ਲੁਧਿਆਣਾ: ਸਮਰਾਲਾ ਦੇ ਗਿੱਲ ਮੈਰਿਜ ਪੈਲੇਸ ਤੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਟੇਜ ਉੱਤੇ ਡਾਂਸ ਕਰ ਰਹੀ ਲੜਕੀ ਦਾ ਕਿਸੇ ਗੱਲ ਨੂੰ ਲੈ ਕੇ ਵਿਆਹ ਵਿੱਚ ਆਏ ਕੁੱਝ ਲੜਕਿਆਂ ਨਾਲ ਵਿਵਾਦ ਹੋ ਜਾਂਦਾ ਹੈ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਇਸ ਪੂਰੇ ਮਾਮਲੇ ਉੱਤੇ ਨੋਟਿਸ ਲੈਂਦੇ ਹੋਏ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਵੱਲੋਂ ਜਗਰੂਪ ਸਿੰਘ ਸਣੇ ਤਿੰਨ ਵਿਅਕਤੀਆਂ ਤੇ 294, 506, 509 IPC ਧਾਰਾ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਮੁਲਾਜ਼ਮ ਵੀ ਮੁਲਜ਼ਮਾਂ 'ਚ ਸ਼ੁਮਾਰ: ਡੀਐਸਪੀ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਖੰਨਾ ਦੀਆਂ ਸਖਤ ਹਿਦਾਇਤਾਂ ਅਨੁਸਾਰ ਤੁਰੰਤ ਐਕਸ਼ਨ ਲਿਆ ਗਿਆ। ਜਿਸ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਗਰੂਪ ਸਿੰਘ ਖੁਦ ਵੀ ਪੁਲਿਸ ਮੁਲਾਜ਼ਮ ਹੈ ਜੋ ਕਿ ਲੁਧਿਆਣਾ ਵਿਖੇ ਸ਼ਹਿਰ ਵਿਖੇ ਡਿਊਟੀ ਉੱਤੇ ਤਾਇਨਾਤ ਹੈ ਅਤੇ ਤਿੰਨ ਅਣਪਛਾਤਿਆਂ ਦੀ ਵੀ ਪਹਿਚਾਣ ਜਲਦ ਹੀ ਕੀਤੀ ਜਾਵੇਗੀ।
- ਭਾਜਪਾ ਦੀ ਟਿਕਟ ਲੈਕੇ ਅੱਜ ਲੁਧਿਆਣਾ ਆਉਂਣਗੇ ਰਵਨੀਤ ਬਿੱਟੂ, ਭਾਜਪਾ ਵੱਲੋਂ ਸਵਾਗਤ ਦੀਆਂ ਤਿਆਰੀਆਂ - Ravneet Bittu Ludhiana
- ਲੋਕ ਸਭਾ ਚੋਣਾਂ ਦੇ ਮੱਦੇਨਜਰ ਪੁਲਿਸ ਪ੍ਰਸ਼ਾਸਨ ਚੌਕਸ, ਬਰਨਾਲਾ ਵਿਖੇ ਕੱਢਿਆ ਫਲੈਗ ਮਾਰਚ - The Flag March Took at Barnala
- ਆਪ, ਭਾਜਪਾ ਅਤੇ ਕਾਂਗਰਸ ਉੱਤੇ ਹਰਸਿਮਰਤ ਕੌਰ ਬਾਦਲ ਦਾ ਤੰਜ, ਕਿਹਾ- ਆਪਸ 'ਚ ਮਿਲੀਆਂ ਹਨ ਸਾਰੀਆਂ ਪਾਰਟੀਆਂ - Harsimrat Badal on aap
ਬੀਤੇ ਦਿਨ ਹੋਇਆ ਸੀ ਵਿਵਾਦ: ਇਸ ਤੋਂ ਪਹਿਲਾਂ ਇੱਕ ਵਿਆਹ ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਸੀ। ਜਿਸ ਵਿੱਚ ਇੱਕ ਸਟੇਜ ਉੱਤੇ ਡਾਂਸ ਕਰਨ ਵਾਲੀ ਲੜਕੀ ਦਾ ਥੱਲੇ ਭੰਗੜਾ ਪਾ ਰਹੇ ਕੁਝ ਨੌਜਵਾਨਾਂ ਨਾਲ ਵਿਵਾਦ ਹੋ ਜਾਂਦਾ ਹੈ ਅਤੇ ਦੋਵਾਂ ਦੇ ਵਿਚਕਾਰ ਗਾਲ੍ਹਾਂ ਵੀ ਚੱਲਦੀਆਂ ਹਨ। ਇਸ ਦੌਰਾਨ ਇੱਕ ਨੌਜਵਾਨ ਕੱਚ ਦਾ ਗਿਲਾਸ ਲੜਕੀ ਵੱਲ ਸੁੱਟ ਦਿੰਦਾ ਹੈ ਪਰ ਇਸ ਦੌਰਾਨ ਡਾਂਸ ਗਰੁੱਪ ਦੇ ਆਰਗਨਾਈਜ਼ਰ ਉਸ ਨੂੰ ਲੈ ਜਾਂਦੇ ਹਨ। ਬੀਤੇ ਦਿਨ ਲੜਕੀ ਨੇ ਮੀਡੀਆ ਦੇ ਸਾਹਮਣੇ ਆ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਸਮਰਾਲਾ ਪੁਲਿਸ ਨੇ ਸਬੰਧੀ ਸ਼ਿਕਾਇਤ ਵੀ ਦਿੱਤੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।