ETV Bharat / state

ਦੁਸ਼ਹਿਰੇ ਵਾਲੇ ਦਿਨ ਪਿਆ ਸੀ ਚੀਕ-ਚਿਹਾੜਾ, ਰਾਵਣ ਦਹਿਨ ਦੇ ਨਾਲ-ਨਾਲ ਅਨੇਕਾਂ ਮਾਸੂਮ ਜ਼ਿੰਦਗੀਆਂ ਚੜੀਆਂ ਟ੍ਰੇਨ ਦੀ ਭੇਂਟ, ਪੜ੍ਹੋ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਰਿਪੋਰਟ

ਅਕਤੂਬਰ ਦਾ ਮਹੀਨਾ ਆਉਂਦੇ ਹੀ ਅੱਖਾਂ ਅੱਗੇ ਡਰਾਵਣਾ ਸੀਨ ਘੁੰਮਣ ਲੱਗ ਜਾਂਦਾ, ਜਿਸ ਨੇ ਹਰ ਇੱਕ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ਪੜ੍ਹੋ ਪੂਰੀ ਖਬਰ...

AMRITSAR JORA PHATAK ACCIDENT
ਚੀਕਾਂ ਚ ਬਦਲ ਗਿਆ ਸੀ ਦੁਸ਼ਹਿਰੇ ਦਾ ਤਿਉੇਹਾਰ (ETV BHARAT)
author img

By ETV Bharat Punjabi Team

Published : Oct 11, 2024, 7:53 PM IST

Updated : Oct 11, 2024, 9:26 PM IST

ਅੰਮ੍ਰਿਤਸਰ: ਅੰਮ੍ਰਿਤਸਰ ਦੇ ਲੋਕਾਂ ਦੇ ਕੰਨੀਂ ਜਦੋਂ-ਜਦੋਂ ਰੇਲ ਦੀ ਗੂੰਜ ਪੈਂਦੀ ਹੈ ਤਾਂ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ। ਆਸਮਾਨ ਰੋਂਦਾ ਤੇ ਧਰਤੀ ਕੁਰਲਾਉਂਦੀ ਹੈ। ਚੀਕਾਂ ਦੀ ਆਵਾਜ਼ ਦਿਲ ਨੂੰ ਛੱਲਣੀ ਕਰਦੀ ਹੈ। 19 ਅਕਤੂਬਰ 2018 ਦੀ ਉਹ ਮੰਦਭਾਗੀ ਸ਼ਾਮ ਜਦੋਂ ਅੰਮ੍ਰਿਤਸਰ ਦੇ ਜੋੜਾ ਫਾਟਕ 'ਤੇ ਵੱਡੀ ਗਿਣਤੀ 'ਚ ਲੋਕ ਦੁਸ਼ਹਿਰੇ 'ਤੇ ਰਾਵਣ ਦਹਿਨ ਦੇਖ ਰਹੇ ਸੀ ਤਾਂ ਕਿਸੇ ਨੂੰ ਅੰਦਾਜ਼ਾ ਤੱਕ ਨਹੀਂ ਸੀ ਕਿ ਇਸ ਰਾਵਣ ਦੇ ਨਾਲ-ਨਾਲ ਹੋਰ ਕਿੰਨੀਆਂ ਲਾਸ਼ਾਂ ਨੂੰ ਅਗਨੀ ਦੇਣੀ ਪਵੇਗੀ।

ਚੀਕਾਂ ਚ ਬਦਲ ਗਿਆ ਸੀ ਦੁਸ਼ਹਿਰੇ ਦਾ ਤਿਉੇਹਾਰ (ETV BHARAT (ਪੱਤਰਕਾਰ, ਅੰਮ੍ਰਿਤਸਰ))

ਜਦੋਂ ਵੀ ਅਕਤੂਬਰ ਮਹੀਨਾ ਆਉਂਦਾ ਤਾਂ ਉਸ ਡਰਾਵਣੀ ਸ਼ਾਮ ਦੀਆਂ ਤਸਵੀਰਾਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀਆਂ ਹਨ। ਉਸ ਕਾਲੀ ਅਤੇ ਹਨੇਰੀ ਸ਼ਾਮ ਦੀਆਂ ਤਸਵੀਰਾਂ ਰੌਂਗਟੇ ਖੜ੍ਹ ਕਰ ਦਿੰਦੀਆਂ ਹਨ। ਦੁਸ਼ਹਿਰੇ ਵਾਲੇ ਦਿਨ ਵਾਪਰੀ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਅੰਮ੍ਰਿਤਸਰ ਦਾ ਜੋੜਾ ਰੇਲਵੇ ਫਾਟਕ ਮੌਤ ਦਾ ਖੂਹ ਬਣ ਗਿਆ। ਟ੍ਰੇਨ ਹਾਦਸੇ ਵਿਚ ਕਰੀਬ 58 ਲੋਕ ਮਾਰੇ ਗਏ ਅਤੇ ਕਰੀਬ 60 ਤੋਂ ਵੱਧ ਲੋਕ ਜ਼ਖ਼ਮੀ ਹੋਏ। ਰਾਵਣ ਦੇਖਣ ਆਏ ਰੇਲਵੇ ਟ੍ਰੇਕ ਉਤੇ ਖੜ੍ਹੇ ਲੋਕਾਂ ਨੂੰ ਟ੍ਰੇਨ ਨੇ ਕੁਚਲ ਦਿੱਤਾ ਅਤੇ ਦੇਖਦੇ ਹੀ ਦੇਖਦੇ ਚਾਰੇ ਪਾਸੇ ਖੂਨ ਨਾਲ ਲੱਥ-ਪੱਥ ਹੋਈਆਂ ਲਾਸ਼ਾਂ ਦੇ ਢੇਰ ਦਿਖਾਈ ਦਿੱਤੇ। ਇੱਥੋਂ ਤੱਕ ਕਿ ਇਸ ਹਾਦਸੇ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਦਲਵੀਰ ਸਿੰਘ ਵੀ ਆਪਣੀ ਜਾਨ ਨਹੀਂ ਬਚਾ ਸਕੇ।

AMRITSAR JORA PHATAK ACCIDENT
ਚੀਕਾਂ ਚ ਬਦਲ ਗਿਆ ਸੀ ਦੁਸ਼ਹਿਰੇ ਦਾ ਤਿਉੇਹਾਰ (ETV BHARAT (ਪੱਤਰਕਾਰ, ਅੰਮ੍ਰਿਤਸਰ))

ਅੱਜ ਵੀ ਜ਼ਖਮ ਅੱਲ੍ਹੇ

ਜੋੜਾ ਫ਼ਾਟਕ ਹਾਦਸੇ ਦੇ 7 ਸਾਲ ਬੀਤਣ ਮਗਰੋਂ ਵੀ ਜ਼ਖਮ ਅੱਲ੍ਹੇ ਹਨ। ਅੱਜ ਜਦੋਂ ਉਸ ਭਿਆਨਕ ਹਾਦਸੇ ਦੇ ਗਵਾਹਾਂ ਅਤੇ ਪੀੜਤਾਂ ਤੋਂ ਉਸ ਹਾਦਸੇ ਅਤੇ ਆਪਣਿਆਂ ਨੂੰ ਖੋਹਣ ਦੇ ਦਰਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਦਰਦ ਅੱਖਾਂ 'ਚੋਂ ਹੰਝੂ ਬਣ ਛਲਕ ਗਿਆ। ਜਿਵੇਂ-ਜਿਵੇਂ ਪੀੜਤ ਆਪਣੀ ਦਰਦ ਭਰੀ ਦਾਸਤਾਨ ਨੂੰ ਬਿਆਨ ਕਰਦੇ ਨੇ, ਉਵੇਂ-ਉਵੇਂ ਉਹ ਦ੍ਰਿਸ਼ ਅੱਖਾਂ ਅੱਗੇ ਆ ਜਾਂਦੇ ਹਨ।

AMRITSAR JORA PHATAK ACCIDENT
ਆਪਣੇ ਵਿਛੜਿਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਪੀੜਿਤ ਪਰਿਵਾਰ (ETV BHARAT (ਪੱਤਰਕਾਰ, ਅੰਮ੍ਰਿਤਸਰ))

"ਉਸ ਦਿਨ ਨੂੰ ਯਾਦ ਕਰਕੇ ਅੱਜ ਵੀ ਬਹੁਤ ਪੀੜਾ ਹੁੰਦੀ ਹੈ।ਜਿਨ੍ਹਾਂ ਨੇ ਸਾਨੂੰ ਆਪਣੇ ਮੋਢਿਆਂ ਉਤੇ ਸਿਵਿਆਂ ਵਿੱਚ ਛੱਡ ਕੇ ਆਉਣਾ ਸੀ, ਇਸ ਹਾਦਸੇ ਕਾਰਨ ਅਸੀਂ ਉਨ੍ਹਾਂ ਨੂੰ ਸਿਵਿਆਂ ਵਿੱਚ ਛੱਡ ਕੇ ਆਏ ਹਾਂ।ਜਿਸ ਪਿਤਾ ਲਈ ਉਸ ਦੇ ਜਵਾਨ ਪੁੱਤਰ ਨੂੰ ਮੋਢਾ ਦੇਣਾ ਪੈ ਜਾਵੇ, ਉਸ ਤੋਂ ਵੱਡਾ ਦਰਦ ਇੱਕ ਪਿਤਾ ਲਈ ਹੋਰ ਕੀ ਹੋ ਸਕਦਾ ਹੈ"-ਮੁਕੇਸ਼ ਕੁਮਾਰ, ਪੀੜਤ

"ਜਿਵੇਂ-ਜਿਵੇਂ ਦੁਸ਼ਹਿਰੇ ਦਾ ਦਿਨ ਨੇੜੇ ਆਉਂਦੈ ਅਸੀਂ ਨਾ ਦੁਸ਼ਹਿਰੇ ਤੋਂ 15 ਦਿਨ ਪਹਿਲਾਂ ਅਤੇ ਨਾ 15 ਦਿਨ ਬਾਅਦ ਸੌਂਦੇ।ਉਸ ਭਿਆਨਕ ਮੰਜ਼ਰ ਕਾਰਨ ਸਾਡੀ ਅੱਜ ਵੀ ਰੂਹ ਕੰਬ ਜਾਂਦੀ ਹੈ। ਮੈਂ ਇਸ ਹਾਦਸੇ 'ਚ ਆਪਣੀ 21 ਸਾਲ ਧੀ, ਭੈਣ, ਭਾਣਜੀ ਅਤੇ ਭੈਣ ਦੀ ਨੂੰਹ ਨੂੰ ਗਵਾਇਆ ਹੈ। ਸਾਡਾ ਤਾਂ ਇਹ ਫਾਟਕ ਟੱਪਣ ਨੂੰ ਦਿਲ ਨਹੀਂ ਕਰਦਾ ਬਸ ਮਜ਼ਬੂਰੀ 'ਚ ਆਏ ਹਾਂ"- ਰਾਮ ਨਾਥ, ਪੀੜਤ

ਇਸ ਰੇਲ ਹਾਦਸੇ ਨੇ ਹੱਸਦੇ-ਵੱਸਦੇ ਘਰਾਂ ਨੂੰ ਉਜਾੜ ਕੇ ਰੱਖ ਦਿੱਤਾ। ਦੁਸ਼ਹਿਰੇ ਵਾਲੇ ਦਿਨ ਵਾਪਰਿਆ ਜਿੰਨਾ ਇਹ ਹਾਦਸਾ ਦਰਦਨਾਕ ਅਤੇ ਭਿਆਨਕ ਸੀ, ਉਸ ਤੋਂ ਵੀ ਡੂੰਘੇ ਇਹ ਜ਼ਖਮ ਦੇ ਗਿਆ।

"ਜੋੜਾ ਫਾਟਕ 'ਤੇ ਹੋਏ ਹਾਦਸੇ 'ਚ ਮੇਰੇ ਛੋਟੇ ਭਰਾ ਦੀ ਮੌਤ ਹੋ ਗਈ, ਉਸ ਦੇ ਦੁੱਖ 'ਚ ਮੇਰੀ ਮਾਂ ਮੰਜੇ 'ਤੇ ਲੱਗ ਗਈ।ਹੁਣ ਉਸ ਨੂੰ ਕੋਈ ਸੁੱਧ-ਬੁੱਧ ਨਹੀਂ, ਮੈਨੂੰ ਹੀ ਮੇਰੀ ਮਾਂ ਦਾ ਸਾਰਾ ਕੁੱਝ ਕਰਨਾ ਪੈਂਦਾ ਹੈ। ਸਾਡੇ ਲਈ ਉਸ ਤੋਂ ਅਭਾਗਾ ਦਿਨ ਹੋਰ ਕੋਈ ਨਹੀਂ ਹੋ ਸਕਦਾ"-ਅਨੀਲ ਸ਼ਰਮਾ, ਪੀੜਤ

ਜੋੜਾ ਫਾਟਕ 'ਤੇ ਰਾਵਣ ਦਹਿਨ ਬੰਦ

ਦਸ਼ਹਿਰੇ ਵਾਲੇ ਦਿਨ ਵਾਪਰੇ ਇਸ ਦਹਿਸ਼ਤ ਭਰੇ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜੋੜਾ ਫਾਟਕ 'ਤੇ ਰਾਵਣ ਦਹਿਨ 'ਤੇ ਰੋਕ ਲਗਾ ਦਿੱਤੀ ਗਈ ਸੀ ਤਾਂ ਜੋ ਮੁੜ ਤੋਂ ਕੋਈ ਅਜਿਹੀ ਅਣਹੋਣੀ ਨਾ ਹੋ ਸਕੇ; ਪਰ ਜਿਹੜੇ ਲੋਕਾਂ ਦੇ ਉਸ ਭਿਆਨਕ ਮੰਜ਼ਰ ਨੇ ਘਰ ਬਰਬਾਦ ਕਰ ਦਿੱਤੇ ਉਨ੍ਹਾਂ ਨੂੰ ਹਮੇਸ਼ਾ ਇਹ ਜ਼ਖਮ ਨਾਸੂਰ ਬਣ ਕੇ ਚੁੱਭਣਗੇ।

Last Updated : Oct 11, 2024, 9:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.