ਕਪੂਰਥਲਾ: ਜੇਲ੍ਹ 'ਚ ਬੰਦ ਇੱਕ ਔਰਤ, ਜਿਸ ਖਿਲਾਫ ਧੋਖੇ ਨਾਲ ਵਿਆਹ ਕਰਵਾਉਣ ਦੇ 8 ਮਾਮਲੇ ਦਰਜ ਹਨ। ਹੁਣ ਇਸ ਔਰਤ ਨੇ ਕਪੂਰਥਲਾ ਜੇਲ੍ਹ ਵਿੱਚ ਬੰਦ ਇੱਕ ਹੋਰ ਕੈਦੀ ਨੂੰ ਆਪਣੇ ਪਿਆਰ ਦਾ ਸ਼ਿਕਾਰ ਬਣਾਇਆ ਅਤੇ ਉਸ ਨਾਲ ਵਿਆਹ ਕਰਵਾ ਲਿਆ। ਜਦੋਂ ਕਿ ਜੇਲ੍ਹ ਵਿੱਚ ਬੰਦ ਕੈਦੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਿਸ ਤੋਂ ਬਾਅਦ ਕੈਦੀ ਦੀ ਪਤਨੀ ਨੇ ਅੰਮ੍ਰਿਤਸਰ ਆਈਜੀ ਦਫਤਰ ਜਾਕੇ ਦਰਖਾਸਤ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ।
ਜੇਲ੍ਹ ਵਿੱਚ ਕਰਵਾਇਆ ਕੈਦੀ ਨਾਲ ਨੌਵਾਂ ਵਿਆਹ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਦੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉੱਥੇ ਜੇਲ੍ਹ ਵਿੱਚ ਇੱਕ ਔਰਤ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਨਾਲ ਵਿਆਹ ਕਰਵਾ ਲਿਆ, ਜਦੋਂ ਕਿ ਉਸ ਔਰਤ ਦੇ ਪਹਿਲਾਂ ਤੋਂ ਹੀ ਅੱਠ ਵਿਆਹ ਹੋਏ ਸਨ। ਉਸ ਔਰਤ ਵੱਲੋਂ ਨੌਵਾਂ ਵਿਆਹ ਉਸਦੇ ਪਤੀ ਦੇ ਨਾਲ ਕਰਵਾ ਲਿਆ ਗਿਆ ਅਤੇ ਬਾਅਦ ਵਿੱਚ ਉਸਦੇ ਪਤੀ ਨੂੰ ਲੁੱਟ ਖੋਹ ਕਰਨ ਲਈ ਮਜਬੂਰ ਕਰਦੀ ਰਹੀ।
- ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਵਧੀਆਂ ਮੁਸ਼ਕਿਲਾਂ, ਚੋਣ ਪ੍ਰਚਾਰ ਨਾ ਕਰਨ ਸੰਬੰਧੀ ਭਾਜਪਾ ਵੱਲੋਂ ਨੋਟਿਸ ਜਾਰੀ - Lok Sabha Elections 2024
- ਸੁਪਰੀਮ ਕੋਰਟ 'ਚ ਏਜੀ ਪੰਜਾਬ ਦੇ ਹਲਫਨਾਮੇ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਨੇ ਕੀਤੀ ਟਿੱਪਣੀ, ਕਿਹਾ- ਕਤਲ ਦੀ ਹਕੀਕਤ ਆਈ ਜ਼ੁਬਾਨ 'ਤੇ, ਦੋਸ਼ੀਆਂ ਖ਼ਿਲਾਫ਼ ਹੋਵੇ ਕਾਰਵਾਈ - Murder Case Of Moosewala
- ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਘਿਰੀ ਪੰਜਾਬ ਸਰਕਾਰ, ਵਿਰੋਧੀਆਂ ਨੇ ਲਾਏ ਗੰਭੀਰ ਇਲਜ਼ਾਮ, ਕਿਹਾ-ਸੁਪਰੀਮ ਕੋਰਟ 'ਚ ਏਜੀ ਪੰਜਾਬ ਨੇ ਕਬੂਲੀ ਸਿਕਿਓਰਿਟੀ ਘਟਾਉਣ ਦੀ ਗੱਲ - murder case of Moosewala
ਮੁਲਜ਼ਮ ਮਹਿਲਾ ਨੇ ਮਾਰੀ ਠੱਗੀ: ਹੁਣ ਫਿਰ ਉਸ ਦਾ ਪਤੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਜਦਕਿ ਨੌਵਾਂ ਵਿਆਹ ਕਰਵਾਉਣ ਵਾਲੀ ਔਰਤ ਹੁਣ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਧਮਕੀਆਂ ਦੇ ਰਹੀ ਹੈ। ਜਿਸ ਤੋਂ ਦੁਖੀ ਹੋ ਕੇ ਉਹ ਅੰਮ੍ਰਿਤਸਰ ਆਈਜੀ ਦਫਤਰ ਵਿੱਚ ਆਪਣੀ ਸ਼ਿਕਾਇਤ ਲੈਕੇ ਪਹੁੰਚੇ ਹਨ। ਕੈਦੀ ਦੀ ਪਤਨੀ ਨੇ ਇਹ ਇਲਜ਼ਾਮ ਲਾਇਆ ਕਿ ਮੁਲਜ਼ਮ ਮਹਿਲਾ ਨੇ ਬਹੁਤ ਸਾਰੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਵੀ ਲੱਖਾਂ ਰੁਪਏ ਠੱਗੇ ਹਨ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਲੋਕਾਂ ਨਾਲ ਠੱਗੀ ਕਰਨ ਵਾਲੀ ਇਸ ਮਹਿਲਾ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।