕਿਸਾਨਾਂ ਨੂੰ ਅੱਤਵਾਦੀ ਅਤੇ ਪੰਜਾਬ ਦੀਆਂ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣਾ ਕੋਈ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਕੰਗਨਾ ਤਾਂ ਮੋਟੇ ਦਿਮਾਗ ਦੀ ਹੈ ਏਮੇ ਹੀ ਐਟੋਮੈਟਕ ਬੋਲੀ ਜਾਂਦੀ ਹੈ, ਬੋਲਣ ਦੀ ਬਿਲਕੁਲ ਵੀ ਤਮੀਜ਼ ਨਹੀਂ, ਮਾਨਤਾਨ ਕਰਨ ਦਾ ਵੀ ਪਤਾ ਨਹੀਂ। ਪਹਿਲਾਂ ਕਿਸਾਨਾਂ ਨੂੰ ਕਹਿੰਦੀ ਤੁਸੀਂ ਬੁੜੀਆਂ ਨੂੰ 100-100 ਰੁਪਏ ਦੇ ਕੇ ਇਕੱਠੇ ਕਰਕੇ ਲਿਆਦਾਂ ਹੈ। ਬੁੜੀਆਂ 100-100 ਰੁਪਏ 'ਤੇ ਨਹੀਂ ਆਈਆਂ ਬਲਕਿ ਆਪਣੇ ਪੁੱਤਾਂ ਦੀ ਜਾਇਦਾਦਾਂ ਖਾਤਰ ਆਈਆਂ ਸਨ ਤਾਂ ਕਿ ਕੱਲ ਨੂੰ ਸਾਡੇ ਬੱਚੇ ਇਹ ਨਾ ਕਹਿਣ ਕਿ ਜਦੋਂ ਸਾਡੀਆਂ ਜਾਇਦਾਦਾਂ ਖੋਹੀਆਂ ਗਈ ਸੀ ਉਦੋਂ ਤੁਸੀਂ ਮਰ ਗਏ ਸੀ? ਉਸ ਸਮੇਂ ਮਾਤਾ ਮਹਿੰਦਰ ਕੌਰ ਨੇ ਕੰਗਨਾ ਤੇ ਕੇਸ ਵੀ ਕੀਤਾ ਸੀ, ਪਰ ਉਸਦਾ ਕੋਈ ਫੈਸਲਾ ਨਹੀਂ ਹੋਇਆ ਅਜੇ ਤੱਕ ਤਰੀਕਾਂ ਪੈ ਰਹੀਆਂ ਹਨ।

'ਅਸੀਂ ਬਹਾਦਰ ਕੁਲਵਿੰਦਰ ਕੌਰ ਨਾਲ ਖੜੇ ਹਾਂ': ਮਾਤਾ ਨੇ ਕਿਹਾ ਕਿ ਅਸੀਂ ਬਹਾਦਰ ਕੁਲਵਿੰਦਰ ਕੌਰ ਨਾਲ ਖੜੇ ਹਾਂ ਜੇ ਸਾਨੂੰ ਕੋਈ ਕੁਰਬਾਨੀ ਦੇਣੀ ਪਈ ਤਾਂ ਉਹ ਵੀ ਦੇਣ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕੁਲਵਿੰਦਰ ਕੌਰ ਨੂੰ ਸਜਾ ਦੇਣ ਦੀ ਬਜਾਏ ਉਸ ਨੂੰ ਮੈਡਲ ਮਿਲਣਾ ਚਾਹੀਦਾ ਹੈ। ਹਰ ਮਰਨ ਤੋਂ ਵੀ ਡਰਦਾ ਹੈ ਪਰ ਉਸ ਪੰਜਾਬ ਦੀ ਧੀ ਨੇ ਹਿੰਮਤ ਦਿਖਾਈ ਹੈ। ਪਰਮਾਤਮਾ ਨੇ ਹੀ ਉਸ ਨੂੰ ਹੌਸਲਾ ਦਿੱਤਾ ਕਿ ਜਿਸ ਤਰ੍ਹਾਂ ਉਸ ਏਅਰਪੋਰਟ ਤੇ ਕੱਲੀ ਖੜੀ ਨੇ ਏਨੀ ਹਿੰਮਤ ਕਰਕੇ ਕੰਗਨਾ ਦੇ ਥੱਪੜ ਮਾਰਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.