ਲੁਧਿਆਣਾ: ਅੱਜ ਲੁਧਿਆਣਾ ਜਾਮਾ ਮਸਜਿਦ ਪੁੱਜਣ 'ਤੇ ਉਸ ਦਾ ਭਰਵਾਂ ਸਵਾਗਤ ਸ਼ਾਹੀ ਇਮਾਮ ਵੱਲੋਂ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਅਪੀਲ ਕੀਤੀ ਕਿ ਉਹ ਮੱਕਾ ਜਾ ਕੇ ਭਾਰਤ ਅਤੇ ਪੰਜਾਬ ਦੀ ਸਲਾਮਤੀ ਦੀ ਵੀ ਦੁਆ ਕਰੇ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਨੌਜਵਾਨ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਰਫ ਮੁਸਲਿਮ ਧਰਮ ਲਈ ਨਹੀਂ, ਇਸ ਨੌਜਵਾਨ ਨੇ ਬਾਕੀ ਧਰਮਾਂ ਦੇ ਲਈ ਵੀ ਮਿਸਾਲ ਪੇਸ਼ ਕੀਤੀ ਹੈ।
ਕੋਈ ਸੋਸ਼ਲ ਮੀਡੀਆ ਉੱਤੇ ਪੋਸਟ ਨਹੀਂ, ਚੁੱਪਚਾਪ ਯਾਤਰਾ 'ਤੇ ਨਿਕਲਿਆ ਨੌਜਵਾਨ: ਸ਼ਾਹੀ ਇਮਾਮ ਨੇ ਕਿਹਾ ਕਿ ਇਹ ਨੌਜਵਾਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਕਿਸੇ ਸੋਸ਼ਲ ਮੀਡੀਆ 'ਤੇ ਵੀ ਇਸ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨੇ ਆਪਣੇ ਸਾਈਕਲ 'ਤੇ ਵੀ ਕਿਸੇ ਤਰ੍ਹਾਂ ਦਾ ਕੋਈ ਬੋਰਡ ਅਜਿਹਾ ਨਹੀਂ ਲਗਾਇਆ ਹੈ, ਉਹ ਚੁੱਪ ਚਾਪ ਇਕੱਲਾ ਹੀ ਇਸ ਯਾਤਰਾ 'ਤੇ ਨਿਕਲਿਆ ਹੈ ਤੇ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਅਸੀਂ ਸੋਚਿਆ ਕਿ ਇਸ ਨੌਜਵਾਨ ਦੀ ਹਿੰਮਤ ਨੂੰ ਦਾਤ ਦੇਣੀ ਬਣਦੀ ਹੈ ਅਤੇ ਇਸ ਦਾ ਸਵਾਗਤ ਕਰਨਾ ਵੀ ਬਣਦਾ ਹੈ। ਇਸੇ ਕਰਕੇ ਅੱਜ ਵਿਸ਼ੇਸ਼ ਤੌਰ ਉੱਤੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਵੱਲੋਂ ਨੌਜਵਾਨ ਦਾ ਨਾ ਸਿਰਫ ਸਵਾਗਤ ਕੀਤਾ ਗਿਆ, ਸਗੋਂ ਉਸ ਦੇ ਨਾਲ ਲੁਧਿਆਣਾ ਵਿੱਚ ਯਾਤਰਾ ਉੱਤੇ ਵੀ ਗਏ। ਉਹ ਕਰੀਬ ਲਗਭਗ 5500 ਕਿਲੋਮੀਟਰ ਦੀ ਯਾਤਰਾ ਉਹ ਇੱਕਲਾ ਹੀ ਕਰ ਰਿਹਾ ਹੈ।
ਅਫ਼ਦਾਰੂਦੀਨ ਨੇ ਜਤਾਈ ਖੁਸ਼ੀ: ਇਸ ਦੌਰਾਨ ਨੌਜਵਾਨ ਅਫ਼ਦਾਰੂਦੀਨ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਦਾ ਲੁਧਿਆਣਾ ਵਿੱਚ ਭਰਵਾਂ ਸਵਾਗਤ ਹੋਇਆ ਹੈ। ਉਹ ਕਾਫੀ ਖੁਸ਼ ਹੈ, ਉਹ ਮਲੇਸ਼ੀਆ ਤੋਂ ਚੱਲਿਆ ਸੀ। ਅਫ਼ਦਾਰੂਦੀਨ ਨੇ ਕਿਹਾ ਕਿ ਪਰਿਵਾਰ ਵੀ ਉਸ ਦਾ ਪੂਰਾ ਸਾਥ ਦੇ ਰਿਹਾ ਹੈ। ਨੌਜਵਾਨਾਂ ਨੂੰ ਵੀ ਉਹ ਇਹੀ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇਕਰ ਹਿੰਮਤ ਹੋਵੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ।
ਅਫ਼ਦਾਰੂਦੀਨ ਨੇ ਕਿਹਾ ਕਿ ਪਰਿਵਾਰ ਵਲੋਂ ਵੀ ਉਸ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ ਅਤੇ ਪਰਿਵਾਰ ਨੇ ਖੁਸ਼ੀ ਜ਼ਾਹਿਰ ਕੀਤੀ ਹੈ ਕੇ ਉਹ ਪਵਿੱਤਰ ਯਾਤਰਾ ਉੱਤੇ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਉਸ ਦੀ ਇਹ ਯਾਤਰਾ ਮਈ ਮਹੀਨੇ ਵਿੱਚ ਜਾ ਕੇ ਮੁਕੰਮਲ ਹੋਵੇਗੀ। ਜਦੋਂ ਉਹ ਮੱਕੇ ਦੇ ਦਰਸ਼ਨ ਕਰ ਸਕੇਗਾ।
ਸਾਰੇ ਧਰਮਾਂ ਲਈ ਪ੍ਰੇਰਨਾਸਰੋਤ: ਇਸ ਦੌਰਾਨ ਸ਼ਾਹੀ ਇਮਾਮ ਨੇ ਉਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੌਜਵਾਨ ਨੇ ਸਾਰੇ ਨੌਜਵਾਨਾਂ ਲਈ ਇੱਕ ਨਵੀਂ ਉਦਾਹਰਣ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਈਕਲ 'ਤੇ ਮੱਕੇ ਦੀ ਯਾਤਰਾ ਕਰ ਰਿਹਾ ਹੈ, ਜੋ ਕਿ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਨੌਜਵਾਨ ਦਿਨ ਰਾਤ ਸਾਈਕਲ ਚਲਾਉਂਦਾ ਹੈ ਅਤੇ ਆਪਣੀ ਯਾਤਰਾ ਨੂੰ ਸਫਲ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਲਈ ਇਹ ਪ੍ਰੇਰਨਾ ਦਾ ਸਰੋਤ ਹੈ।