ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਛੀਨਾ ਕਰਮ ਸਿੰਘ ਦੇ ਰਹਿਣ ਵਾਲੇ ਗੁਰਦੇਵ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਵੱਖਰੀ ਪਹਿਲ ਕੀਤੀ ਗਈ ਹੈ। ਜਿਸ ਦੇ ਚਲਦਿਆਂ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਆਏ ਘੋੜ ਸਵਾਰਾਂ ਨਾਲ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਨ ਲਈ ਹਾਊਸ ਰਾਈਡਿੰਗ ਕੀਤੀ ਗਈ ਹੈ।
10 ਤੋਂ 12 ਕਿਲੋਮੀਟਰ ਕੀਤੀ ਘੋੜ ਸਵਾਰੀ
ਇਸ ਮੌਕੇ ਗੁਰਦੇਵ ਸਿੰਘ ਅਤੇ ਉਸਦੇ ਸਾਥੀਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵੱਡੇ ਪੱਧਰ 'ਤੇ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਇਹ ਘੋੜ ਸਵਾਰੀ (ਹਾਊਸ ਰਾਇਡਿੰਗ ) ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਸੀਂ 10 ਤੋਂ 12 ਕਿਲੋਮੀਟਰ ਘੋੜ ਸਵਾਰੀ ਕੀਤੀ ਹੈ ਅਤੇ ਤਿੰਨ ਚਾਰ ਪਿੰਡਾਂ ਵਿੱਚ ਗੇੜਾ ਲਾਇਆ ਹੈ। ਇਸ ਦਾ ਮਕਸਦ ਇਹ ਹੈ ਕਿ ਨੌਜਵਾਨ ਪੀੜੀ ਨੂੰ ਇੱਕ ਸੁਨੇਹਾ ਨਹੀਂ ਸਗੋਂ ਹੋਰ ਵੀ ਬਹੁਤ ਸੁਨੇਹੇ ਦੇਣੇ ਹਨ। ਪਹਿਲਾਂ ਸੁਨੇਹਾ ਇਹ ਹੈ ਕਿ ਘੋੜੇ ਰੱਖਣਾ ਬਹੁਤ ਹੀ ਵਧੀਆ ਸ਼ੌਕ ਹੈ। ਦੂਜਾ ਸੁਨੇਹਾ ਇਹ ਹੈ ਕਿ ਨਸ਼ਿਆਂ ਤੋਂ ਦੂਰ ਰਹੋ, ਆਪਣੇ ਪਰਿਵਾਰ ਦਾ ਸੋਚੋ, ਆਪਣੇ ਘਰ ਦਾ ਸੋਚੋ ਅਤੇ ਦੇਸ਼ ਦਾ ਸੋਚੋ।
ਆਪਣੇ ਆਪ ਨੂੰ ਰੱਖੋ ਵੀਜੀ
ਗੁਰਦੇਵ ਸਿੰਘ ਨੇ ਕਿਹਾ ਕਿ ਨਸ਼ਾ ਤਾਂ ਹੀ ਛੱਡਿਆ ਜਾਵੇਗਾ ਜੇਕਰ ਤੁਸੀਂ ਆਪਣੇ ਆਪ ਨੂੰ ਵੀਜੀ ਰੱਖੋਗੇ ਅਤੇ ਵੀਜੀ ਤੁਸੀਂ ਤਾਂ ਰਹੋਗੇ ਦੇ ਘਰ ਦੇ ਵਿੱਚ ਇੱਕ ਜਾਂ ਦੋ ਘੋੜਾ ਜਾਂ ਘੋੜੀ ਰੱਖੋ, ਘਰ ਵਿੱਚ ਰਹਿ ਕੇ ਉਸ ਦੀ ਦੇਖਭਾਲ ਕਰੋਗੇ ਤਾਂ ਸਾਰਾ ਦਿਨ ਤੁਹਾਡਾ ਇਸ ਤਰ੍ਹਾਂ ਹੀ ਲੰਘ ਜਾਣਾ ਹੈ। ਫਿਰ ਹੋਰ ਕਿਸੇ ਗੱਲ ਵੱਲ ਧਿਆਨ ਹੀ ਨਹੀਂ ਜਾਣਾ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਤੁਹਾਨੂੰ ਕੁਝ ਵੀ ਗਲਤ ਸੋਚਣ ਦੀ ਜ਼ਰੂਰਤ ਨਹੀਂ ਪਵੇਗੀ ਨਾ ਹੀ ਤੁਸੀਂ ਘਰੋਂ ਬਾਹਰ ਜਾ ਕੇ ਬੁਰੀ ਸੰਗਤ ਵਿੱਚ ਬੈਠਣ ਬਾਰੇ ਸੋਚ ਸਕੋਗੇ।
ਕਮਾਈ ਦਾ ਵੀ ਸਾਧਨ ਬਣਦੇ ਹਨ ਘੋੜੇ
ਗੁਰਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਨੌਜਵਾਨ ਇੱਥੇ ਰਹਿ ਕੇ ਵੀ ਵਧੀਆ ਕੰਮ ਕਾਰ ਕਰ ਸਕਦੇ ਹਨ। ਜਿਵੇਂ ਕਿ ਘੋੜਿਆਂ ਦਾ ਵਪਾਰ ਜਿੱਥੇ ਹੁੰਦਾ ਹੈ, ਉੱਥੇ ਹੀ ਘੋੜਿਆਂ ਨਾਲ ਅਜਿਹਾ ਪਿਆਰ ਹੁੰਦਾ ਹੈ ਜਿਸ ਨਾਲ ਨੌਜਵਾਨਾਂ ਦੀ ਸਿਹਤ ਵੀ ਵਧੀਆ ਰਹਿੰਦੀ ਹੈ ਅਤੇ ਨਾਲ-ਨਾਲ ਕਮਾਈ ਦਾ ਵੀ ਸਾਧਨ ਬਣਦੇ ਹਨ। ਗੁਰਦੇਵ ਸਿੰਘ ਅਤੇ ਉਸ ਦੇ ਸਾਥੀਆਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਵਿਦੇਸ਼ਾਂ ਵੱਲ ਨੂੰ ਨਾ ਜਾਣ ਅਤੇ ਇੱਥੇ ਰਹਿ ਕੇ ਹੀ ਵਧੀਆ ਕਾਰੋਬਾਰ ਕਰਨ ਤੇ ਵਧੀਆ ਪੈਸੇ ਕਮਾਉਣ ਅਪਣੇ ਪਰਿਵਾਰ ਦੇ ਵਿੱਚ ਰਹਿਣ।