ਹੁਸ਼ਿਆਰਪੁਰ : ਸੁਬੇ 'ਚ ਲੰਮੇਂ ਸਮੇਂ ਤੋਂ ਅਵਾਰਾ ਪਸ਼ੁ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ ਪਰ ਬਾਵਜੁਦ ਇਸ ਦੇ ਪ੍ਰਸ਼ਾਸਨ ਵੱਲੋਂ ਇਹਨਾਂ ਜਾਨਵਰਾਂ ਦੇ ਰੱਖ ਰਖਾਵ ਲਈ ਕੋਈ ਹੀਲਾ ਨਹੀਂ ਕੀਤਾ ਜਾ ਰਿਹਾ ਅਤੇ ਲੋਕ ਜਾਨਾਂ ਗੂਆ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਤੋਂ ਜਿੱਥੇ ਅਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ ਵਿੱਚ ਇੱਕ ਮਾਰੂਤੀ ਕਾਰ ਪੁਲ ਤੋਂ ਹੇਠਾਂ ਇੱਕ ਕਾਰ ਡਿੱਗ ਗਈ। ਹਾਦਸੇ ਦੌਰਾਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਹਾਦਸੇ ਵਿੱਚ ਮ੍ਰਿਤਕ ਦੀ ਪਛਾਣ ਹਰਜੀਤ ਸਿੰਘ ਵਾਸੀ ਹਰਦੋਖਾਨਪੁਰ ਵਜੋਂ ਹੋਈ ਹੈ। ਜਦਕਿ 2 ਵਿਅਕਤੀ ਗੰਭੀਰ ਜ਼ਖਮੀ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਿਸ਼ਤੇਦਾਰ ਦਾ ਹਾਲ ਜਾਣ ਕੇ ਵਾਪਿਸ ਪਰਤ ਰਹੇ ਸਨ ਕਾਰ ਸਵਾਰ: ਇਹ ਘਟਨਾ ਟਾਂਡਾ ਰੋਡ 'ਤੇ ਲਾਜਵੰਤੀ ਪੁਲ 'ਤੇ ਵਾਪਰੀ ਹੈ। ਪੀੜਤ ਨੇ ਦੱਸਿਆ ਕਿ ਉਹ ਹਸਪਤਾਲ ਵਿੱਚੋਂ ਆਪਣੇ ਰਿਸ਼ਤੇਦਾਰ ਦੀ ਖਬਰ ਲੈ ਕੇ ਘਰ ਵਾਪਿਸ ਮੁੜ ਰਹੇ ਸਨ ਕਿ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਉਹਨਾਂ ਨੇ ਦੱਸਿਆ ਕਾਰ ਦੇ ਸਾਹਮਣੇ ਅਚਾਨਕ ਇੱਕ ਅਵਾਰਾ ਪਸ਼ੂ ਆ ਗਿਆ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਕਾਰ ਬੇਕਾਬੂ ਹੋ ਗਈ ਤੇ ਇਹ ਹਾਦਸਾ ਵਾਪਰ ਗਿਆ।ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਉਮਰ 55 ਸਾਲ ਵਾਸੀ ਪਿੰਡ ਹਰਦੋ ਖਾਨਪੁਰ ਵਜੋਂ ਹੋਈ ਹੈ।
- CBI ਨੇ ਦਿੱਲੀ ਕੋਚਿੰਗ ਸੈਂਟਰ ਕਾਂਡ 'ਚ RAUs IAS ਮਾਲਕ ਦੇ ਖਿਲਾਫ ਦਰਜ ਕੀਤੀ FIR, ਘਟਨਾ ਸਥਾਨ ਦਾ ਦੌਰਾ - Delhi coaching incident
- ਐੱਸਆਈਟੀ ਦੇ ਖੁਲਾਸੇ ਮਗਰੋਂ ਮੂਸੇਵਾਲਾ ਦੇ ਪਿਤਾ ਨੇ ਸੂਬਾ ਸਰਕਾਰ ਉੱਤੇ ਚੁੱਕੇ ਸਵਾਲ, ਵਿਰੋਧੀਆਂ ਨੇ ਵੀ ਘੇਰੀ ਪੰਜਾਬ ਸਰਕਾਰ - lawrence bishnoi interview
- ਵਾਇਨਾਡ ਜ਼ਮੀਨ ਖਿਸਕਣ ਤੋਂ ਬਾਅਦ 138 ਲੋਕ ਅਜੇ ਵੀ ਲਾਪਤਾ, ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੀ ਲਿਸਟ - Wayanad landslide incident
ਪ੍ਰਸ਼ਾਸਨ ਨਹੀਂ ਕਰ ਰਿਹਾ ਜਾਨਵਰਾਂ ਦਾ ਹੱਲ: ਗੱਲਬਾਤ ਦੌਰਾਨ ਪਿੰਡ ਹਰਦੋ ਖਾਨਪੁਰ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਸਾਰਾ ਸਾਲ ਹੀ ਹੁਸ਼ਿਆਰਪੁਰ ਵਿੱਚ ਅਵਾਰਾ ਜਾਨਵਰਾਂ ਦੀ ਪਰਮਾਰ ਸੜਕਾਂ ਉਤਰ ਰਹਿੰਦੀ ,ਹੈ ਜਿਸ ਕਾਰਨ ਸੜਕਾਂ ਉੱਤੇ ਕੀਮਤੀ ਜਾਨਾਂ ਜਾ ਰਹੀਆਂ ਹਨ। ਇਨਾ ਹੀ ਨਹੀਂ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਲੱਖਾਂ ਹੀ ਸੰਗਤਾਂ ਇਸ ਹਾਈਵੇਅ ਦੀ ਵਰਤੋਂ ਕਰਕੇ ਹਿਮਾਚਲ ਨੂੰ ਲੰਘਦੇ ਨੇ। ਜਿਸ ਨੂੰ ਲੈ ਕੇ ਹਰ ਸਾਲ ਜ਼ਿਲਾ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ, ਪਰ ਇਹਨਾਂ ਦਾਅਵਿਆਂ ਅਤੇ ਵਾਅਦਿਆਂ ਦੀ ਪੋਲ ਖੁੱਲਦੀ ਨਜਰੀ ਪੈ ਰਹੀ ਹੈ ਕਿਉਂਕਿ ਜਿੱਥੇ ਸੜਕਾਂ ਉੱਤੇ ਅਵਾਰਾ ਜਾਨਵਰਾਂ ਦੀ ਭਰਮਾਰ ਕਾਰਨ ਆਏ ਦਿਨ ਹਾਦਸੇ ਹੋ ਰਹੇ ਹਨ ਮੌਤਾਂ ਹੋ ਰਹੀਆਂ ਹਨ ਉੱਥੇ ਹੀ ਮੇਲੇ ਦੌਰਾਨ ਰਾਗੀਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।