ਸ੍ਰੀ ਅਨੰਦਪੁਰ ਸਾਹਿਬ (ਰੋਪੜ): ਚੰਗਰ ਇਲਾਕੇ ਦੇ ਪਿੰਡ ਬਲੋਲੀ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਕਮਲ ਚੌਧਰੀ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਬਲੋਲੀ ਦੇ ਬਸਨੀਕ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਬਲਜੀਤ ਸਿੰਘ ਚੰਦੂ ਮਾਜਰਾ ਅਤੇ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬੀਰ ਸ਼ਾਹਪੁਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ।
'ਆਪ' ਨੂੰ ਵੱਡਾ ਝਟਕਾ: ਇਸ ਮੌਕੇ ਬਲਜੀਤ ਸਿੰਘ ਚੰਦੂਮਾਜਰਾ ਵੱਲੋਂ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਕਮਲ ਚੌਧਰੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ ਗਿਆ ਅਤੇ ਉਨ੍ਹਾਂ ਦੇ ਗਲ੍ਹੇ ਵਿੱਚ ਸਨਮਾਨ ਵੀ ਪਾਇਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਕਮਲ ਚੌਧਰੀ ਸਮੇਤ ਅੱਜ ਵੱਡੀ ਗਿਣਤੀ ਵਿੱਚ ਪਿੰਡ ਬਲੋਲੀ ਦੇ ਬਸਨੀਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਇਹ ਸਭ ਕੁਝ ਟਰੱਕ ਯੁਨੀਅਨ ਕੀਰਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਬਲਬੀਰ ਸਿੰਘ ਬੀਰ ਸ਼ਾਹਪੁਰ ਅਤੇ ਉਹਨਾਂ ਦੇ ਭਰਾ ਨਾਜਰ ਸਿੰਘ ਸ਼ਾਹਪੁਰ ਦੀ ਬਦੌਲਤ ਹੋਇਆ ਹੈ।
- ਹੁਸ਼ਿਆਰਪੁਰ ਵਿੱਚ ਕਿਸ ਦੀ ਚੱਲੇਗੀ 'ਹੁਸ਼ਿਆਰੀ' ? ਇਸ ਹਲਕੇ ਦੇ ਉਮੀਦਵਾਰਾਂ 'ਤੇ ਇੱਕ ਝਾਤ - Lok Sabha Election 2024
- ਬਠਿੰਡਾ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਪਤੀ ਨੇ ਕੁਹਾੜੀ ਮਾਰ ਕੇ ਕੀਤਾ ਪਤਨੀ ਦਾ ਕਤਲ, ਹੋਇਆ ਫਰਾਰ - Wife killed by husband in Bathinda
- ਕੁਲਬੀਰ ਜ਼ੀਰਾ ਦਾ ਲਾਲਜੀਤ ਭੁੱਲਰ 'ਤੇ ਇਲਜ਼ਾਮ, ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀ ਗੱਡੀ 'ਚ ਬੈਠ ਭੁੱਲਰ ਕਰ ਰਹੇ ਪ੍ਰਚਾਰ - Lok Sabha Elections
ਪਾਰਟੀ ਵਰਕਰਾਂ ਨੂੰ ਕੀਤਾ ਅਣਗੋਲਿਆਂ: ਬਲਜੀਤ ਸਿੰਘ ਚੰਦੂਮਾਜਰਾ ਨੇ ਅੱਗੇ ਕਿਹਾ ਕਿ ਅੱਜ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਤੱਕ ਰਹੇ ਹਨ। ਆਮ ਆਦਮੀ ਪਾਰਟੀ ਦੇ ਢਾਈ ਸਾਲਾਂ ਦੇ ਰਾਜ ਤੋਂ ਅੱਜ ਇਸ ਹਲਕੇ ਦੇ ਲੋਕ ਦੁਖੀ ਹੋ ਚੁੱਕੇ ਹਨ। ਇਹ ਉਹ ਲੋਕ ਹਨ ਜਿਨਾਂ ਨੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਸੀ ਪਰ ਪਾਰਟੀ ਵੱਲੋਂ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਵਰਕਰਾਂ ਨੂੰ ਅਣਗੋਲਿਆ ਕਰਕੇ ਖਾਸ ਲੋਕਾਂ ਨੂੰ ਅਹੁਦੇ ਦੇ ਕੇ ਨਿਵਾਜਿਆ। ਜਦ ਕਿ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਲੀਡਰ ਸਿਰਫ ਅਤੇ ਸਿਰਫ ਰਸੂਖਵਾਰ ਲੋਕਾਂ ਨੂੰ ਹੀ ਅਹੁਦੇ ਦੇ ਸਕੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਦੇਖ ਰਹੇ ਹਨ ਕਿਉਂਕਿ ਜੇ ਪੰਜਾਬ ਦਾ ਕੋਈ ਭਲਾ ਕਰ ਸਕਦਾ ਹੈ ਤਾਂ ਤਾਂ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ। ਇਸ ਮੌਕੇ ਉਹਨਾਂ ਨਾਲ ਬਲਬੀਰ ਸਿੰਘ ਬੀਰ ਕਾਰਜਕਾਰੀ ਪ੍ਰਧਾਨ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ,ਨਾਜਰ ਸਿੰਘ ਸ਼ਾਹਪੁਰ ਆਦਿ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਆਏ ਸਰਕਲ ਪ੍ਰਧਾਨ ਕਮਲ ਚੌਧਰੀ ਅਤੇ ਆਮ ਆਦਮੀ ਪਾਰਟੀ ਛੱਡ ਕੇ ਆਏ ਵੱਡੀ ਗਿਣਤੀ ਵਿੱਚ ਪਿੰਡ ਬਲੋਲੀ ਦੇ ਵਸਨੀਕ ਹਾਜ਼ਰ ਸਨ।