ਬਠਿੰਡਾ: ਜ਼ਿਲ੍ਹੇ ਅੰਦਰ ਬਠਿੰਡਾ ਪੁਲਿਸ ਐਕਟਿਵ ਨਜ਼ਰ ਆਈ, ਜਦੋਂ ਟੀਮ ਵਲੋਂ ਕਾਸੋ ਤਹਿਤ ਸ਼ੱਕੀ ਨਸ਼ਾ ਤਸਕਰਾਂ ਵਿਰੁੱਧ ਛਾਪੇਮਾਰੀ ਕੀਤੀ ਗਈ। ਇਸ ਤੋਂ ਇਲਾਵਾ, ਪੁਲਿਸ ਵਲੋਂ ਗੈਂਗਸਟਰ ਲਖਬੀਰ ਲੰਡਾ ਨਾਲ ਸਬੰਧਤ ਲੋਕਾਂ ਉੱਤੇ ਵੀ ਕਾਰਵਾਈ ਕੀਤੀ ਗਈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ, ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਸਵੇਰ ਵੇਲੇ ਲੰਡਾ ਗਰੁੱਪ ਦੇ ਕਰੀਬ ਅੱਧੀ ਦਰਜ਼ਨ ਟਿਕਾਣਿਆਂ 'ਤੇ ਛਾਪੇਮਾਰੀ ਲਈ ਤਲਵੰਡੀ ਸਾਬੋ, ਰਾਮਪੁਰਾ ਅਤੇ ਮੌੜ ਮੰਡੀ ਵਿਖੇ ਰੇਡ ਕੀਤੀ ਗਈ। ਇਸ ਤੋਂ ਇਲਾਵਾ ਬਠਿੰਡਾ ਦਿਹਾਤੀ ਦੀ ਪੁਲਿਸ ਟੀਮ ਵੱਲੋਂ ਬੀੜ ਤਲਾਬ ਬਸਤੀ ਵਿਖੇ ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਚੈਕਿੰਗ ਕੀਤੀ ਗਈ।
ਪੀ.ਸੀ.ਆਰ. ਟੀਮਾਂ ਵੀ ਸ਼ਾਮਿਲ: ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਬਸਤੀ 'ਚੋਂ ਨਸ਼ਿਆਂ ਬਾਰੇ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ। ਅੱਜ ਬਸਤੀ 'ਚ ਰੇਡ ਕਰਕੇ 5 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿੰਨ੍ਹਾਂ ਖਿਲਾਫ਼ ਥਾਣਾ ਸਦਰ ਵਿੱਚ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਾਮ ਨੂੰ ਬਠਿੰਡਾ ਸਿਟੀ ਪੁਲਿਸ ਜਿਸ 'ਚ ਪੀ.ਸੀ.ਆਰ. ਟੀਮਾਂ ਵੀ ਸ਼ਾਮਿਲ ਸੀ। ਉਨ੍ਹਾਂ ਵੱਲੋਂ ਧੋਬੀਆਣਾ ਬਸਤੀ 'ਚ ਚੈਕਿੰਗ ਕੀਤੀ ਗਈ। ਬੀੜ ਤਲਾਬ ਬਸਤੀ ਵਿੱਚ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਵੀਡੀਓ ਵਾਇਰਲ ਹੋਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਐਸ.ਪੀ. ਨੇ ਕਿਹਾ ਕਿ ਇਸ ਬਸਤੀ ਬਾਰੇ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਹਨ।
ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖਿਲਾਫ਼ ਮੁਹਿੰਮ: ਨਰਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਸਬੰਧੀ ਵੱਖਰਾ ਪਲਾਨ ਤਿਆਰ ਕੀਤਾ ਗਿਆ ਹੈ। ਉਹ ਨਸ਼ਿਆਂ ਦੇ ਮਾਮਲੇ ਵਿੱਚ ਇੱਥੇ ਸਖ਼ਤੀ ਨਾਲ ਨਜਿੱਠਣਗੇ ਅਤੇ ਬਸਤੀ ਵਿੱਚੋਂ ਨਸ਼ਾ ਖ਼ਤਮ ਕਰਨਗੇ। ਉਨ੍ਹਾਂ ਦੱਸਿਆ ਕਿ ਵੀਡੀਓ ਵਾਲੇ ਨੌਜਵਾਨ ਦੀ ਪਹਿਚਾਣ ਹੋ ਗਈ ਅਤੇ ਉਸਨੇ ਨਸ਼ਾ ਕਿੱਥੋਂ ਲਿਆਂਦਾ ਉਸ ਬਾਰੇ ਵੀ ਪੁੱਛ-ਗਿੱਛ ਹੋ ਗਈ। ਜਿਸ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਕਿ ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ। ਨਸ਼ਿਆਂ ਅਤੇ ਗੈਂਗਸਟਰਵਾਦ ਨਾਲ ਸਬੰਧਿਤ ਜੋ ਵੀ ਮੁਲਜ਼ਮ ਹੋਣਗੇ। ਕਿਹਾ ਕਿ ਉਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
- ਅੰਮ੍ਰਿਤਸਰ 'ਚ ਵਾਪਰੀ ਦਰਦਨਾਕ ਘਟਨਾ, ਨਹਿਰ 'ਚ ਨਹਾਉਣ ਗਏ ਤਿੰਨ ਬੱਚੇ ਹੋਏ ਲਾਪਤਾ, ਭਾਲ ਜਾਰੀ - Three children drowned in the canal
- ਡਾ.ਓਬਰਾਏ ਦੇ ਯਤਨਾਂ ਸਦਕਾ 34 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ, ਹੋਇਆ ਸਸਕਾਰ - Punjabi youth died in Dubai
- ਆਖ਼ਿਰ ਕਿਉ ਲਗਾਏ ਬੀਜੇਪੀ ਨੇ ਆਮ ਆਦਮੀ ਪਾਰਟੀ 'ਤੇ ਨਸ਼ਾ ਵੇਚਣ ਦੇ ਗੰਭੀਰ ਦੋਸ਼, ਕਾਰਨ ਜਾਣ ਤੁਸੀ ਵੀ ਹੋ ਜਾਵੋਗੇ ਹੈਰਾਨ... - Randeep Deol targeted the AAP party