ਜ਼ੀਰਕਪੁਰ (ਮੁਹਾਲੀ): ਦੇਰ ਰਾਤ ਮੁਹਾਲੀ ਜ਼ਿਲ੍ਹੇ ਦੇ ਜ਼ੀਰਕਪੁਰ ਪਟਿਆਲਾ ਹਾਈਵੇਅ ’ਤੇ ਇੱਕ ਤੇਜ਼ ਰਫ਼ਤਾਰ ਬੀਐਮਡਬਲਿਊ ਕਾਰ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿੱਚੋਂ ਇੱਕ ਦੀ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਵਿੱਚ ਮੌਤ ਹੋ ਗਈ, ਜਿਸ ਕਾਰਨ ਪਰਿਵਾਰਕ ਮੈਂਬਰਾਂ ਦੇ ਸਬਰ ਨੂੰ ਤੋੜ ਦਿੱਤਾ ਅਤੇ ਰਾਤ ਨੂੰ ਪਟਿਆਲਾ ਹਾਈਵੇਅ 'ਤੇ ਜਾਮ ਲਗਾ ਦਿੱਤਾ।
ਇੱਕ ਦੀ ਮੌਤ ਦੋ ਗੰਭੀਰ ਜ਼ਖ਼ਮੀ: ਇੱਪ੍ਰਾਪਤ ਜਾਣਕਾਰੀ ਅਨੁਸਾਰ ਬਨੂੜ ਵੱਲੋਂ ਆ ਰਹੀ ਤੇਜ਼ ਰਫ਼ਤਾਰ ਬੀਐਮਡਬਲਿਊ ਕਾਰ ਨੰਬਰ ਐਚਪੀ 84-0002 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰਸਾਈਕਲ ਸੜਕ ਕਿਨਾਰੇ ਖੜ੍ਹੇ ਟਰੱਕ ਅਤੇ ਬੀਐਮਡਬਲਿਊ ਕਾਰ ਵਿਚਕਾਰ ਫਸ ਗਿਆ। ਇਸ ਹਾਦਸੇ ਦੌਰਾਨ ਸਾਹਿਬ ਪੁੱਤਰ ਜ਼ਾਕਿਰ, ਸੁਮਿਤ ਪੁੱਤਰ ਮਲਕੀਤ ਸਿੰਘ ਅਤੇ ਰਾਜਵੀਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਪ੍ਰਭਾਤ ਗੰਭੀਰ ਜ਼ਖਮੀ ਹੋ ਗਏ ਅਤੇ ਬਾਅਦ ਵਿੱਚ ਪੀਜੀਆਈ ਦੇ ਹਸਪਤਾਲ ਅੰਦਰ ਇਲਾਜ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।
- ਪੰਜਾਬ 'ਚ ਅੱਜ ਭਾਜਪਾ ਦਾ ਤਾਬੜਤੋੜ ਪ੍ਰਚਾਰ; ਥੋੜੀ ਦੇਰ 'ਚ ਹੁਸ਼ਿਆਰਪੁਰ ਪਹੁੰਚਣਗੇ ਪੀਐਮ ਮੋਦੀ, ਫਿਰ ਕੰਨਿਆਕੁਮਾਰੀ ਲਈ ਹੋਣਗੇ ਰਵਾਨਾ - BJP Campaign In Punjab
- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸੱਚਖੰਡ ਵਿਖੇ ਟੇਕਿਆ ਮੱਥਾ, ਪੰਜਾਬ 'ਚ ਭਾਜਪਾ ਦੀ ਜਿੱਤ ਨੂੰ ਦੱਸਿਆ ਯਕੀਨੀ - Dhami paid obeisance at Sachkhand
- ਕੇਜਰੀਵਾਲ ਨੇ ਹਲਕਾ ਮੰਡੀ ਗੋਬਿੰਦਗੜ੍ਹ 'ਚ ਕੀਤਾ ਰੋਡ ਸ਼ੋਅ, 13 ਦੀਆਂ 13 ਸੀਟਾਂ 'ਆਪ' ਦੀ ਝੋਲੀ ਪਾਉਣ ਲਈ ਕੀਤੀ ਅਪੀਲ - Kejriwal Road Show
ਓਵਰਸਪੀਡ ਕਾਰਣ ਵਾਪਰਿਆ ਹਾਦਸਾ: ਰਾਹਗੀਰਾਂ ਨੇ ਤਿੰਨਾਂ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਜੇ.ਪੀ.ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਸਾਹਿਬ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ 'ਚ ਰੈਫਰ ਕਰ ਦਿੱਤਾ, ਉੱਥੇ ਪਹੁੰਚ ਕੇ ਇੱਕ ਦੀ ਮੌਤ ਹੋ ਗਈ, ਜਦਕਿ ਰਾਜਵੀਰ ਅਤੇ ਸੁਮਿਤ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਹਾਦਸੇ ਤੋਂ ਬਾਅਦ BMW ਕਾਰ ਦੇ ਸਾਰੇ ਏਅਰ ਬੈਗ ਖੁੱਲ੍ਹ ਗਏ। ਮਰਸਡੀਜ਼ ਕਾਰ ਹਿਮਾਚਲ ਦਾ ਨੰਬਰ ਹੈ ਅਤੇ ਕਾਰ ਓਵਰਸਪੀਡ ਸੀ।